ਸੀਪੀਆਈ (ਐੱਮ ਐੱਲ) ਰੈੱਡ ਸਟਾਰ ਵੱਲੋਂ ਚੌਥੀ ਸੂਬਾਈ ਕਨਵੈਨਸ਼ਨ 12 ਜੁਲਾਈ ਨੂੰ-ਲਾਭ ਸਿੰਘ ਅਕਲੀਆ

ਮਾਲਵਾ

ਬਰਨਾਲਾ, ਗੁਰਦਾਸਪੁਰ, 10 ਜੁਲਾਈ (ਸਰਬਜੀਤ ਸਿੰਘ)— ਸੀਪੀਆਈ (ਐੱਮ ਐੱਲ) ਰੈੱਡ ਸਟਾਰ ਪੰਜਾਬ ਇਕਾਈ ਆਪਣੀ ਚੌਥੀ ਸੂਬਾਈ ਕਨਵੈਨਸ਼ਨ 12 ਜੁਲਾਈ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਆਯੋਜਿਤ ਕਰੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਵੱਲੋਂ ਆਪਣਾ 13ਵਾਂ ਮਹਾਂਸਮੇਲਨ ਸਤੰਬਰ 2026 ਵਿੱਚ ਕਰਨਾਟਕਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਉਸਤੋਂ ਪਹਿਲਾਂ ਸੂਬਿਆਂ ਦੀਆਂ ਕਾਨਫਰੰਸ ਕੀਤੀਆਂ ਜਾ ਰਹੀਆਂ ਹਨ। ਆਗੂ ਨੇ ਕਿਹਾ ਕਿ ਮਹਾਂਸਮੇਲਨ ਵਿੱਚ ਪਾਰਟੀ ਆਪਣੇ ਰਾਜਨੀਤਕ ਪ੍ਰੋਗਰਾਮ, ਇਨਕਲਾਬ ਦਾ ਰਸਤਾ ਅਤੇ ਰਾਜਨੀਤਕ ਜਥੇਬੰਦਕ ਰਿਪੋਰਟ ਆਦਿ ਦਸਤਾਵੇਜ਼ਾਂ ਨੂੰ ਅੱਜ ਦੀ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਹਾਲਤਾਂ ਦੇ ਅਨੂਕੂਲ ਅੱਪਡੇਟ ਕਰੇਗੀ। ਇਸੇ ਕੜੀ ਵਜੋਂ ਪੰਜਾਬ ਰਾਜ ਦੀ ਕਾਨਫਰੰਸ 12 ਜੁਲਾਈ ਨੂੰ ਤਰਕਸ਼ੀਲ ਭਵਨ ਵਿਖੇ ਕੀਤੀ ਜਾ ਰਹੀ ਹੈ। ਜਿਸ ਵਿੱਚ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਚੁਣੇ ਹੋਏ ਡੈੱਲੀਗੇਟ ਸ਼ਾਮਲ ਹੋਣਗੇ। ਆਗੂ ਨੇ ਇਹ ਵੀ ਕਿਹਾ ਕਿ ਇਹ ਕਾਨਫਰੰਸ ਕੇਂਦਰੀ ਕਮੇਟੀ ਦੇ ਦੋ ਪੋਲਿਟ ਬਿਓਰੋ ਬਿਉਰੋ ਮੈਂਬਰਾਂ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ।

Leave a Reply

Your email address will not be published. Required fields are marked *