ਅਮਰੀਕਾ, ਗੁਰਦਾਸਪੁਰ, 1 ਫਰਵਰੀ (ਸਰਬਜੀਤ ਸਿੰਘ)– ਟਰਾਂਸਪੇਰੈਂਸੀ ਇੰਟਰਨੈਸ਼ਨਲ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੇ ਹਰ ਖੇਤਰ, ਹਰ ਦਫਤਰ ਵਿੱਚ ਰੱਜਕੇ ਹੋ ਰਹੇ ਭ੍ਰਿਸ਼ਟਾਚਾਰ ਰਾਹੀਂ ਲੋਕਾਂ ਦੀ ਲੁੱਟ ਜਾਰੀ ਹੈ- ਸਿਆਸਤਦਾਨਾਂ, ਅਫਸਰਾਂ, ਠੇਕੇਦਾਰਾਂ ਤੇ ਕਾਰਪੋਰੇਟਾਂ ਨੇ ਮਿਲਕੇ ਜਨਤਕ ਪੈਸੇ ਤੇ ਆਮ ਲੋਕਾਂ ਦੀ ਲੁੱਟ ਲਈ ਨਾਪਾਕ ਗਠਜੋੜ ਬਣਾਇਆ ਹੋਇਆ ਹੈ- ਲੋਕਾਂ ਦੇ ਮੌਲਿਕ ਅਧਿਕਾਰ ਤੇ ਨਿਜੀ ਅਜਾਦੀਆਂ ਵੀ ਖੋਹੀਆਂ ਜਾ ਰਹੀਆਂ ਹਨ। ਇਸ ਸਬੰਧੀ ਹੋਰ ਅੰਕੜੇ ਜਾਰੀ ਕਰਦਿਆਂ ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਇਹ ਸਪੱਸ਼ਟ ਕੀਤਾ ਹੈ ਕਿ ਜੇਕਰ ਭਾਰਤ ਵਿੱਚ ਭ੍ਰਿਸ਼ਟਾ ਦਾ ਤਾਨਾਬਾਨਾ ਇੰਝ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ 15 ਸਾਲਾਂ ਵਿੱਚ ਭਾਰਤ ਹੋਰ ਵੀ ਭ੍ਰਿਸ਼ਟ ਹੋ ਜਾਵੇਗਾ ਅਤੇ ਬੇਰੋਜਗਾਰੀ ਵੱਧੇਗੀ ਤੇ ਲੁੱਟਾਂ ਖੋਹਾਂ ਦੀ ਵਾਰਦਾਤਾ ਵਿੱਚ ਵਾਧਾ ਹੋਵੇਗਾ।ਜਿਸਦੀ ਜਿੰਮੇਵਾਰ ਇਸ ਪ੍ਰਾਂਤ ਦੀ ਸਰਕਾਰਾਂ ਹੋਣਗੀਆਂ।