ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ)–ਵਰਡਲ ਆਰਗੇਨਸ਼ਨ ਦੀ ਰਿਪੋਰਟ ਮੁਤਾਬਿਕ ਇਸ ਸਮੇਂ ਭਾਰਤ ਦੇਸ਼ ਵਿੱਚ ਸਭ ਤੋਂ ਵੱਧ ਵੀ.ਆਈ.ਪੀ ਪਾਏ ਜਾਂਦੇ ਹਨ। ਜਿਵੇਂ ਕਿ ਅਮਰੀਕੇ ਵਿੱਚ ਕੁਲ 252, ਫਰਾਂਸ ਵਿੱਚ 109, ਜਾਪਾਨ ਵਿੱਚ 125, ਰੂਸ ਵਿੱਚ 312, ਜਰਮਨੀ ਵਿੱਚ 142, ਆਸਟਰੇਲੀਆਂ ਵਿੱਚ 205 ਵੀਆਈਪੀ ਹੈ। ਪਰੰਤੂ ਭਾਰਤ ਵਿੱਚ 5,79,092 ਵੀ.ਆਈ.ਪੀ ਹੈ। ਭਾਰਤ ਵਿੱਚ ਇਨ੍ਹਾਂ ਦੀ ਸੁਰੱਖਿਆ ਮੁੱਫਤ ਹਵਾਈ ਯਾਤਰਾ, ਬਿਜਲੀ, ਪਾਣੀ, ਮੈਡੀਕਲ ਸਹੂਲਤਾਂ ਵਿੱਚ ਕਰੋੜਾਂ ਦਾ ਬਜਟ ਖਰਚ ਹੁੰਦਾ ਹੈ।