ਜ਼ਿਲ੍ਹਾ ਰੋਜ਼ਗਾਰ ਦਫ਼ਤਰ ਗੁਰਦਾਸਪੁਰ ਵਿਖੇ 26 ਅਪ੍ਰੈਲ ਨੂੰ ਲੱਗੇਗਾ ਵਿਸ਼ੇਸ਼ ਪਲੇਸਮੈਂਟ ਕੈਂਪ

ਗੁਰਦਾਸਪੁਰ

ਚਾਰ ਵੱਖ-ਵੱਖ ਕੰਪਨੀਆਂ ਵੱਲੋਂ ਲੜਕੇ-ਲੜਕੀਆਂ ਦੀ ਕੀਤੀ ਜਾਵੇਗੀ ਭਰਤੀ

ਗੁਰਦਾਸਪੁਰ, 22 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਨੌਜਵਾਨਾਂ ਨੂੰ ਵੱਖ-ਵੱਖ ਸੈਕਟਰਾਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਹਰ ਮਹੀਨੇ ਰੋਜਗਾਰ ਦਫਤਰ ਵਿਖੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ  ਨੌਜਵਾਨਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ।  ਇਸੇ ਲੜੀ ਮਿਤੀ 26 ਅਪ੍ਰੈਲ 2023 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ: 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ  ਵਿਖੇ ਇੱਕ ਪਲੇਸਮੈਂਟ ਕੈਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਸੈਕਟਰ ਨਾਲ ਸਬੰਧਤ 4 ਕੰਪਨੀਆਂ ਚੈੱਕਮੇਟ ਸਰਵਸਿਸ ਪ੍ਰਾਈਵੇਟ ਲਿਮਟਿਡ, ਭਾਰਤੀ ਐਕਸਾ ਲਾਈਫ ਇੰਸ਼ੋਰੈਂਸ, ਅਜਾਈਲ ਹਰਬਲ ਅਤੇ ਈ-ਕਾਰਟ ਕੰਪਨੀਆ ਵਲੋਂ ਨੌਜਵਾਨਾਂ ਦੀ ਨੌਂਕਰੀਆਂ ਲਈ ਚੋਣ ਕੀਤੀ ਜਾਣੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਚੈੱਕਮੇਟ ਸਰਵਸਿਸ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਸਕਿਉਰਟੀ ਗਾਰਡ, ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਵਲੋਂ ਰਿਲੇਸ਼ਨਸ਼ਿਪ ਮੈਨੇਜਰ, ਇੰਸ਼ੋਰੈਂਸ ਮੈਨਜਰ, ਅਜਾਈਲ ਹਰਬਲ ਵਲੋਂ ਵੈਲਨੈਸ ਅਡਵਾਈਜ਼ਰ ਅਤੇ ਈ-ਕਾਰਟ ਕੰਪਨੀ ਵੱਲੋਂ ਡਿਲੀਵਰੀ ਬੁਆਏ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਚੈੱਕਮੇਟ ਸਰਵਸਿਸ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਇੰਟਰਵਿਊ ਦੇਣ ਲਈ ਕੇਵਲ ਯੋਗ ਲੜਕਿਆਂ ਦੀ ਜਰੂਰਤ ਹੈ, ਜਿਹਨਾਂ ਦੀ ਉਮਰ 19 ਸਾਲ ਤੋਂ ਲੈ ਕੇ 35 ਸਾਲ ਤੱਕ, ਯੋਗਤਾ ਘੱਟੋ-ਘੱਟ ਦਸਵੀਂ ਅਤੇ ਕੱਦ 5 ਫੁੱਟ 6 ਇੰਚ ਜਾਂ ਇਸ ਤੋਂ ਉਪਰ ਹੋਣਾ ਚਾਹੀਦਾ ਹੈ। ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆ ਨੂੰ ਤਨਖਾਹ 16300 ਤੋਂ 18000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਣ ਯੋਗ ਹੋਵੇਗੀ ਅਤੇ ਰਿਹਾਇਸ਼ ਮੁਫ਼ਤ ਹੋਵੇਗੀ। ਇਸ ਤੋਂ ਇਲਾਵਾ ਰੇਲਵੇ ਗੇਟ ਕੀਪਰ ਦੀ ਅਸਾਮੀ ਲਈ ਐਕਸ-ਸਰਵਿਸ ਮੈਨ ਜਿਨ੍ਹਾ ਦੀ ਉਮਰ 54 ਸਾਲ ਤੋਂ ਉਪਰ ਨਾ ਹੋਵੇ ਅਤੇ ਯੋਗਤਾ ਦਸਵੀਂ ਪਾਸ ਹੋਵੇ, ਨੂੰ ਪ੍ਰਤੀ ਮਹੀਨਾ 33000 ਰੁੱਪਏ ਤਨਖਾਹ ਦੇਣ ਯੋਗ ਹੋਵੇਗੀ। ਕੰਪਨੀ ਵਲੋਂ ਫੰਡ, ਬੋਨਸ ਆਦਿ ਵੀ ਦਿੱਤੇ ਜਾਂਦੇ ਹਨ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਅੱਗੇ ਦੱਸਿਆ ਕਿ ਐਕਸਾ ਲਾਈਫ ਇੰਸ਼ੋਰੈਂਸ ਕੰਪਨੀ ਵਿੱਚ ਇੰਟਰਵਿਊ ਦੇਣ ਲਈ ਰਿਲੇਸ਼ਨਸ਼ਿਪ ਮੈਨੇਜਰ ਦੀ ਆਸਾਮੀ ਲਈ ਯੋਗਤਾ ਗ੍ਰੈਜੂਏਸ਼ਨ ਤੇ ਇੰਸ਼ੋਰੈਂਸ ਮੈਨਜਰ ਲਈ ਬਾਰਵੀਂ ਪਾਸ ਅਤੇ ਉਮਰ 22 ਸਾਲ ਤੋਂ 45 ਸਾਲ ਤੱਕ ਹੋਣੀ ਚਾਹੀਦੀ ਹੈ। ਰਿਲੇਸ਼ਨਸ਼ਿਪ ਮੈਨੇਜਰ ਦੀ ਅਸਾਮੀ ਲਈ  ਤਨਖਾਹ 25000 ਰੁਪਏ ਤੋਂ ਲੈ ਕੇ 30,000 ਰੁਪਏ ਅਤੇ ਇੰਸ਼ੋਰੈਂਸ ਮੈਨਜਰ ਦੀ ਅਸਾਮੀ ਲਈ 15000  ਤੋਂ 18000 ਰੁਪਏ ਪਲੱਸ ਇੰਸੈਨਟਿਵ ਹੋਵੇਗੀ।

ਈ-ਕਾਰਟ ਕੰਪਨੀ ਵਲੋਂ ਡਿਲੀਵਰੀ ਬੁਆਏ ਦੀ ਅਸਾਮੀ ਲਈ ਘੱਟ ਤੋਂ ਘੱਟ ਯੋਗਤਾ ਦਸਵੀਂ ਪਾਸ, ਉਮਰ 18-35 ਸਾਲ, ਤਨਖਾਹ  9000 ਰੁਪਏ ਤੋ ਲੈ ਕੇ 25,000 ਰੁਪਏ ਤੱਕ ਪ੍ਰਤੀ ਮਹੀਨਾ ਮਿਲਣਯੋਗ ਹੋਵੇਗੀ ਅਤੇ ਉਮਦਿਵਾਰ ਕੋਲ ਆਪਣੀ ਬਾਈਕ ਹੋਣੀ ਲਾਜ਼ਮੀ ਹੈ। ਡਿਲੀਵਰੀ ਬੁਆਏ ਦੀ ਅਸਾਮੀ ਲਈ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਇੰਟਰਵਿਊ ਵਾਲੇ ਦਿਨ ਆਪਣੇ ਨਾਲ ਆਧਾਰ ਕਾਰਡ, ਪੈਨ ਕਾਰਡ, ਬੈਂਕ ਦੀ ਕਾਪੀ ਅਤੇ 2 ਫੋਟੋ ਲੈ ਕੇ ਆਉਣ।

ਉਨ੍ਹਾਂ ਦੱਸਿਆ ਕਿ ਅਜਾਈਲ ਹਰਬਲ ਕੰਪਨੀ ਨੂੰ ਵੈਲਨੈਸ ਅਡਵਾਈਜ਼ਰ ਦੀ ਅਸਾਮੀ ਲਈ ਬਾਰਵੀਂ ਪਾਸ (ਕੇਵਲ ਲੜਕੀਆਂ) ਦੀ ਜਰੂਰਤ ਹੈ। ਜਿਸਦੀ ਤਨਖਾਹ 10,000 ਤੋਂ 13500 ਰੁਪਏ ਪ੍ਰਤੀ ਮਹੀਨਾ ਮਿਲਣਯੋਗ ਹੋਵੇਗੀ । ਇਹਨਾਂ ਕੰਪਨੀਆਂ ਵਿੱਚ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਮਿਤੀ 26 ਅਪ੍ਰੈਲ 2023 ਨੂੰ ਆਪਣੇ ਅਸਲ ਦਸਤਾਵੇਜ ਦੀਆਂ ਕਾਪੀਆਂ, ਰੀਜੂਮ (ਸੀ.ਵੀ) ਅਤੇ 2 ਫੋਟੋਆਂ ਸਮੇਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰ: 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 9:30 ਵਜੇ ਤੱਕ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉਠਾਉਣ।

Leave a Reply

Your email address will not be published. Required fields are marked *