ਪੰਜਾਬ ਦੇ ਅਧਿਆਪਕਾਂ ਵਿੱਚ ਇਸ ਉਪਰਾਲੇ ਨਾਲ ਹੋਰ ਉਸਾਰੂ ਕੰਮ ਕਰਨ ਦੀ ਮਿਲੇਗੀ ਪ੍ਰੇਰਨਾ
ਅੰਮ੍ਰਿਤਸਰ, ਗੁਰਦਾਸਪੁਰ 4 ਅਪ੍ਰੈਲ (ਸਰਬਜੀਤ ਸਿੰਘ)— ਪੰਜਾਬ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸੂਬੇ ਦੇ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਦਾ ਇੱਕ ਅਤੇ ਦੋ ਸਾਲ ਦਾ ਸਨਮਾਨ ਵਜੋਂ ਮਿਲਦਾ ਸੇਵਾ ਵਾਧਾ ਬਹਾਲ ਕਰ ਦਿੱਤਾ ਹੈ, ਜਿਸ ਨੂੰ ਕਿ ਪਿਛਲੀ ਸਰਕਾਰ ਨੇ 2018 ਤੋਂ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ\ਅਧਿਕਾਰੀਆਂ ਲਈ ਇਹ ਵਾਧਾ ਬੰਦ ਕਰ ਦਿੱਤਾ ਸੀ। ਪੰਜਾਬ ਦੇ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਦੀ ਸਿਰਮੌਰ ਐਸੋਸੀਏਸ਼ਨ ਪਰਸੰਨਤਾ ਪੰਜਾਬ ਦੀ ਲੰਮੇ ਸਮੇਂ ਤੋਂ ਇਹ ਮੰਗ ਰਹੀ ਸੀ ਕਿ ਰਾਜ ਪੁਰਸਕਾਰ ਵਿਜੇਤਾ ਅਧਿਆਪਕਾਂ ਦਾ ਸੇਵਾ ਵਾਧਾ ਬੰਦ ਕਰਨਾ ਕਿਸੇ ਪੱਖੋਂ ਵੀ ਜਾਇਜ਼ ਨਹੀਂ ਹੈ, ਇਸ ਨਾਲ ਉਨ੍ਹਾਂ ਦੇ ਮਨੋਬਲ ਨੂੰ ਠੇਸ ਪਹੁੰਚਦੀ ਹੈ। ਇਸ ਕਾਰਨ ਅਧਿਆਪਕਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਅਤੇ ਹੋਰ ਅਧਿਆਪਕਾਂ ਵਿੱਚ ਗੁਣਾਤਮਿਕ ਸਿੱਖਿਆ ਦੇ ਵਿਕਾਸ ਲਈ ਇਹ ਵਾਧਾ ਬਹਾਲ ਕਰਨ ਦੀ ਪਰਸੰਨਤਾ ਦੀ ਮੰਗ ਨੂੰ ਜਾਇਜ਼ ਮੰਨ ਕੇ ਪੰਜਾਬ ਸਰਕਾਰ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ, ਜਿਸ ਦੀ ਵੱਖ-ਵੱਖ ਸਿੱਖਿਆ ਸ਼ਾਸਤਰੀਆਂ, ਬੁੱਧੀਜੀਵੀਆਂ, ਸਮਾਜ ਸੇਵੀਆਂ, ਵਿਦਵਾਨਾਂ ਅਤੇ ਹੋਰ ਅਧਿਆਪਕ ਜਥੇਬੰਦੀਆਂ ਵੱਲੋਂ ਚੁਫ਼ੇਰਿਓਂ ਸਰਾਹਨਾ ਹੋ ਰਹੀ ਹੈ। ਇਸ ਉਸਾਰੂ ਉਪਰਾਲੇ ਨਾਲ ਪੰਜਾਬ ਸਰਕਾਰ ਦੀ ਸਿੱਖਿਆ ਸੁਧਾਰਾਂ ਸਬੰਧੀ ਵਚਨਬੱਧਤਾ ਹੋਰ ਵੀ ਪੁਖਤਾ ਹੁੰਦੀ ਹੈ। ਇੱਥੋਂ ਸਪੱਸ਼ਟ ਹੈ ਕਿ ਭਗਵੰਤ ਮਾਨ ਸਰਕਾਰ ਕਹਿਣੀ ਤੇ ਕਥਨੀ ਵਿੱਚ ਪੂਰੀ ਤੇ ਸਪੱਸ਼ਟ ਹੈ। ਸਰਕਾਰ ਦੇ ਇਸ ਉਸਾਰੂ ਉਪਰਾਲੇ ਦੇ ਸਬੰਧ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ [ਸ.ਸ.] ਜੁਗਰਾਜ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਪਰਸੰਨਤਾ ਦੇ ਸਟੇਟ ਤੇ ਨੈਸ਼ਨਲ ਐਵਾਰਡੀ ਅਧਿਆਪਕਾਂ\ਅਧਿਕਾਰੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦਾ ਸਿੱਖਿਆ ਸੁਧਾਰਾਂ ਦੀ ਲੜੀ ਤਹਿਤ ਕੀਤੇ ਗਏ ਇਸ ਇਤਿਹਾਸਕ ਕਦਮ ਦੀ ਸ਼ਲਾਘਾ ਕਰਦਿਆਂ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਸਰਕਾਰ ਨੂੰ ਯਕੀਨ ਦਿਵਾਇਆ ਗਿਆ ਕਿ ਸਨਮਾਨਿਤ ਅਧਿਆਪਕ ਸਰਕਾਰ ਦੁਆਰਾ ਲਏ ਜਾਣ ਵਾਲੇ ਸਿੱਖਿਆ ਸੁਧਾਰਾਂ ਲਈ ਕੀਤੇ ਜਾਣ ਵਾਲੇ ਸਭ ਯਤਨਾਂ ਲਈ ਸਿਰਤੋੜ ਸਹਿਯੋਗ ਦੇਣਗੇ। ਇਸ ਮੌਕੇ ਉਚੇਚੇ ਤੌਰ ਤੇ ਸਟੇਟ ਤੇ ਨੈਸ਼ਨਲ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ [ਜ਼ਿਲ੍ਹਾ ਭਾਸ਼ਾ ਅਫ਼ਸਰ], ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਰਾਜ ਸਿੰਘ ਢਿੱਲੋਂ ਸਟੇਟ ਐਵਾਰਡੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਖਾ ਮਹਾਜਨ ਸਟੇਟ ਐਵਾਰਡੀ, ਜ਼ਿਲ੍ਹਾ ਖੇਡ ਕੋਆਰਡੀਨੇਟਰ ਆਸ਼ੂ ਵਿਸ਼ਾਲ [ਸਟੇਟ ਐਵਾਰਡੀ], ਪ੍ਰਿੰ. ਡਾਇਟ ਵੇਰਕਾ ਕੰਵਰਪ੍ਰਦੀਪ ਸਿੰਘ ਕਾਹਲੋਂ [ਸਟੇਟ ਐਵਾਰਡੀ], ਪ੍ਰਿੰ. ਮਨਦੀਪ ਕੌਰ ਨੈਸ਼ਨਲ ਐਵਾਰਡੀ, ਡਾ. ਭੁਪਿੰਦਰ ਸਿੰਘ ਭਕਨਾ [ਸਟੇਟ ਐਵਾਰਡ], ਜਸਵਿੰਦਰ ਸਿੰਘ ਸਟੇਟ ਐਵਾਰਡੀ, ਡਾ. ਇੰਦਰਜੀਤ ਸਿੰਘ [ਸਟੇਟ ਐਵਾਰਡੀ], ਨੈਸ਼ਨਲ ਐਵਾਰਡੀ ਰਵਿੰਦਰ ਕੌਰ ਰੰਧਾਵਾ, ਸਟੇਟ ਐਵਾਰਡੀ ਸਤਨਾਮ ਸਿੰਘ ਪਾਖਰਪੁਰਾ, ਹਰਮੀਤ ਸਿੰਘ, ਹਰਜਿੰਦਰਪਾਲ ਸਿੰਘ ਸਟੇਟ ਐਵਾਰਡੀ, ਰਣਜੀਤ ਸਿੰਘ, ਰਾਜਨ, ਸੰਜੇ ਕੁਮਾਰ, ਕਸ਼ਮੀਰ ਸਿੰਘ, ਕੁਲਦੀਪ ਕੌਰ, ਗੁਰਮੀਤ ਸਿੰਘ ਅਠਵਾਲ, ਹਰਮੇਸ਼ ਕੌਰ ਯੋਧੇ, ਮਨਦੀਪ ਕੌਰ ਲੈਕਚਰਾਰ, ਪ੍ਰਿੰ. ਮੋਨਾ ਕੌਰ, ਮੋਨਿਕਾ ਸੂਦ, ਮੋਨਿਕਾ ਸੋਨੀ, ਨਰਿੰਦਰ ਸਿੰਘ, ਮਨੀਸ਼ਾ ਟਾਊਨ ਹਾਲ, ਸੁਰਜੀਤ ਸਿੰਘ, ਮੁਖਤਾਰ ਸਿੰਘ [ਸਾਰੇ ਸਟੇਟ ਐਵਾਰਡੀ], ਨੈਸ਼ਨਲ ਐਵਾਰਡੀ ਜਤਿੰਦਰਪਾਲ ਸਿੰਘ ਸਿੱਧੂ ਆਦਿ ਇਸ ਧੰਨਵਾਦੀ ਨੋਟ ਵਿੱਚ ਸ਼ਾਮਲ ਸਨ।
ਕੈਪਸ਼ਨ: ਪਰਸੰਨਤਾ ਅੰਮ੍ਰਿਤਸਰ ਦੇ ਸਿੱਖਿਆ ਸ਼ਾਸਤਰੀ।


