ਗੁਰਦਾਸਪੁਰ, 4 ਅਪ੍ਰੈਲ (ਸਰਬਜੀਤ ਸਿੰਘ)–ਕਿਸਾਨਾ ਵੱਲੋ ਅੰਮ੍ਰਿਤਸਰ ਪਠਾਨਕੋਟ ਰੇਲਵੇ ਟਰੈਕ ਬੰਦ ਕਰਨ ਨਾਲ ਜਿਥੇ ਮੁਲਾਜ਼ਮ ਤੇ ਮਜ਼ਦੂਰ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ, ਉਥੇ ਆਟੋ ਚਾਲਕ ,ਟੈਕਸੀ ਚਾਲਕ, ਰਿਕਸ਼ਾ ਚਾਲਕ ਤੇ ਦੁਕਾਨਦਾਰ ਬੇਰੋਜ਼ਗਾਰ ਹੋ ਰਹੇ ਹਨ ਤੇ ਕਿਸਾਨਾਂ ਨੂੰ ਕੋਈ ਹੋਰ ਜਗ੍ਹਾ ਪ੍ਰਦਰਸ਼ਨ ਕਰਨ ਦੀ ਮੰਗ ਕਰਨ ਦੇ ਨਾਲ ਨਾਲ ਸਰਕਾਰਾਂ ਨੂੰ ਵੀ ਕੋਸ ਰਹੇ ਹਨ ਕਿ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਲਦੀ ਪ੍ਰਵਾਨ ਕਰੇ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਪਠਾਨਕੋਟ ਰੇਲਵੇ ਟਰੈਕ ਨੂੰ ਰੋਕਣ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕੀਤੀ ਤੇ ਕਿਹਾ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਕੰਮਾਂ ਕਾਰਾਂ ਤੇ ਜਾਣ ਵਾਲੇ ਲੋਕਾਂ ਨੂੰ ਤੰਗ ਪ੍ਰੇਸਾਨ ਕਰਨ ਨਾਲ ਸਰਕਾਰਾਂ ਤੇ ਦਬਾਅ ਨਹੀਂ ਬਣਾਇਆ ਜਾ ਸਕਦਾ, ਸਗੋਂ ਲੋਕਾਂ ਦੀਆਂ ਬਦਸੀਸਾ ਦੇ ਸ਼ਿਕਾਰ ਜ਼ਰੂਰ ਬਣਿਆ ਜਾ ਸਕਦਾ ਹੈ, ਇਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਰੇਲਾਂ ਰੋਕਣ ਵਾਲਾ ਕੰਮ ਛੱਡ ਕੇ ਮੰਤਰੀਆਂ ਦੀਆਂ ਕੋਠੀਆਂ ਘੇਰਨ ਦਾ ਕੰਮ ਕਰਨ ਚਾਹੀਦਾ ਹੈ ਅਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲਣ ਵਾਲੇ ਹਾਈਵੇ ਲਈ ਜ਼ਮੀਨਾਂ ਇਕਕੁਵਾਇਰ ਕਰਨ ਦਾ ਢੁਕਵਾਂ ਰੇਟ , ਗੰਨੇ ਦੇ ਬਕਾਏ ਦੀ ਰਾਸ਼ੀ, ਮੋਰਚਿਆਂ’ਚ ਸ਼ਹੀਦ ਹੋਏ ਪ੍ਰਵਾਰਾਂ ਨੂੰ ਮੁਵਾਜਾ ਤੇ ਨੋਕਰੀਆਂ ਦੇਣ ਵਰਗੀਆਂ ਹੱਕੀ ਮੰਗਾਂ ਵੱਲ ਵਿਸ਼ੇਸ਼ ਕਰਕੇ ਧਿਆਨ ਦੇਣ ਦੀ ਲੋੜ ਤੇ ਜ਼ੋਰ ਦੇਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਹੱਕੀ ਮੰਗਾਂ ਦੀ ਹਮਾਇਤ, ਰੇਲਾਂ ਰੋਕਣ ਦੀ ਨਿੰਦਾ, ਮੰਤਰੀਆਂ ਦੀਆਂ ਕੋਠੀਆਂ ਘੇਰਨ ਦੀ ਅਪੀਲ ਅਤੇ ਸਰਕਾਰ ਤੋਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਸਪਸ਼ਟ ਕੀਤਾ ਸਾਡੀ ਫੈਡਰੇਸ਼ਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਜਾਇਜ਼ ਮੰਗਾਂ ਦੀ ਤਾਂ ਪੂਰਨ ਹਮਾਇਤ ਕਰਦੀ ਹੈ ਪਰ ਰੇਲਾਂ ਰੋਕ ਕੇ ਲੱਖਾਂ ਲੋਕਾਂ ਨੂੰ ਤੰਗ ਪ੍ਰੇਸਾਨ ਤੇ ਬੇਰੁਜ਼ਗਾਰ ਕਰਨ ਵਾਲੇ ਪਰੋਟੈਸਟ ਦੀ ਨਿੰਦਾ ਕਰਦੀ ਹੈ, ਭਾਈ ਖਾਲਸਾ ਨੇ ਕਿਹਾ ਜਿੰਨਾ ਲੋਕਾਂ ਦਾ ਇਨਾਂ ਮੰਗਾਂ ਨਾਲ ਕੋਈ ਸਬੰਧ ਹੀ ਨਹੀਂ, ਉਹਨਾਂ ਨੂੰ ਤੰਗ ਪ੍ਰੇਸਾਨ ਕਰਨਾ ਇਨਸਾਨੀਅਤ ਵਿਰੋਧੀ ਵਰਤਾਰਾ ਹੈ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਹੱਕੀ ਮੰਗਾਂ ਦੀ ਪੂਰਨ ਹਮਾਇਤ ਕਰਦੀ ਹੋਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਅਪੀਲ ਕਰਦੀ ਹੈ ਕਿ ਬਟਾਲਾ ਰੇਲਵੇ ਸਟੇਸ਼ਨ ਤੇ ਧਰਨਾ ਲਾ ਕੇ ਸੈਂਕੜੇ ਗੱਡੀਆਂ ਰੋਕਣ ਤੇ ਲੱਖਾਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਪਰੋਟੈਸਟ ਨੂੰ ਬਦਲ ਕੇ ਕਿ ਅਜਿਹੇ ਸਾਰਥਕ ਢੰਗ ਨਾਲ ਪ੍ਰਦਰਸ਼ਨ ਕਿਸੇ ਉਸ ਜਗ੍ਹਾ ਤੇ ਕੀਤਾ ਜਾਵੇ ਜਿਸ ਦੇ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਨਾਂ ਹੋਵੇ ਅਤੇ ਅਜਿਹਾਂ ਫੈਸਲਾ ਕਿਸਾਨਾ ਨੇ ਪਹਿਲਾਂ ਕੀਤਾ ਵੀ ਸੀ ਭਾਈ ਖਾਲਸਾ ਨੇ ਕਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਜਿਹੜੀਆਂ ਮੰਗਾਂ ਮੰਨਕੇ ਕਿਸਾਨਾਂ ਦਾ ਮੋਰਚਾ ਖਤਮ ਕਰਵਾਇਆ ਸੀ,ਉਹ ਸਾਰੀਆਂ ਮੰਗਾਂ ਤੁਰੰਤ ਲਾਗੂ ਕਰੇ,ਤਾਂ ਕਿ ਕਿਸਾਨਾ ਨੂੰ ਮੋਰਚਾ ਲਾਉਣ ਦੀ ਜ਼ਰੂਰਤ ਹੀ ਨਾ ਪਵੇ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਲਖਵਿੰਦਰ ਸਿੰਘ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਬਾਬਾ ਸ਼ਿੰਦਾ ਸਿੰਘ ਨਿਹੰਗ ਧਰਮ ਕੋਟ ਤੇ ਭਾਈ ਪਿਰਥੀ ਸਿੰਘ ਧਾਰੀਵਾਲ ਆਦਿ ਆਗੂ ਹਾਜ਼ਰ ਸਨ।