ਪਿੰਡ ਧੁੱਪਸੜੀ ਵਿਖੇ ਮਨਾਇਆ ਗਿਆ ਮਮਤਾ ਦਿਵਸ ਅਤੇ ਲਗਿਆ ਫ੍ਰੀ ਮੈਡੀਕਲ ਕੈਂਪ- ਡਾ ਸੁਨੀਲ ਤਰਗੋਤਰਾ

ਗੁਰਦਾਸਪੁਰ

ਗੁਰਦਾਸਪੁਰ, 7 ਜਨਵਰੀ (ਸਰਬਜੀਤ ਸਿੰਘ)– ਸਰਕਾਰ ਦੇ ਸਿਹਤ ਅਤੇ ਸਿੱਖਿਆ ਨੂੰ ਉੱਚ ਪੱਧਰ ਤੇ ਚੱਕਣ ਦੇ ਸੰਕਲਪ ਤਹਿਤ ਅਜ ਪਿੰਡ ਧੁੱਪਸੜੀ ਬਲਾਕ ਭੁੱਲਰ ਜਿਲਾ ਗੁਰਦਾਸਪੁਰ ਵਿਖੇ ਸਿਹਤ ਕਾਮਿਆਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਨੈਸ਼ਨਲ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਦੇ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਕੀਤੀ ਗਈ ।

ਡਾ ਸੁਨੀਲ ਤਰਗੋਤਰਾ ਨੇ ਪ੍ਰੈਸ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਨਾਨ ਕਮਿਊਨੀਕੇਬਲ ਬਿਮਾਰੀਆਂ ਜਿਵੇਂ ਕਿ ਸੂਗਰ,ਬੀਪੀ ਦਾ ਵਧਣਾ,ਦਿਲ ਦਿਆਂ ਬਿਮਾਰੀਆਂ,ਕੈਂਸਰ ਅਤੇ ਦਿਮਾਗ ਦਾ ਸਟ੍ਰੋਕ ਆਦਿ ਨੂੰ ਲੈ ਕੇ ਪਿਛਲੇ ਲਗਭਗ 6 ਸਾਲ ਤੋਂ ਪੰਜਾਬ ਦੇ ਆਯੂਸ਼ਮਾਨ ਆਰੋਗਿਆ ਕੇਂਦਰਾਂ ਵਿਚ ਤਾਇਨਾਤ ਕਮਿਊਨਟੀ ਹੈਲਥ ਅਫ਼ਸਰ ਵਿਸ਼ੇਸ਼ ਰੂਪ ਵਿਚ ਕੰਮ ਕਰ ਰਹੇ ਨੇ ਜਿਨਾਂ ਦਾ ਮੁੱਖ ਟੀਚਾ ਇਹਨਾਂ ਬਿਮਾਰੀਆਂ ਨੂੰ ਸ਼ੁਰੂਆਤੀ ਸਟੇਜ ਉੱਤੇ ਹੀ ਫੜਨਾ ਅਤੇ ਕਾਬੂ ਕਰਨਾ ਹੈ । ਇਥੇ ਦੱਸਣਯੋਗ ਹੈ ਕਿ ਪੂਰੇ ਭਾਰਤ ਵਿਚ ਸਿਰਫ ਸੂਗਰ ਨਾਲ ਹੀ ਹਰ ਸਾਲ ਲਗਭਗ 40 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਅਤੇ ਇਸਦੇ ਨਾਲ ਹੀ ਦਿਲ ਦਿਆਂ ਬਿਮਾਰੀਆਂ ਨਾਲ ਹਰ ਸਾਲ ਭਾਰਤ ਵਿਚ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ । ਡਾ ਸਾਬ ਨੇ ਦੱਸਿਆ ਕਿ ਸਿਵਲ ਸਰਜਨ ਗੁਰਦਾਸਪੁਰ ਡਾ ਮਹੇਸ਼ ਪ੍ਰਭਾਕਰ ਜੀ ਦੇ ਹੁਕਮਾਂ ਅਨੁਸਾਰ ਅਤੇ ਐਸਐਮਓ ਭੁੱਲਰ ਡਾ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਜੀ ਦੇ ਯੋਗਦਾਨ ਨਾਲ ਅੱਜ ਪਿੰਡ ਧੁੱਪਸੜੀ ਵਿਖੇ ਐੱਨਸੀਡੀ ਕੈਂਪ ਲਗਾਇਆ ਗਿਆ ਅਤੇ ਨਾਲ ਹੀ ਮਮਤਾ ਦਿਵਸ ਮਨਾਇਆ ਗਿਆ ਜਿਸ ਵਿੱਚ ਲਗਭਗ 50 ਮਰੀਜਾਂ ਦਾ ਚੈੱਕਅਪ ਕੀਤਾ ਗਿਆ ਅਤੇ ਫ੍ਰੀ ਦਵਾਈਆਂ ਵੀ ਵੰਡਿਆਂ ਗਈਆਂ ਇਸਦੇ ਨਾਲ ਹੀ ਲਗਭਗ 20 ਬੱਚਿਆਂ ਨੂੰ ਨੈਸ਼ਨਲ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਦੇ ਤਹਿਤ ਵੈਕਸੀਨ ਦਿੱਤੀ ਗਈ । ਡਾ ਸਾਬ ਨੇ ਦੱਸਿਆ ਕੇ ਪੂਰੇ ਪੰਜਾਬ ਵਿੱਚ ਹੀ ਪਿਛਲੇ 5/6 ਸਾਲਾਂ ਤੋਂ ਐੱਨਸੀਡੀ ਪ੍ਰੋਗਰਾਮ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਜਿਸਦੇ ਫਲਸਵਰੂਪ ਪੰਜਾਬ ਦੇ ਪਿੰਡਾਂ ਵਿੱਚ ਐੱਨਸੀਡੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੱਡੇ ਪੱਧਰ ਤੇ ਗਿਰਾਵਟ ਨੋਟ ਕੀਤੀ ਗਈ ਹੈ । ਇਸ ਮੌਕੇ ਉਹਨਾਂ ਨਾਲ ਏਐੱਨਐੱਮ ਗੁਰਪ੍ਰੀਤ ਕੌਰ, ਹੈਲਥ ਵਰਕਰ ਮਨਪ੍ਰੀਤ ਸਿੰਘ,ਆਸ਼ਾਵਰਕਰ ਨਿਰਮਲ ਕੌਰ ਅਤੇ ਆਂਗਨਵਾੜੀ ਵਰਕਰ ਨਰਿੰਦਰ ਕੌਰ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *