ਗੁਰਦਾਸਪੁਰ, 7 ਜਨਵਰੀ ( ਸਰਬਜੀਤ ਸਿੰਘ)– ਬਾਦਲਕਿਆਂ ਦੇ ਕਹਿਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਥੇਦਾਰ ਸਾਹਿਬ ਨੇ ਸਿੱਖ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਕਰਕੇ ਅਕਾਲਤਖਤ ਸਾਹਿਬ ਤੇ ਤਲਬ ਕਰਨ ਦੀ ਬਜਾਏ ਪਤਿਤ ਹੋਣ ਕਰਕੇ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸਪੱਸ਼ਟੀਕਰਨ ਲਈ 15 ਜਨਵਰੀ ਨੂੰ ਤਲਬ ਕੀਤਾ ਹੈ, ਮੁੱਖ ਮੰਤਰੀ ਸ੍ਰ ਮਾਨ ਨੇ ਇਸ ਹੁਕਮ ਨੂੰ ਪ੍ਰਵਾਨ ਕਰਦਿਆਂ ਇੱਕ ਨਿਮਾਣੇ ਸਿੱਖ ਵਜੋਂ ਨੰਗੇ ਪੈਰੀਂ ਚੱਲ ਕੇ ਜਾਣ ਦਾ ਐਲਾਨ ਕਰ ਦਿੱਤਾ ਹੈ, ਬਹੁਤ ਸਾਰੇ ਸਿੱਖ ਵਿਦਵਾਨ ਇਸ ਸੰਵੇਦਨਸ਼ੀਲ ਮਾਮਲੇ ਨੂੰ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗ਼ਾਇਬ ਮਾਮਲੇ ‘ਚ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਸਾਹਿਬ ਵੱਲੋਂ ਰੱਖੀ ਇਨਕੁਆਰੀ ‘ਚ ਦੋਸ਼ੀ ਸਾਬਤ ਹੋਏ ਤੇ ਹੁਣ ਗ੍ਰਿਫ਼ਤਾਰ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਏ ਸਤਿੰਦਰ ਕੋਹਲੀ ਨੂੰ ਬਚਾਉਣ ਦਾ ਹਿੱਸਾ ਦੱਸ ਰਹੇ ਹਨ,ਕਿਉਂਕਿ ਉਹ ਸਤਿੰਦਰ ਕੋਹਲੀ ਬਾਦਲਕਿਆਂ ਦਾ ਖਾਸਮਖਾਸ ਹੈ ਅਤੇ ਕਰੌੜਾਂ ਅਰਬਾ ਰੁਪਏ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲਾਂ ਦੇ ਪੈਸਿਆਂ ਦਾ ਹਿਸਾਬ ਕਿਤਾਬ ਰੱਖਦਾ ਰਿਹਾ ਸੀ ਅਤੇ ਜਾਂਚ ਦੌਰਾਨ ਹੋਰ ਕਈ ਖੁਲਾਸੇ ਵੀ ਸਹਾਮਣੇ ਆ ਸਕਦੇ ਹਨ ਇਸ ਕਰਕੇ ਮੁੱਖ ਮੰਤਰੀ ਮਾਨ ਨੂੰ ਤਲਬ ਤਾਂ ਗੁਰੂ ਗ੍ਰੰਥ ਸਾਹਿਬ ਮਾਮਲੇ ‘ਚ ਦੋਸ਼ੀ ਸੀ ਏ ਸਤਿੰਦਰ ਕੋਹਲੀ ਨੂੰ ਗਿਰਫ਼ਤਾਰ ਕਰਨ ਕਰਕੇ ਬਾਦਲਕਿਆਂ ਦੇ ਕਹਿਣ ਤੇ ਕੀਤਾ ਗਿਆ ਅਤੇ ਪਤਿਤ ਹੋਣ ਕਰਕੇ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਦੀ ਬਜਾਏ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁੱਖ ਮੰਤਰੀ ਸ੍ਰ ਮਾਨ ਨੂੰ ਬਾਦਲਾਂ ਦੇ ਕਹਿਣ ਤੇ ਤਲਬ ਕਰਨ ਵਾਲ਼ੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨੀਤੀ ਤੇ ਸ਼ੰਕਾ ਕਰਦੀ ਹੋਈ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੀ ਹੈ ਕਿ ਉਹਨਾਂ ਦੀ ਨਿਯੁਕਤੀ ਬਾਦਲਾ ਨੇ ਗੈਰ ਸਿਧਾਂਤਕ ਗੈਰ ਮਰਯਾਦਾ ਰਾਤ ਦੇ ਹਨੇਰੇ ਵਿੱਚ ਇਸੇ ਕਰਕੇ ਕਰਵਾਈ ਸੀ, ਤਾਂ ਆਪਣੇ ਸਾਰੇ ਚੰਗੇ ਮਾੜੇ ਸਿੱਖ ਵਿਰੋਧੀ ਕੰਮਾਂ ਲਈ ਜਥੇਦਾਰ ਨੂੰ ਵਰਤਿਆ ਜਾ ਸਕੇ ਅਤੇ ਹੁਣ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੂੰ ਤਲਬ ਕਰਨਾ ਵੀ ਇਸ ਕੜੀ ਦਾ ਹਿੱਸਾ ਹੈ, ਕਿਉਂਕਿ ਇਸ ਤੋਂ ਪਹਿਲਾ ਵੀ ਸਰਸੇ ਵਾਲੇ ਸਾਧ ਨੂੰ ਮੁਵਾਫੀਦੇਣ ਤੇ ਕਈ ਹੋਰ ਮਸਲਿਆਂ ‘ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਵਰਤੋਂ ਕੀਤੀ ਜਾਂਦੀ ਰਹੀ ਜੋ ਅਜ ਵੀ ਲਗਾਤਾਰ ਜਾਰੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਕਾਲਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੂੰ ਤਲਬ ਕਰਨ ਵਾਲੀ ਨੀਤੀ ਤੇ ਸ਼ੰਕਾ ਅਤੇ ਜਥੇਦਾਰ ਸਾਹਿਬ ਨੂੰ ਬਾਦਲਾਂ ਨੂੰ ਬਚਾਉਣ ਵਾਲੀ ਨੀਤੀ ਛੱਡ ਕੇ ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਲਈ ਪਹਿਰਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਅਸੀਂ ਇਹ ਬਿਲਕੁਲ ਮੰਨਦੇ ਹਾਂ ਕਿ ਸਰਕਾਰ ਦੀਆਂ ਗਤੀਵਿਧੀਆਂ ਪਿਛਲੇ ਦਿਨੀਂ ਸਿੱਖੀ ਸਿਧਾਂਤਾਂ ਤੇ ਸਿੱਖ ਮਰਯਾਦਾ ਦੇ ਅਨਕੂਲ ਨਹੀਂ ? ਪਰ ਇਹ ਵੀ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਿਨਾਂ ਇਲੈਕਸ਼ਨ ਗੈਰ ਕਾਨੂੰਨੀ ਢੰਗ ਤੇ ਭਾਜਪਾਈਆਂ ਦੀ ਮਿਲੀਭੁਗਤ ਨਾਲ ਜਬਰੀ ਕਬਜ਼ਾ ਕਰੀ ਬੈਠੇ ਬਾਦਲ ਕੇ ਆਪਣੇ ਨਿੱਜੀ ਹਿੱਤਾਂ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵਰਤਦੇ ਆਏ ਹਨ ਅਤੇ ਹੁਣ ਵੀ ਬਾਦਲ ਕੇ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਕਰਨ ਮਾਮਲੇ ‘ਚ ਗ੍ਰਿਫਤਾਰ ਕੀਤੇ ਸਾਬਕਾ ਸੀ ਏ ਸਤਿੰਦਰ ਕੋਹਲੀ ਦੀ ਗਿਰਫਤਾਰੀ ਤੋਂ ਦੁਖੀ ਹੋਏ ਵੱਡੀ ਘਬਰਾਹਟ ਵਿਚ ਹਨ ਤੇ ਜਥੇਦਾਰ ਨੂੰ ਵਰਤਿਆ ਜਾ ਰਿਹਾ ਹੈ,ਇਸ ਕਰਕੇ ਸਰਕਾਰ ਨੂੰ ਦਬਾਉਣ ਲਈ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੂੰ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਤੇ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਹੈ, ਭਾਈ ਖਾਲਸਾ ਨੇ ਦੱਸਿਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਲਈ ਇਹ ਮਸਲਾ ਗੁੰਝਲਦਾਰ ਵੀ ਬਣ ਸਕਦਾ ਹੈ ਕਿਉਂਕਿ ਸਪੱਸ਼ਟੀਕਰਨ ਵਿਚ ਭਗਵੰਤ ਮਾਨ ਵੀ ਆਪਣਾ ਪੱਖ ਪੇਸ਼ ਕਰ ਸਕਦੇ ਹਨ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੰਗ ਕਰਦੀ ਹੈ ਕਿ ਮੁੱਖ ਮੰਤਰੀ ਦੀ ਸਕੱਤਰੇਤ ਵਿਖੇ ਹੋਈ ਸਪੱਸ਼ਟੀਕਰਨ ਪੁੱਛਗਿੱਛ ਦਾ ਸਿਧਾ ਪ੍ਰਸਾਰਣ ਲਾਈਵ ਦਿਖਾਇਆ ਜਾਵੇ ਤਾਂ ਕਿ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਇਸ ਦਾ ਸਾਰਾ ਪਤਾ ਲੱਗ ਸਕੇ ।


