ਗੁਰਦਾਸਪੁਰ, 17 ਅਗਸਤ (ਸਰਬਜੀਤ ਸਿੰਘ)–ਦੀਨਾਨਗਰ ਤੋਂ ਨਿਕਲਦਾ ਹੋਇਆ ਕਿਰਨ ਨਾਲਾ ਜੋ ਕਿ ਅਜਨਾਲਾ ਸੈਕਟਰ ਤੱਕ ਪ੍ਰਵੇਸ਼ ਕਰਦਾ ਹੈ,ਇਸ ਕਿਰਨ ਨਾਲੇ ਦੀ ਬੀਤੇ 15 ਸਾਲ ਤੋਂ ਸਫਾਈ ਨਾ ਹੋਣ ਕਰਕੇ ਕਿਸਾਨਾਂ ਦੀ ਫਸਲਾਂ ਆਏ ਸਾਲ ਖਰਾਬ ਹੋ ਜਾਂਦੀਆ ਹਨ। ਇਸ ਸਮੇਂ ਸਰਕਾਰਾਂ ਖਾਮੋਸ਼ ਰਹੀਆਂ ਹਨ। ਨਾ ਕਿਸੇ ਨੇ ਕੋਈ ਮੁਆਵਜਾ ਦਿੱਤਾ ਅਤੇ ਨਾ ਹੀਕਿਸੀ ਨੇ ਇਸ ਨਾਲੇ ਦੀ ਸਫਾਈ ਕਰਵਾਈ। ਉਕਤ ਲਫਜ਼ ਕਾਮਰੇਡ ਗੁਰਵਰਿਆਮ ਸਿੰਘ ਨੇ ਜੋਸ਼ ਨਿਊਜ਼ ਨਾਲ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਅੱਜ ਹੀ ਮੈਂ ਪਿੰਡ ਉਚਾ ਧਕਾਲਾ ਤੋਂ ਲੈ ਕੇ ਆਲੀਨੰਗਲ ਤੱਕ ਪਿੰਡਾ ਦਾ ਦੌਰਾ ਕੀਤਾ ਹੈ,ਇੱਥੇ ਤਕਰੀਬਨ 2 ਹਜਾਰ ਤੋਂ ਵੱਧ ਝੋਨੇ ਦੀ ਫਸਲ ਪਾਣੀ ਨਾਲ ਡੁੱਬ ਕੇਤਬਾਹ ਹੋ ਗਈ ਹੈ। ਉਧਰ ਕਲਾਨੌਰ ਦੇ 40 ਪਿੰਡਾਂ ਤੇ ਡੇਰਾ ਬਾਬਾ ਨਾਨਕ 34 ਪਿੰਡਾਂ ਦੀ ਹੜ੍ਹ ਨਾਲ ਕਿਸਾਨਾਂ ਦੀ ਫਸਲ ਖਰਾਬ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਅਜੇ ਤੱਕ ਕਿਰਨ ਨਾਲੇ ਦੀ ਸਫਾਈ ਲਈ ਕੋਈ ਵੀ ਢੁਕਵਾਂ ਪ੍ਰਬੰਧ ਨਹੀਂ ਕੀਤਾ। ਹਰ ਸਾਲ ਕਰੋੜਾ ਰੂਪਏ ਦੇ ਜਾਅਲੀ ਬਿੱਲ ਸਫਾਈ ਦੇ ਨਾਮ ਤੇ ਪਾਏ ਜਾਂਦੇ ਹਨ। ਜਿਸ ਕਰਕੇ ਕਿਸਾਨੀ ਅੱਜ ਘਾਟੇ ਵਿੱਚ ਜਾ ਰਹੀ ਹੈ। ਜਿਸ ਦੀਆਂ ਪਿਛਲੀਆਂ 75 ਸਾਲ ਤੋਂ ਕਰ ਰਹੀਆੰ ਰਾਜਸੀ ਪਾਰਟੀਆਂ ਜਿੰਮੇਵਾਰ ਹਨ। ਉਨ੍ਹੀਂ ਹੀ ਜਿੰਮੇਵਾਰ ਬਦਲਾਅ ਵਾਲੀ ਸਰਕਾਰ ਆਮ ਆਦਮੀ ਪਾਰਟੀ ਹੈ, ਜਿਸਨੇ ਕਿ ਕਿਰਨ ਨਾਲੇ ਦੀ ਸਫਾਈ ਅਪ੍ਰੈਲ ਦੇ ਮਹੀਨੇ ਨਹੀਂ ਕਰਵਾਈ। ਜਿਸ ਕਰਕੇ ਲੋਕਾਂ ਨੂੰ ਅੱਜ ਫਸਲਾ ਤੋਂ ਹੱਥ ਧੋਣੇ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਰਿਆਇਤੀ ਪਾਰਟੀਆਂ ਅਤੇ ਆਮ ਆਦਮੀ ਪਾਰਟੀ ਦੇ ਲੀਡਰਾੰ ਵਿੱਚ ਕੋਈ ਅੰਤਰ ਨਹੀੰ ਹੈ। ਕੇਵਲ ਪੱਗਾਂ ਦੇ ਰੰਗ ਹੀ ਬਦਲੇ ਹਨ। ਕੰਮ ਇਨ੍ਹਾਂ ਦੇ ਵੀ ਪਹਿਲੀ ਸਰਕਾਰਾਂ ਵਾਲੇ ਹਨ।


