ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ

ਗੁਰਦਾਸਪੁਰ

ਪਰਿਵਾਰ ਨੇ ਇਨਸਾਫ ਲਈ ਮ੍ਰਿਤਕ ਦੀ ਦੇਹ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਰੱਖ ਕੇ ਜਾਮ ਕਰਦੇ ਹੋਏ ਕੀਤਾ ਪ੍ਰਦਰਸ਼ਨ

ਗੁਰਦਾਸਪੁਰ, 18 ਦਸੰਬਰ (ਸਰਬਜੀਤ ਸਿੰਘ)– ਬੀਤੇ ਦਿਨ ਦੇਰ ਸ਼ਾਮ ਨੂੰ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਨੂੰ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਲੋਕਾਂ ਵਲੋਂ ਜਾਮ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ । ਮਾਮਲਾ ਇਕ ਨੌਜਵਾਨ ਦੀ ਅਕਸੀਡੈਂਟ ਵਿੱਚ ਮੌਤ ਹੋ ਜਾਣ ਦਾ ਸੀ। ਦੱਸਿਆ ਜਾ ਰਿਹਾ ਸੀ ਕਿ ਕੰਵਲਜੀਤ ਨਾਮਕ ਨੌਜਵਾਨ ਦਾ ਜਿਸਦੀ ਉਮਰ ਕਰੀਬ 20 ਸਾਲ ਜੋ ਕਿ ਘੁੰਮਣ ਕਲਾਂ ਦਾ ਰਹਿਣ ਵਾਲਾ ਸੀ ਮੋਟਰਸਾਈਕਲ ਤੇ ਵਾਪਿਸ ਆਪਣੇ ਘਰੋਂ ਨਿਕਲਿਆ ਸੀ ਕਿ ਰਸਤੇ ਵਿਚ ਉਸਦਾ ਸੈਂਟਰੋ ਕਾਰ ਨਾਲ ਹਾਦਸਾ ਹੋ ਗਿਆ। ਜਿਸ ਵਿਚ ਕੰਵਲਜੀਤ ਜੋ ਕੇ ਹਾਕੀ ਖਿਡਾਰੀ ਸੀ ਗੰਭੀਰ ਜ਼ਖਮੀ ਹੋ ਗਿਆ।

ਜਾਣਕਾਰੀ ਅਨੁਸਾਰ ਉਕਤ ਸੈਂਟਰੋ ਕਾਰ ਚਾਲਕ ਹੀ ਉਸਨੂੰ ਨੌਸ਼ਹਿਰਾ ਮੱਝਾ ਸਿੰਘ ਦੇ ਸਰਕਾਰੀ ਹਸਪਤਾਲ ਦਾਖਿਲ ਕਰਵਾ ਕੇ ਖੁਦ ਓਥੋਂ ਰਫੂ ਚੱਕਰ ਹੋ ਗਿਆ, ਉਕਤ ਨੌਜਵਾਨ ਦੀ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਉਸਦੀ ਮੌਤ ਹੋ ਗਈ। ਸੂਚਨਾ ਮਿਲਣ ਤੇ ਪਰਿਵਾਰਿਕ ਮੈਂਬਰ ਵਲੋਂ ਮ੍ਰਿਤਕ ਦੀ ਦੇਹ ਨੈਸ਼ਨਲ ਹਾਈਵੇ ਤੇ ਰੱਖ ਕੇ ਇਨਸਾਫ ਲਈ ਜਾਮ ਕਰਦੇ ਹੋਏ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਦੇਰ ਰਾਤ ਤੱਕ ਪ੍ਰਦਰਸ਼ਨ ਕੀਤਾ ਗਿਆ। ਉਧਰ ਧਰਨੇ ਸਬੰਧੀ ਸੂਚਨਾ ਮਿਲਣ ਤੇ ਡੀ.ਐਸ.ਪੀ ਸੁਖਪਾਲ ਸਿੰਘ ਪੁੱਜੇ, ਜਿਨ੍ਹਾਂ ਕਾਰਵਾਈ ਦੇ ਵਿਸ਼ਵਾਸ ਤੋਂ ਬਾਅਦ ਪ੍ਰਦਰਸ਼ਨ ਬੰਦ ਕਰਦੇ ਹੋਏ ਨੈਸ਼ਨਲ ਹਾਈਵੇ ਖੋਲਿਆ ਗਿਆ।

Leave a Reply

Your email address will not be published. Required fields are marked *