ਟਾਂਡਾ, ਗੁਰਦਾਸਪੁਰ, 18 ਦਸੰਬਰ (ਸਰਬਜੀਤ ਸਿੰਘ)– ਸਿਲਵਰ ਔਕ ਇਨਟਰਨੈਸਨਲ ਸਕੂਲ ਵੰਡ ਸਮਾਰੋਹ ਵਿਖੇ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਡਾ. ਨਰੇਸ਼ ਅਰੋੜਾ, ਚੈਅਰਮੈਨ ਤਰਲੋਚਨ ਸਿੰਘ ਤੇ ਗੁਰਪ੍ਰੀਤ ਸਿੰਘ ਵੱਲੋਂ ਅੱਖਾਂ ਦਾਨ, ਸਰੀਰ ਦਾਨ, ਅੰਗਦਾਨ ਕਰਨ ਸਬੰਧੀ ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੁਨੀਸ਼ ਸੰਗਰ ਤੇ ਮੈਨੇਜਰ ਰਾਜਿੰਦਰ ਸਿੰਘ ਤੇ ਹੋਰ ਸਕੂਲ ਸਟਾਫ ਵੱਲੋਂ ਭਾਈ ਬਰਿੰਦਰ ਸਿੰਘ ਦਾ ਧੰਨਵਾਦ ਕੀਤਾ। ਏ.ਡੀ.ਜੀ.ਪੀ. ਨਰੇਸ਼ ਅਰੋੜਾ ਨੇ ਕਿਹਾ ਕਿ ਸਾਨੂੰ ਅੱਖਾਂ ਦਾਨ, ਸਰੀਰ, ਅੰਗਦਾਨ ਕਰਨ ਸਬੰਧੀ ਆਈ ਡੋਨਰ ਟਾਂਡਾ ਬਰਿੰਦਰ ਸਿੰਘ ਮਸੀਤੀ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਕਿਉਂਕਿ ਸਾਡੀਆਂ ਦਾਨ ਕੀਤੀਆਂ ਅੱਖਾਂ ਦੂਜਿਆਂ ਦੇ ਕੰਮ ਆ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਭਾਈ ਬਰਿੰਦਰ ਸਿੰਘ ਮਸੀਤੀ ਜੀ ਦਾ ਸਾਥ ਦੇ ਕੇ ਅਪਣਾ ਜੀਵਨ ਸਫਲ ਕਰੀਏ।