ਟਾਂਡਾ, ਗੁਰਦਾਸਪੁਰ, 11 ਦਸੰਬਰ (ਸਰਬਜੀਤ ਸਿੰਘ)– ਬਹੁ ਮੰਤਰੀ ਸਮਾਜ ਸੇਵੀ ਸੰਸਥਾ ਦਿਸ਼ਾ ਦੀਪ ਜੋ ਕਿ ਨੇਤਰਦਾਨ ਸੰਪੂਰਨ ਸਰੀਰ ਦਾਨ , ਖੂਨਦਾਨ, ਨਸ਼ਾ ਮੁਕਤ ਪੰਜਾਬ , ਐਚ ਆਈਵੀ ਏਡਸ ਅਤੇ ਵਾਤਾਵਰਨ ਲਈ ਰੁੱਖ ਲਗਾਓ ਮਨੁੱਖ ਬਚਾਓ ਨੂੰ ਪਿਛਲੇ 15 ਵਰਿਆਂ ਤੋਂ ਚਲਾ ਰਹੇ ਹਨ ਦੇ ਸੰਸਥਾਪਕ ਅਤੇ ਚੀਫ ਲਾਇਨ ਐਸ ਐਮ ਸਿੰਘ ਵੱਲੋਂ ਪ੍ਰਸਿੱਧ ਸਮਾਜ ਸੇਵਕ ਬਰਿੰਦਰ ਸਿੰਘ ਮਸੀਤੀ, ਇਨਚਾਰਜ , ਹਲਕਾ ਟਾਂਡਾ ਆਈ ਡੋਨਰ ਐਸੋਸੀਏਸ਼ਨ ਨੂੰ ਦਿਸ਼ਾਦੀਪ ਦਾ ਹੁਸ਼ਿਆਰਪੁਰ ਜਿਲੇ ਦਾ ਚੇਅਰਮੈਨ ਅਤੇ ਮਨਜੀਤ ਸਿੰਘ ਬੰਟੂ ਨੂੰ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲਾ ਪ੍ਰਧਾਨ ਲਖਵਿੰਦਰ ਲੱਖੀ, ਚੌਧਰੀ ਬਲਬੀਰ ਸਿੰਘ ਸਾਬਕਾ ਮੰਤਰੀ, ਪੰਜਾਬ, ਵਿਕਰਮਜੀਤ ਸਿੰਘ ਦਬੁਰਜੀ, ਜਸਪਾਲ ਸਿੰਘ ਰਾਈਸ ਮਿਲ , ਸੁਰਜੀਤ ਸਿੰਘ ਟੋਨੂ, ਨੰਬਰਦਾਰ ਸੁਖਵਿੰਦਰਜੀਤ ਸਿੰਘ ,ਕਮਾਂਡੈਂਟ ਕਮਲਜੀਤ ਸਿੰਘ ਅਤੇ ਕਿਰਪਾਲ ਸਿੰਘ ਪੰਡੋਰੀ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮਿਲ ਕੇ ਪਿਛਲੀ ਵਾਰੀ ਉਹਨਾਂ ਵੱਲੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਐਸਜੀਪੀਸੀ ਦੇ ਅਧੀਨ ਆਉਂਦੇ ਹੋਰ ਵੱਡੇ ਗੁਰਦੁਆਰਿਆਂ ਵਿੱਚ ਦਿਸ਼ਾਦੀਪ ਨੂੰ ਖੂਨਦਾਨ ਕੈਂਪ ਅਤੇ ਅੱਖਾਂ ਦਾਨ ਲਈ ਕੈਂਪ ਲਗਾਉਣ ਦੀ ਆਗਿਆ ਦੇਣ ਬਾਰੇ ਜੋ ਉਨਾਂ ਨੇ ਉੱਚ ਪੱਧਰੀ ਦੋ ਮੈਂਬਰੀ ਕਮੇਟੀ ਐਲਾਨ ਕਰਨ ਦਾ ਅਤੇ ਖੂਨਦਾਨ ਅਤੇ ਅੱਖਾਂ ਦਾਨ ਮੁਹਿੰਮ ਨੂੰ ਸਿੱਖੀ ਵਿਚਾਰਧਾਰਾ ਨਾਲ ਜੋੜਨ ਅਤੇ ਅਮਲ ਵਿੱਚ ਲਿਆਉਣ ਲਈ ਇਸ ਨੂੰ ਤੁਰੰਤ ਮਨਜ਼ੂਰੀ ਦੇਣ ਸਿਧਾਂਤਕ ਤੌਰ ਤੇ ਮੰਨ ਲਿਆ ਸੀ, ਲਈ ਮਤਾ ਪਾਸ ਕੀਤਾ ਗਿਆ। ਲਖਵਿੰਦਰ ਲੱਖੀ ਨੇ ਯਕੀਨ ਦਵਾਇਆ ਕਿ ਉਹ ਜਲਦ ਹੀ ਇਸ ਮਸਲੇ ਦੇ ਹੱਲ ਲਈ ਦਿਸ਼ਾਦੀਪ ਦੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਇਸ ਦੀ ਮਨਜ਼ੂਰੀ ਦਵਾਉਣਗੇ ਕਿਉਂਕਿ ਅੱਖਾਂ ਦਾਨ ਅਤੇ ਖੂਨਦਾਨ ਨੂੰ ਸਿੱਖੀ ਨਾਲ ਅੰਤਰਰਾਸ਼ਟਰੀ ਪੱਧਰ ਤੇ ਜੋੜ ਕੇ ਮਾਨਵਤਾ ਦੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ। ਲਾਇਨ ਐਸ ਐਮ ਸਿੰਘ ਨੇ ਇਹ ਵੀ ਕਿਹਾ ਕਿ ਟੀਮ ਦਿਸ਼ਾਦੀਪ ਇਹ ਜਿੰਮੇਦਾਰੀ ਲੈਣ ਲਈ ਪੂਰੀ ਤਰਹਾਂ ਵਚਨਬੱਧ ,ਯੋਗ ਅਤੇ ਤਿਆਰ ਹੈ।