ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਨੂੰ 16 ਫਰਵਰੀ ਨੂੰ ਗੜ ਸ਼ੰਕਰ ਪਹੁੰਚਣ ਦਾ ਦਿੱਤਾ ਸੱਦਾ

ਹੁਸ਼ਿਆਰਪੁਰ

ਗੜਸ਼ੰਕਰ, ਗੁਰਦਾਸਪੁਰ, 13 ਫਰਵਰੀ ( ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਪਿੰਡਾ ਸਹਿਰਾ ਵਿੱਚ ਤਿਆਰੀਆ ਜਾਰੀ ਹਨ। ਇਸੇ ਲੜੀ ਤਹਿਤ ਕਿਰਤੀ ਕਿਸਾਨ ਯੂਨੀਅਨ ਵਲੋ ਪਿੰਡ ਰਾਮ ਗੜ ਵਿਖੇ ਕਿਸਾਨਾ ਦੀ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਰੇ ਕਿਸਾਨਾ ਨੂੰ 16 ਫਰਵਰੀ ਨੂੰ ਗੜਸ਼ੰਕਰ ਪਹੁੰਚਣ ਦਾ ਸੱਦਾ ਦਿੱਤਾ ਗਿਆ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਕਿਸਾਨ ਆਗੂ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕੇਦਰ ਸਰਕਾਰ ਦੀਆ ਲੋਕ ਮਾਰੂ ਨੀਤੀਆ ਵਿਰੁੱਧ ਆਮ ਲੋਕਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਮੋਦੀ ਸਰਕਾਰ ਦਿੱਲੀ ਅਦੋਲਨ ਦੋਰਾਨ ਕਿਸਾਨਾ ਦੀਆ ਮੰਨੀਆ ਮੰਗਾਂ ਲਾਗੂ ਕਰਨ ਦੀ ਬਜਾਏ ਲਾਰੇ ਲੱਪੇ ਦੀ ਨੀਤੀ ਅਪਣਾ ਰਹੀ ਹੈ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਸਵਾਮੀਨਾਥਨ ਫਾਰਮੂਲੇ ਤਹਿਤ ਫਸਲਾਂ ਦੇ ਭਾਅ ਦੇਣ ਪ੍ਰਚੂਨ ਖੇਤਰ ਵਿੱਚ ਕਾਰਪੋਰੇਟ ਨੂੰ ਨਾ ਵੜਨ ਦੇਣ ਅਤੇ ਹਰ ਸਾਲ ਦੋ ਕਰੋੜ ਨੋਕਰੀਆ ਦੇਣ ਦਾ ਵਾਅਦਾ ਕਰਕੇ ਕੁਰਸੀ ਸੰਭਾਲੀ ਸੀ ਪਰ ਇਕ ਵੀ ਵਾਅਦਾ ਪੂਰਾ ਨਹੀ ਕੀਤਾ ਅੱਜ ਦੀ ਮੀਟਿੰਗ ਵਿੱਚ ਹਰਜੀਤ ਸਿੰਘ ਬਿਦੜਾ ਸਤਨਾਮ ਸਿੰਘ ਅਮਰੀਕ ਸਿੰਘ ਪਾਖਰ ਸਿੰਘ ਤੇ ਅਮਰਜੀਤ ਸਿੰਘ ਪੰਚ ਸੋਡੀ ਸਿਂਘ ਰਮਨ ਕੁਮਾਰ ਜੋਗਾ ਸਿੰਘ ਅਤੇ ਕਰਨੈਲ ਸਿੰਘ ਆਦਿ ਕਿਸਾਨ ਹਾਜਰ ਸਨ।

Leave a Reply

Your email address will not be published. Required fields are marked *