ਮਹਾਰਾਸ਼ਟਰ ਸਰਕਾਰ ਦੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਾਂ ਵਿਚ ਸਰਕਾਰੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਜਥੇਦਾਰ ਮੇਜਰ ਸਿੰਘ ਸੋਢੀ

ਗੁਰਦਾਸਪੁਰ

ਗੁਰਦਾਸਪੁਰ, 13 ਫਰਵਰੀ ( ਸਰਬਜੀਤ ਸਿੰਘ)– ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ , ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਤੇ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਮਾਲਵਾ ਤਰਨਦਲ ਜਥੇਦਾਰ ਕੁਲਵਿੰਦਰ ਸਿੰਘ ਚਮਕੌਰ ਸਾਹਿਬ, ਜਥੇਦਾਰ ਸਤਨਾਮ ਸਿੰਘ ਖਾਪੜਖੇੜੀ ਪ੍ਰਧਾਨ ਅਤੇ ਮੁਖੀ ਸ਼ਾਮ ਸਿੰਘ ਅਟਾਰੀ ਤਰਨਦਲ, ਜਥੇ ਪ੍ਰਗਟ ਸਿੰਘ,ਜਥੇਦਾਰ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਜਥੇ ਪੰਜਾਬ ਸਿੰਘ ਸੁਲਤਾਨਵਿੰਡ ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਤੇ ਜਥੇਦਾਰ ਬਲਬੀਰ ਸਿੰਘ ਖਾਪੜਖੇੜੀ ਤੋਂ ਇਲਾਵਾ 34 ਨਿਹੰਗ ਸਿੰਘ ਰੰਘਰੇਟਾ ਜਥੇਬੰਦੀਆਂ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਤਾੜਨਾ ਕੀਤੀ ਕਿ ਉਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਬਿੱਲਕੁਲ ਬੰਦ ਕਰੇ ਕਿਉਂਕਿ ਸਿੱਖ ਕਦੇ ਆਪਣੇ ਧਾਰਮਿਕ ਅਸਥਾਨਾਂ ਤੇ ਸਰਕਾਰੀ ਦਖਲ ਅੰਦਾਜੀ ਨੂੰ ਸਹਿਨ ਨਹੀਂ ਕਰਦੇ ਇਸ ਕਰਕੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਬੋਰਡ ਵਿੱਚ ਸਰਕਾਰੀ ਆਗੂ ਫਿੱਟ ਕਰਨੇ ਬੰਦ ਕੀਤੇ ਜਾਣ ਤੇ ਸਥਾਨਕ ਚੁਣੇ ਹੋਏ ਨੁਮਾਇੰਦਿਆਂ ਵਿਚੋਂ ਹੀ ਕਿਸੇ ਨੂੰ ਬੋਰਡ ਮੁਖੀ ਲਗਾਇਆ ਜਾਵੇ ਨਹੀਂ ਮਹਾਰਾਸ਼ਟਰ ਸਰਕਾਰ ਵਿਰੁੱਧ ਸਿਖਾਂ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।

Leave a Reply

Your email address will not be published. Required fields are marked *