ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਸੰਯੁਕਤ ਕਿਸਾਨ ਮੋਰਚਾ ਨੂੰ ਦਿੱਲੀ ਜਾਣ ਤੋ ਰੋਕਾ ਲਾ ਕੇ ਰੋਕਣਾ ਲੋਕਤੰਤਰ ਦਾ ਚਿੱਟੇ ਦਿਨ ਕਤਲੇਆਮ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 13 ਫਰਵਰੀ ( ਸਰਬਜੀਤ ਸਿੰਘ)–ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਸਮੇਂ ਕੇਂਦਰ ਸਰਕਾਰ ਅਤੇ ਕਿਸਾਨ ਸੰਯੁਕਤ ਮੋਰਚੇ’ਚ ਹੋਏ ਸਮਝੌਤੇ ਸਮੇਂ ਰੱਖੀਆਂ ਕਿਸਾਨੀ ਮੰਗਾਂ ਤੋਂ ਮੁਕਰਨ ਦੇ ਵੱਡੇ ਰੋਸ ਵਜੋਂ ਕਿਸਾਨਾਂ ਨੇ ਇੱਕ ਵਾਰ ਫਿਰ ਦਿੱਲੀ ਵਿਖੇ ਮੋਰਚਾ ਲਾਉਣ ਲਈ ਆਪਣੇ ਆਪਣੇ ਟ੍ਰੈਕਟਰਾਂ ਤੇ ਕਮਰਕਸੇ ਕਰ ਲੈ ਹਨ ਅਤੇ 13 ਫਰਵਰੀ ਨੂੰ ਦਿੱਲੀ ਮੋਰਚਾ ਲਾਉਣ ਲਈ ਪੂਰੀਆਂ ਤਿਆਰੀਆਂ ਜੰਗੀ ਪੱਧਰ ਵਿਢੀਆ ਹੋਈਆਂ ਹਨ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋ ਰੋਕਣ ਲਈ ਜਿਥੇ ਵੱਡੀਆਂ ਫੋਰਸਾਂ ਤਾਇਨਾਤ ਕਰ ਦਿਤੀਆਂ ਹਨ ਜਿਵੇਂ ਕੋਈ ਜੰਗ ਲੱਗਣ ਵਾਲੇ ਹੋਵੇ,ਉਥੇ ਹਰਿਆਣਾ ਦੀ ਖੱਟੜ ਭਾਜਪਾ ਸਰਕਾਰ ਨੇ ਪੰਜਾਬ ਨਾਲ ਲੱਗਦੀਆਂ ਸਾਰੀਆਂ ਹੱਦਾਂ ਅਤੇ ਦਰਿਆਵਾਂ ਤੇ ਵੱਡੀਆਂ ਵੱਡੀਆਂ ਰੁਕਾਵਟਾਂ ਖੜੀਆਂ ਕਰਕੇ ਕਿਸਾਨਾਂ ਨੂੰ ਦਿੱਲੀ ਜਾਣ ਤੋ ਰੋਕਣ ਦੇ ਅਨੋਖੇ ਤੇ ਸਖ਼ਤ ਪ੍ਰਬੰਧ ਕਰ ਲੈ ਹਨ, ਅਤੇ ਦੂਜੇ ਪਾਸੇ ਕਿਸਾਨਾਂ ਨੇ ਵੀ ਆਪਣੇ ਆਪਣੇ ਟ੍ਰੈਕਟਰਾਂ ਆਦਿ ਤੇ ਖਾਣ ਪੀਣ ਤੇ ਰਹਿਣ ਸਹਿਣ ਲਈ ਸਾਰੇ ਪ੍ਰਬੰਧ ਮੁਕੰਮਲ ਕਰਕੇ ਤਖ਼ਤ ਸਾਬੋਕੀ ਤਲਵੰਡੀ, ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਅਰਦਾਸਾਂ ਕਰ ਲਈਆਂ ਹਨ, ਹੁਣ ਤਾਂ ਸਮੇਂ ਹੀ ਦੱਸੇਗਾ ? ਕਿ ਕਿਸਾਨ ਮੋਰਚਾ ਆਗੂ ਦਿੱਲੀ ਜਾਣ ਵਿੱਚ ਸਫ਼ਲ ਹੁੰਦੇ ਹਨ ਜਾਂ ਫਿਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋ ਰੋਕਣ ਲਈ ਖੜੀਆਂ ਕੀਤੀਆਂ ਫੋਰਸਾਂ ਨਾਲ ਮੁਕਾਬਲਾ ਕਰਦੇ ਹਨ, ਪਰ ਕੇਂਦਰ ਸਰਕਾਰ ਦੇ ਇਸ ਵਰਤਾਰੇ ਦੀ ਲੋਕਾਂ ਵਲੋਂ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਸਰਕਾਰ ਨੂੰ ਕਿਸਾਨਾਂ ਦੇ ਇਸ ਸ਼ਾਂਤਮਈ ਮੋਰਚੇ ਨੂੰ ਦਿੱਲੀ ਜਾਣ ਤੋ ਰੋਕਣਾ ਨਹੀਂ ਚਾਹੀਦਾ ਕਿਉਂਕਿ ਅਜਿਹਾ ਕਰਨਾ ਲੋਕਤੰਤਰ ਦਾ ਚਿੱਟੇ ਦਿਨ ਕਤਲੇਆਮ ਹੈ ਜਾਂ ਫਿਰ ਉਹਨਾਂ (ਕਿਸਾਨਾਂ )ਦੀਆਂ ਹੱਕੀ ਮੰਗਾਂ ਪ੍ਰਵਾਨ ਕਰ ਲਈਆ ਜਾਣ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਿਸਾਨ ਸੰਗਰਸੀਆ ਨੂੰ ਦਿੱਲੀ ਜਾਣ ਤੋ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਵੱਡੀ ਗਿਣਤੀ’ਚ ਫੋਰਸਾਂ ਤਾਇਨਾਤ ਕਰਨ ਤੇ ਹੋਰ ਰੁਕਾਵਟਾਂ ਖੜੀਆਂ ਕਰਨ ਵਾਲੇ ਲੋਕ ਵਿਰੋਧੀ ਵਰਤਾਰੇ ਦਾ ਵਿਰੋਧ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਉਹਨਾਂ (ਭਾਈ ਖਾਲਸਾ)ਨੇ ਕਿਹਾ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਨ ਸਮੇਂ ਦਿੱਲੀ ਵਿਖੇ ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਵਿੱਚ ਹੋਏ ਸਮਝੌਤੇ ਤਹਿਤ ਸਾਰੀਆਂ ਮੰਗਾਂ ਨਾ ਮੰਨਣ ਦੇ ਵੱਡੇ ਰੋਸ ਵਜੋਂ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਦਿੱਲੀ ਵਿਖੇ ਮੋਰਚਾ ਲਾਉਣ ਦੀ 13 ਫਰਵਰੀ ਨੂੰ ਜ਼ੰਗੀ ਪੱਧਰ ਤੇ ਤਿਆਰੀ ਕਰ ਲਈ ਹੈ ਅਤੇ ਇਹ ਉਹਨਾਂ ( ਕਿਸਾਨਾਂ ) ਦਾ ਸਵਿਧਾਨਕ ਹੱਕ ਹੈ ਪਰ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਅਸਫ਼ਲ ਕਰਨ ਲਈ ਦੇਸ਼ ਵਿਚ ਅਮਰਜੈਨਸੀ ਵਰਗਾਂ ਮਹੌਲ ਪੈਦਾ ਕਰਨ ਦੇ ਯਤਨ ਕਰ ਰਹੀ ਹੈ ,ਭਾਈ ਖਾਲਸਾ ਨੇ ਕਿਹਾ ਇਸ ਮੋਰਚੇ ਨੂੰ ਜਿਥੇ ਪੰਜਾਬ ਸਰਕਾਰ ਦੀ ਪੂਰੀ ਹਮਾਇਤ ਹੈ, ਉਥੇ ਅਕਾਲੀਆਂ ਨੂੰ ਛੱਡ ਕੇ ਸਮੂਹ ਪਾਰਟੀਆਂ ਤੇ ਲੋਕਾਂ ਦੀ ਪੂਰਨ ਹਮਾਇਤ ਹੈ ਅਤੇ ਲੋਕ ਕਿਸਾਨਾ ਨੂੰ ਦਿੱਲੀ ਜਾਣ ਤੋ ਰੋਕਣ ਦੀ ਨਿੰਦਾ ਕਰਦੇ ਹੋਏ ਮੰਗ ਕਰ ਰਹੇ ਹਨ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕੀਤੀਆਂ ਜਾਣ ਤਾਂ ਕਿ ਕਿਸਾਨਾਂ ਨੂੰ ਦਿੱਲੀ ਵਿਖੇ ਮੋਰਚਾ ਲਾਉਣ ਦੀ ਲੋੜ ਨਾਂ ਪਵੇ। ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੇਂਦਰ ਸਰਕਾਰ ਦੀ ਕਿਸਾਨਾਂ ਨੂੰ ਦਿੱਲੀ ਜਾਣ ਤੋ ਰੋਕਣ ਵਾਲੀ ਲੋਕ ਵਿਰੋਧੀ ਨੀਤੀ ਦੀ ਨਿੰਦਾ ਕਰਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਦਿੱਲੀ ਸਮਝੋਤੇ ਤਹਿਤ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕੀਤੀਆਂ ਜਾਣ ਤਾਂ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਣ ਵਾਲੇ ਟਕਰਾਅ ਨੂੰ ਰੋਕਿਆ ਜਾ ਸਕੇ । ਇਸ ਮੌਕੇ ਤੇ ਭਾਈ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਗੁਰਦੇਵ ਸਿੰਘ ਸੰਗਲਾ ਤੇ ਭਾਈ ਅਜੈਬ ਸਿੰਘ ਧਰਮਕੋਟ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਮੋਗਾ ਭਾਈ ਗੁਰਜਸਪਰੀਤ ਸਿੰਘ ਮਜੀਠਾ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਜੱਸਾ ਸਿੰਘ ਸੰਗੋਵਾਲ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *