ਲਲਕਾਰ ਰੈਲੀ ਵਿੱਚ ਮਜਦੂਰ ਪਰਿਵਾਰਾ ਸਮੇਤ ਕਾਫਲੇ ਬਣਾ ਕੇ ਪਹੁੰਚਣਗੇ-ਐਡਵੋਕੇਟ ਕੁਲਵਿੰਦਰ ਉੱਡਤ

ਬਠਿੰਡਾ-ਮਾਨਸਾ

ਜੰਨ ਸੰਪਰਕ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਹੀਰਕੇ , ਮਾਖੇਵਾਲਾ , ਫੱਤਾ , ਬਰਨ ਤੇ ਝੰਡੂਕੇ ਵਿੱਖੇ ਜਨਤਕ ਮੀਟਿੰਗਾਂ ਕੀਤੀਆ

ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 13 ( ਸਰਬਜੀਤ ਸਿੰਘ)– ਮਨਰੇਗਾ ਸਕੀਮ ਨੂੰ ਸਾਰਥਿਕ ਢੰਗ ਨਾਲ ਲਾਗੂ ਕਰਵਾਉਣ , ਘੱਟੋ-ਘੱਟ ਉਜਰਤਾ 26 ਹਜਾਰ ਪ੍ਰਤੀ ਮਹੀਨਾ ਕਰਵਾਉਣ , ਮਜਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕਰਵਾਉਣ , ਕੱਟੇ ਰਾਸਣ ਕਾਰਡ ਬਹਾਲ ਕਰਵਾਉਣ , ਹਰੇਕ ਲੋੜਬੰਦ ਮਜਦੂਰ ਪਰਿਵਾਰ ਨੂੰ 10 ਮਰਲੇ ਦਾ ਪਲਾਟ ਦੇਣ ਤੇ ਮਕਾਨ ਬਣਾਉਣ ਲਈ ਪੰਜ ਲੱਖ ਰੁਪਏ ਗ੍ਰਾਂਟ ਦਵਾਉਣ , ਠੇਕੇਦਾਰੀ ਮਜਦੂਰ ਪ੍ਰਬੰਧ ਖਤਮ ਕਰਵਾਉਣ , ਬੁਢਾਪਾ, ਵਿਧਵਾ ਤੇ ਆਸਰਿਤ ਪੈਨਸਨ ਪੰਜ ਹਜਾਰ ਪ੍ਰਤੀ ਮਹੀਨਾ ਕਰਵਾਉਣ ਆਦਿ ਬੁਨਿਆਦੀ ਮੰਗਾਂ ਨੂੰ ਮਨਾਉਣ ਲਈ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਤੇ ਪੰਜਾਬ ਖੇਤ ਮਜਦੂਰ ਸਭਾ ਵੱਲੋ ਆਉਣ ਵਾਲੀ 20 ਫਰਬਰੀ ਨੂੰ ਮਾਨਸਾ ਕਚਹਿਰੀਆ ਵਿੱਖੇ ਕੀਤੀ ਜਾਣ ਵਾਲੀ ਲਲਕਾਰ ਰੈਲੀ ਵਿੱਚ ਮਜਦੂਰ ਪਰਿਵਾਰਾ ਸਮੇਤ ਕਾਫਲੇ ਬਣਾ ਕੇ ਪਹੁੰਚਣਗੇ , ਇਹ ਜਾਣਕਾਰੀ ਜਨ ਸੰਪਰਕ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਹੀਰਕੇ , ਬਰਨ , ਮਾਖੇਵਾਲਾ ਤੇ ਫੱਤਾ ਮਾਲੋਕਾ ਵਿੱਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨ ਉਪਰੰਤ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪ੍ਰੈਸ ਨੂੰ ਦਿੱਤੀ ।
ਐਡਵੋਕੇਟ ਉੱਡਤ ਨੇ ਕਿਹਾ ਕਿ ਮਾਨ ਸਰਕਾਰ ਨੇ ਵਿਧਾਨ ਸਭਾ ਦੀਆਂ ਚੋਣਾ ਤੋ ਪਹਿਲਾ ਦਿੱਤੀਆ ਗਰੰਟੀਆ ਪੂਰੀਆ ਕਰਨ ਦੀ ਥਾ ਸਿਰਫ ਪ੍ਰਾਪੇਗੰਡੇ ਬਲਬੂਤੇ ਟਾਇਮ ਟਪਾ ਰਹੀ ਹੈ ਤੇ ਕਿਰਤੀ ਆਪਣੇ ਆਪ ਨੂੰ ਬਦਲਾਅ ਦੇ ਨਾਮ ਤੇ ਢੱਗੇ ਹੋਏ ਮਹਿਸੂਸ ਕਰ ਰਹੇ ਹਨ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਗੁਰਪਿਆਰ ਸਿੰਘ ਫੱਤਾ , ਬਲਕਰਨ ਸਿੰਘ ਫੱਤਾ , ਸੰਕਰ ਜਟਾਣਾ , ਕਰਨੈਲ ਸਿੰਘ ਮਾਖਾ , ਕ੍ਰਿਸਨ ਮਾਖਾ , ਜੱਗਾ ਸਿੰਘ ਮਾਖਾ , ਚੇਤ ਸਿੰਘ ਮਾਖਾ , ਗੁਰਪ੍ਰੀਤ ਸਿੰਘ ਹੀਰਕੇ , ਲਵਪ੍ਰੀਤ ਸਿੰਘ ਹੀਰਕੇ , ਹਾਕਮ ਸਿੰਘ ਬਰਨ , ਕਰਨੈਲ ਸਿੰਘ ਬਰਨ , ਰਾਜ ਕੌਰ ਝੰਡੂਕੇ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

Leave a Reply

Your email address will not be published. Required fields are marked *