ਕਿਰਤੀ ਕਿਸਾਨ ਯੁਨੀਅਨ ਵੱਲੋਂ ਹੁਸ਼ਿਆਰਪੁਰ ਵਿਖੇ ਸੰਭੂ ਅਤੇ ਖਨੋਰੀ ਬਾਡਰ ਤੇ ਕਿਸਾਨਾ ਤੇ ਹੋਏ ਤਸ਼ਦੱਦ ਦੇ ਵਿਰੋਧ ਵਿੱਚ ਰੋਸ਼ ਮਾਰਚ

ਹੁਸ਼ਿਆਰਪੁਰ

ਹੁਸ਼ਿਆਰਪੁਰ, ਗੁਰਦਾਸਪੁਰ, 1 ਮਾਰਚ (ਸਰਬਜੀਤ ਸਿੰਘ)– ਕਿਰਤੀ ਕਿਸਾਨ ਯੁਨੀਅਨ ਵੱਲੋਂ ਹੁਸ਼ਿਆਰਪੁਰ ਵਿਖੇ ਸੰਭੂ ਅਤੇ ਖਨੋਰੀ ਬਾਡਰ ਤੇ ਕਿਸਾਨਾ ਤੇ ਹੋਏ ਤਸ਼ਦੱਦ ਦੇ ਵਿਰੋਧ ਵਿੱਚ ਰੋਸ ਮਾਰਚ ਕੀਤਾ ਗਿਆ। ਮਨੋਹਰ ਖੱਟਰ ਅਨਿਲ ਵਿਜ ਅਮਿਤ ਸ਼ਾਹ ਤੇ ਪਰਚਾ ਦਰਜ ਕਰਨ ਕਿਸਾਨਾ ਦੇ ਟਰੈਕਟਰ ਦੇ ਕੀਤੇ ਨੁਕਸਾਨ ਅਤੇ ਲਾਈਆਂ ਹੋਈਆਂ ਰੋਕਾ ਹਟਾਓਣ ਦੀ ਮੰਗ ਕੀਤੀ ਗਈ।

ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਜਾ ਰਹੇ ਕਿਸਾਨਾਂ ਉੱਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿ ਤੇ ਹਰਿਆਣਾ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਪੰਜਾਬ ਦੀ ਹੱਦ ਅੰਦਰ ਵੜਕੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਹੈ ਅਤੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਹੈ। ਟਰੈਕਟਰਾਂ ਅਤੇ ਗੱਡੀਆਂ ਦੀ ਭੰਨਤੋੜ ਕੀਤੀ ਹੈ। ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਬਾਰਡਰ ਏਰੀਏ ਨੂੰ 50 ਕਿਲੋਮੀਟਰ ਅੰਦਰ ਤੱਕ ਬੀ.ਐੱਸ.ਐੱਫ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਸ ਸਮੇ ਕਿਰਤੀ ਕਿਸਾਨ ਯੁਨੀਅਨ ਦੇ ਜਿਲਾ ਪ੍ਧਾਨ ਜਗਤਾਰ ਸਿੰਘ ਭਿੰਡਰ, ਸੂਬਾ ਮੀਤ ਪ੍ਧਾਨ ਹਰਮੇਸ ਸਿੰਘ ਢੇਸੀ, ਕੁਲਵਿੰਦਰ ਸਿੰਘ ਚਾਹਲ, ਸਤਨਾਮ ਸਿੰਘ ਮੁਖਲਿਆਣਾ, ਸੁਖਵਿੰਦਰ ਸਿੰਘ ਸੋਡੀ ਹਰਨੇਕ ਸਿੰੰਘ ਪੰਡੋਰੀ ਬੀਬੀ ਸਤਨਾਮ ਸਿੰਘ ਬਡਲਾ ਹਰਵਿੰਦਰ ਸਿੰਘ ਸੋਨੀ ਦਰਸਨ ਸਿੰਘ ਖਨੁਰ ਰਾਮਜੀਤ ਸਿੰਘ. ਸਮਸੇਰ ਸਿੰਘ ਤਜਿੰਦਰ ਸਿੰਘ ਹਾਜਰ ਸਨ।

Leave a Reply

Your email address will not be published. Required fields are marked *