ਟਾਂਡਾ, ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ)– ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਨੇਤਰਦਾਨ ਤੇ ਖੂਨਦਾਨ ਸੇਵਾ ਨੂੰ ਸਮਰਪਿਤ ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ਼ ਟਾਂਡਾ ਜੋ ਕਿ ਘਰ-ਘਰ ਜਾ ਕੇ ਲੋਕਾਂ ਨੂੰ ਉਜਾਗਰ ਕਰ ਰਹੇ ਹਨ ਕਿ ਤੁਸੀ ਆਪਣੇ ਜਿਉਂਦੇ ਜੀਅ ਹੀ ਖੂਨਦਾਨ ਅਤੇਮਰਨ ਉਪਰੰਤ ਅੱਖਾਂ ਦਾ ਦਾਨ, ਸ਼ਰੀਰ ਦਾ ਦਾਨ ਅਤੇ ਅੰਗਦਾਨ ਸਬੰਧੀ ਲੰਬੇ ਸਮੇਂ ਤੋ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਇਹ ਸੇਵਾਵਾਂ ਸ਼ਲਾਘਾ ਯੋਗ ਹਨ।
ਜਿੰਪਾ ਨੇ ਕਿਹਾ ਕਿ ਬਰਿੰਦਰ ਸਿੰਘ ਮਸੀਤੀ ਹਮੇਸ਼ਾ ਹੀ ਲੋਕਾਂ ਲਈ ਚਾਨਣ ਮੁਨਾਰਾ ਹਨ। ਕੁੱਲ ਦੁਨੀਆ ਦੀ ਸੇਵਾ ਅਤੇ ਲੋੜਵੰਦਾਂ ਦੀ ਆਰਥਿਕ ਮੱਦਦ ਲਈ ਵੀ ਅੱਗੇ ਹਨ। ਖੂਨਦਾਨ ਅਤੇ ਨੇਤਰ ਸੇਵਾ ਨੂੰ ਜੋ ਇਹ ਸਮਰਪਿਤ ਹਨ ਤਾਂ ਸਮਾਜ ਇਨ੍ਹਾਂ ਦੀ ਅਜਿਹੀ ਸੋਚ ਨਾਲ ਜੁੜ ਚੁੱਕਾ ਹੈ। ਉਨ੍ਹਾਂ ਹੋਰ ਵੀ ਦੱਸਿਆ ਕਿ ਪੰਜਾਬ ਵਿੱਚ ਲੋਕਾਂ ਨੂੰ ਇਹ ਮਹਾਨ ਸੇਵਾਵਾਂ ਪ੍ਰਤੀ ਜਾਗਰੂਕ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਪੰਜਾਬ ਸਰਕਾਰ ਵੱਲੋਂ ਕਰਦੇ ਰਹਿਣਗੇ। ਲੋਕ ਚੇਤਨਾ ਦਾ ਜੋ ਹੋਕਾ ਭਾਈ ਬਰਿੰਦਰ ਸਿੰਘ ਮਸੀਤੀ ਨੇ ਨੇਤਰਦਾਨ ਸੰਸਥਾਂ ਹੁਸ਼ਿਆਰਪੁਰ ਨਾਲ ਜੁੜ ਕੇ ਆਪਣੇ ਫਰਜ ਪ੍ਰਤੀ ਇਮਾਨਦਾਰੀ ਵਿੱਚ ਪਹਿਲਕਦਮੀ ਕੀਤੀ ਹੈ, ਅਸੀ ਆਪਣੀ ਅੱਖਾਂ ਨੂੰ ਜੀਵਨ ਤੋਂ ਬਾਅਦ ਸੁਰੱਖਿਅਤ ਰਹਿਣ ਦਈਏ। ਅੱਜ ਮੁੱਖ ਲੋੜ ਹੈ ਕਿ ਮਰਨ ਤੋਂ ਉਪਰੰਤ, ਅੱਖਾਂ ਦਾ ਦਾਨ, ਸ਼ਰੀਰ ਦਾਨ ਅਤੇ ਅੰਗ ਦਾਨ ਕਰਨ ਲਈ ਲੋਕਾਂ ਵਿੱਚ ਜਾਗਰੂਕ ਪੈਦਾ ਕਰਨ ਲਈ।