ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦਾ 133ਵਾਂ‌ ਜਨਮ ਦਿਵਸ ਮਨਾਇਆ

ਹੁਸ਼ਿਆਰਪੁਰ

ਬਾਬਾ ਸਾਹਿਬ ਅੰਬੇਡਕਰ ਅਜ਼ਾਦੀ ਦੇ ਸਮੇਂ ਵਿੱਚ ਨਿਤਾਣਿਆ, ਨਿਮਾਣਿਆਂ ਅਤੇ ਦਬੇ ਕੁਚਲੇ ਲੋਕਾਂ ਦਾ ਇਕੋਂ ਇਕ ਲੜਾਕੂ ਅਤੇ ਬੁਧੀਜੀਵੀ ਆਗੂ ਸੀ, ਜਿਸ ਦੀ ਅੱਜ ਤੱਕ ਕੋਈ ਥਾਂ ਨਹੀਂ ਲੈ ਸਕਿਆ-ਬੱਖਤਪੁਰਾ

ਦਸੂਹਾ,ਗੁਰਦਾਸਪੁਰ, 15 ਅਪ੍ਰੈਲ (ਸਰਬਜੀਤ ਸਿੰਘ)– ਅੱਜ ਇੱਥੇ ਹੁਸ਼ਿਆਰਪੁਰ ਰੋਡ ਸਹਾਰਾ ਪੈਲਿਸ ਦਸੂਹਾ ਵਿਖੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਦਾ 133ਵਾਂ‌ਜਨਮ ਦਿਵਸ ਦੀ ਸ਼ਾਮ ਲਾਲ ਫਤਹਿ ਪੁਰ ਕੁਲੀਆਂ, ਰਘਬੀਰ ਸਿੰਘ ਭਿੰਡਰ ਅਤੇ ਅਸ਼ੋਕ ਕੁਮਾਰ ਮਹਾਜਨ ਪ੍ਰਧਾਨਗੀ ਹੇਠ ਮਨਾਇਆ ਗਿਆ ਇਸ ਸਮੇਂ ਬਾਬਾ ਸਾਹਿਬ ਨੂੰ ਯਾਦ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ , ਸੁਖਦੇਵ ਸਿੰਘ ਭਾਗੋਕਾਵਾਂ,ਗੋਰਾ ਸਿੰਘ ਭੈਣੀਬਾਘਾ, ਚਰਨਜੀਤ ਸਿੰਘ ਭਿਡਰ, ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਅਜ਼ਾਦੀ ਦੇ ਸਮੇਂ ਵਿੱਚ ਨਿਤਾਣਿਆ, ਨਿਮਾਣਿਆਂ ਅਤੇ ਦਬੇ ਕੁਚਲੇ ਲੋਕਾਂ ਦਾ ਇਕੋਂ ਇਕ ਲੜਾਕੂ ਅਤੇ ਬੁਧੀਜੀਵੀ ਆਗੂ ਸੀ ਜਿਸ ਦੀ ਅੱਜ ਤੱਕ ਕੋਈ ਥਾਂ ਨਹੀਂ ਲੈ ਸਕਿਆ। ਜਿਸ ਆਗੂ ਨੂੰ ਭਾਰਤ ਦਾ ਸੰਵਿਧਾਨ ਬਨਾਉਣ ਦਾ ਮਾਣ ਜਾਂਦਾ ਹੈ।ਪਰ‌ ਉਨ੍ਹਾਂ ਦੇ ਲਿਖੇ ਸੰਵਿਧਾਨ ਨੂੰ ਅੱਜ ਦੇ ਮੌਕੇ ਮੋਦੀ ਸਰਕਾਰ ਅਤੇ ਆਰ ਐਸ ਐਸ ਤੋ ਅਣਕਿਆਸਿਆ ਖ਼ਤਰਾ ਉਤਪੰਨ ਹੋ ਗਿਆ ਹੈ। ਦੇਸ਼ ਦੀਆਂ ਸਮੁੱਚੀਆਂ ਸੰਵਿਧਾਨਕ ਸੰਸਥਾਵਾਂ ਈ ਡੀ,ਸੀ ਬੀ ਆਈ,ਐਨ ਆਈ ਏ ਅਤੇ ਚੋਣ ਕਮਿਸ਼ਨ ਮੋਦੀ ਸਰਕਾਰ ਦੀਆਂ ਨਿਜੀ ਸੰਸਥਾਵਾਂ ਵਜੋਂ ਕੰਮ ਕਰ ਰਹੀਆਂ ਹਨ। ਚੋਣਾਂ ਦਾ ਨੋਟੀਫਿਕੇਸ਼ਨ ਹੋਂਣ ਦੇ ਬਾਵਜੂਦ ਇਨ੍ਹਾਂ ਸੰਸਥਾਵਾਂ ਰਾਹੀਂ ਵਿਰੋਧੀਆਂ ਨੂੰ ਦਬਾਇਆ,ਡਰਾਇਆ ਜਾ ਰਿਹਾ ਹੈ। ਜਿਸ ਤੋਂ ਸਪੱਸ਼ਟ ਝਲਕ‌ ਮਿਲਦੀ ਹੈ ਕਿ ਜੇਕਰ ਮੋਦੀ ਸਰਕਾਰ ਤੀਸਰੀ ‌ਦਫਾ ਸੱਤਾ ਵਿੱਚ ਆਉਂਦੀ ਹੈ ਤਾਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੀ ਥਾਂ ਮਨੂੰ ਸਮ੍ਰਿਤੀ ਲੈ ਲਵੇਗੀ।

ਬੁਲਾਰਿਆਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਯਾਦ ਕਰਨ ਦਾ ਅਰਥ ਹੈ ਕਿ ਦੇਸ਼ ਦੀ ਸੰਵਿਧਾਨਕ ਅਜ਼ਾਦੀ ਨੂੰ ਬਚਾਉਣ ਲਈ ਦੇਸ਼ ਵਿਚ ਇੰਡੀਆ ਗਠਜੋੜ ਨੂੰ ‌ਮਜਬੂਤੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਇੰਡੀਆ ਗਠਜੋੜ ਵਿਚ ਵੀ‌ ਉਹ ਹਾਕਮ ਪਾਰਟੀਆਂ ਸ਼ਾਮਿਲ ਹਨ ਜਿਨ੍ਹਾਂ ਦੇ ਰਾਜ ਦੀ ਬਦੌਲਤ ਦੇਸ਼ ਦੇ ਹਾਲਾਤ ਫਾਸਿਸਜ‌‌ ਦੇ ਖ਼ਤਰੇ ਤਕ ਪਹੁੰਚ ਗਏ ਹਨ ਪਰ ਇਸ ਦੇ ਬਾਵਜੂਦ ਵੀ ਅੱਜ ਦੇ ਸਮੇਂ ਵਿੱਚ ਬੁਰਜੂਆ ਲੋਕਤੰਤਰ ਬਨਾਮ ਫਾਸਿਸਜ‌ ਵਿਚਕਾਰ ਚੋਣ ਕਰਦਿਆਂ ਭਾਜਪਾ ਅਤੇ ਆਰ ਐਸ ਐਸ ਦੇ ਸਿਆਸੀ ਮਨਸੂਬਿਆਂ ਨੂੰ ਹਾਰ ਦੇਣ ਦੀ ਜ਼ਰੂਰਤ ਹੈ। ਹਾਲਾਂਕਿ ਭਾਜਪਾ ਅਤੇ ਆਰ ਐਸ ਐਸ ਹਰ ਤਰ੍ਹਾਂ ਦੀ ਤਿਕੜਮਬਾਜ਼ੀ ਰਾਹੀਂ ਭਾਰਤ ਦੀ ਸਤ੍ਹਾ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਵਿਚ ਹਨ ਪਰ ਭਾਰਤ ਦੀ ਜਨਤਾ ਹਰ ਹਾਲਤ ਵਿੱਚ ਭਾਰਤ ਜਮਹੂਰੀਅਤ ਦੀ ਰਾਖੀ ਕਰਨ ਵਿਚ ਕਾਮਯਾਬ ਰਹੇਗੀ ਅਤੇ ‌ਫਾਸਿਸਟਾ ਦੀ ਹਾਰ ਹੋਵੇਗੀ ।ਇਸ ਸਮੇਂ ਡਾਂ ਮਿਜ਼ਾਇਲ, ਤਰਲੋਕ ਚੰਦ ਰਫ਼ੀਕਾ, ਹਰਪਾਲ ਸਿੰਘ , ਸ਼ਿਗਾਰਾ ਸਿੰਘ, ਕੁਲਦੀਪ ਸਿੰਘ‌‌ ਸਾਬਕਾ ਸਰਪੰਚ,ਕੁਲਦੀਪ ਰਾਜੂ, ਦਲਬੀਰ ਭੋਲਾ ਮਲਕਵਾਲ, ਇਨਕਲਾਬੀ ਨੌਜਵਾਨ ਸਭਾ ਦੇ ਜ਼ਿਲ੍ਹਾ ਕਨਵੀਨਰ ਬਲਜਿੰਦਰ ਸਿੰਘ ਭਿੰਡਰ, ਗੁਰਜਿੰਦਰ ਸਿੰਘ ਭਿਡਰ ਨੇ ਵਿਚਾਰ ਰੱਖੇ।

Leave a Reply

Your email address will not be published. Required fields are marked *