ਟਾਂਡਾ, ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)–ਖੂਨਦਾਨ ਅਤੇ ਨੇਤਰਦਾਨ ਸੇਵਾ ਨਾਲ ਜੁੜੇ ਬਰਿੰਦਰ ਸਿੰਘ ਮਸੀਤੀ ਵੱਲੋਂ ਆਪਣੇ 63ਵੇਂ ਜਨਮ ਦਿਨ ਮੌਕੇ ਖੂਨਦਾਨ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ | ਮਸੀਤੀ ਨੇ ਕਿਹਾ ਕਿ ਇਸ ਮਹਾਨ ਸੇਵਾ ਲਈ ਸਮਾਜ ਸੇਵੀ ਪ੍ਰੋਫੇਸਰ ਬਹਾਦਰ ਸਿੰਘ ਸੁਨੇਤ ਜੋ ਕਿ ਲੰਮੇ ਸਮੇਂ ਤੋਂ ਖੂਨ ਦਾਨ ਅਤੇ ਨੇਤਰਦਾਨ ਸੇਵਾਵਾਂ ਨਾਲ ਜੁੜੇ ਹੋਏ ਹਨ ਉਹਨ੍ਹਾਂ ਦੇ ਪ੍ਰੇਰਨਾ ਸਰੋਤ ਹਨ ਅਤੇ ਉਹ ਪੂਰੀ ਜ਼ਿੰਦਗੀ ਇਨ੍ਹਾਂ ਮਹਾਨ ਸੇਵਾਵਾਂ ਪ੍ਰਤੀ ਪੰਜਾਬ ਭਰ ਵਿੱਚ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕਰਦੇ ਰਹਿਣਗੇ।
ਇਸ ਮੌਕੇ ‘ਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ, ਪ੍ਰਿੰਸੀਪਲ ਰਚਨਾ ਕੌਰ, ਗੁਰਪ੍ਰੀਤ ਸਿੰਘ , ਓਂਕਾਰ ਸਿੰਘ ਧਾਮੀ, ਨਿਰਮਲ ਸਿੰਘ,ਬਲਜੀਤ ਸਿੰਘ ਪਨੇਸਰ ਡਾਕਟਰ ਗੁਰਬਖਸ਼ ਸਿੰਘ ਸੰਧੂ ਅਤੇ ਹਰਭਜਨ ਸਿੰਘ ਵੱਲੋਂ ਖੂਨਦਾਨੀ ਭਾਈ ਮਸੀਤੀ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਜਨਮ ਦਿਨ ਨੂੰ ਇਸ ਢੰਗ ਨਾਲ ਦੀਨ ਦੁਖੀਆ ਦੀ ਸੇਵਾ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਖੂਨਦਾਨ ਅਤੇ ਨੇਤਰਦਾਨ ਸੇਵਾ ਸਮਰਪਿਤ ਕਰਕੇ ਮਨਾਵੇ ਤਾਂ ਸਮਾਜ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਜਾ ਸਕਦੀ ਹੈ। । ਭਾਈ ਮਸੀਤੀ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਵਿੱਚ ਖੂਨਦਾਨ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ।