ਸੀਪੀਆਈ ਐਮਐਲ ਲਿਬਰੇਸ਼ਨ ਵੱਲੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਯਾਮਨੀ ਗੋਮਰ ਦੀ ਹਮਾਇਤ ਵਿੱਚ ਰੈਲੀ ਕੀਤੀ-ਕਾਮਰੇਡ ਬੱਖਤਪੁਰਾ

ਹੁਸ਼ਿਆਰਪੁਰ

ਲੋਕਤੰਤਰ ਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਅਤੇ ਇੰਡੀਆ ਗਠਜੋੜ ਨੂੰ ਜਿਤਾਉਣਾ ਜ਼ਰੂਰੀ

ਹੁਸ਼ਿਆਰਪੁਰ, ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)–ਕਸਬੇ ਭਾਮ ਵਿਖੇ ਸੀਪੀਆਈ ਐਮਐਲ ਲਿਬਰੇਸ਼ਨ ਵੱਲੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਕਾਂਗਰਸ ਪਾਰਟੀ ਦੀ ਉਮੀਦਵਾਰ ਯਾਮਨੀ ਗੋਮਰ ਦੀ ਹਮਾਇਤ ਵਿੱਚ ਰੈਲੀ ਕੀਤੀ ਗਈ।

ਇਸ ਸਮੇਂ ਬੋਲਦਿਆਂ ਲਿਬਰੇਸ਼ਨ ਆਗੂ ਵਿਜੇ ਕੁਮਾਰ ਸੋਹਲ, ਦਲਬੀਰ ਭੋਲਾ ਮਲਕਵਾਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਦੇਸ਼ ਦੇ ਸੰਵਿਧਾਨ ਅਤੇ 1947‌ ਵਿੱਚ ਪ੍ਰਾਪਤ ਕੀਤੇ ਲੋਕਤੰਤਰ ਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਅਤੇ ਇੰਡੀਆ ਗਠਜੋੜ ਨੂੰ ਜਿਤਾਉਣਾ ਜ਼ਰੂਰੀ ਰਾਜਨੀਤਿਕ ਕਾਰਜ਼ ਹੈ। ਇਹ ਭਾਜਪਾ ਹੀ ਹੈ‌‌ ਜੋ ਮੁਸਲਿਮ ਘੱਟ ਗਿਣਤੀ ਸਮੇਤ ਦੇਸ ਦੀਆਂ ਹੋਰ ਘੱਟ ਗਿਣਤੀਆਂ ਵਿਰੁੱਧ ਜ਼ਹਿਰ ਉਗਲ ਰਹੀ ਹੈ। ਆਗੂਆਂ ਕਿਹਾ ਬੇਸ਼ੱਕ ਕਾਂਗਰਸ ਪਾਰਟੀ ਵੀ ਇਕ ਸਰਮਾਏਦਾਰ ਪਾਰਟੀ ਹੈ ਪਰ 2024 ਦੀਆਂ ਚੋਣਾਂ ਲੋਕਤੰਤਰ ਬਨਾਮ ਫਾਸਿਸਜ‌ ਵਿਚਕਾਰ ਚੋਣਾ ਹਨ ਜਿਸ ਵਿਚ ਕਾਂਗਰਸ ਨੂੰ ਜਿਤਾਉਣਾ ਜ਼ਰੂਰੀ ਹੈ, ਬੇਸ਼ੱਕ ਆਮ ਆਦਮੀ ਪਾਰਟੀ ਵੀ ਇੰਡੀਆ ਗਠਜੋੜ ਵਿਚ ਸ਼ਾਮਿਲ ਹੈ ਪਰ ਉਹ ਆਪਣੇ ਢਾਈ ਸਾਲ ਰਾਜ ਦੇ ਸਮੇਂ ਦੋਰਾਨ ਪੰਜਾਬ ਦੀ ਜਨਤਾ ਚੋ ਨਿਖੜ ਚੁੱਕੀ ਹੈ ਅਤੇ ਭਾਜਪਾ ਅਤੇ ਅਕਾਲੀ ਦਲ ਨੂੰ ਹਰਾਉਣ ਦੀ ਸਮਰੱਥਾ ਵਿੱਚ ਨਹੀਂ ਹੈ ਵੈਸੇ ਵੀ ਆਮ ਆਦਮੀ ਪਾਰਟੀ ਭਾਜਪਾ ਦੀ ਤਰ੍ਹਾਂ ਹਿੰਦੂਤਵਵਾਦੀ ਵਿਚਾਰਧਾਰਾ ਦੀ ਮੁਦਈ‌‌ ਪਾਰਟੀ ਹੈ। ਇਸ ਸਮੇਂ ਇਕ ਮਤੇ ਰਾਹੀਂ ਮਜ਼ਦੂਰਾਂ ਦੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਨੂੰ ਇਕ ਧਨਾਡ ਕਿਸਾਨ ਵਲੋਂ ਆਪਣੇ ਖੇਤਾਂ ਵਿਚ ਮਿਲਾਉਣ ਦੀ ਨਿਖੇਧੀ ਕਰਦਿਆਂ ਉਸ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਸੋਨੀ, ਤਰਲੋਕ ਸਿੰਘ, ਬਲਵਿੰਦਰ ਸਿੰਘ ਬਿਲਾ, ਹਰਦੇਵ ਸਿੰਘ,ਇਧਰ ਸਿੰਘ,ਜਸਾ ਸਿੰਘ, ਦਲਵਿੰਦਰ ਸਿੰਘ, ਦਲਜੀਤ ਕੌਰ, ਪਰਮਜੀਤ ਕੌਰ, ਬਿਦਰ,ਬੁਧ ਸਿੰਘ ਅਤੇ ਮਲਕੀਅਤ ਸਿੰਘ ਹਾਜ਼ਰ ਸਨ

Leave a Reply

Your email address will not be published. Required fields are marked *