ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਪੈਦਲ ਸੰਗ ਦੀਆਂ ਸੰਗਤਾਂ ਦਾ ਕੀਤਾ ਸਵਾਗਤ
ਹੁਸ਼ਿਆਰਪੁਰ, ਗੁਰਦਾਸਪੁਰ 6 ਮਾਰਚ (ਸਰਬਜੀਤ ਸਿੰਘ)– ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਬਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਪਿੰਡ ਖਡਿਆਲਾ ਸੈਣੀਆਂ ਜਿਲ੍ਹਾ ਹੁਸ਼ਿਆਰਪੁਰ ਤੋਂ 1 ਮਾਰਚ ਤੋਂ ਪੈਦਲ ਚੱਲ ਕੇ ਡੇਰਾ ਬਾਬਾ ਨਾਨਕ ਜਾ ਰਹੀਆਂ ਸੰਗਤਾਂ ਦਾ ਪਿੰਡ ਨਾਨੋਹਾਰਨੀ ਪਹੁੰਚਣ ਤੇ ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਵੱਲੋਂ ਆਪਣੀ ਟੀਮ ਸਮੇਤ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਸੰਗ ਦੀ ਅਗਵਾਈ ਕਰ ਰਹੇ ਜਥੇਦਾਰ ਗਿਆਨੀ ਰਣਧੀਰ ਸਿੰਘ ਜੀ ਨੂੰ ਸਿਰੋਪਾਓ ਭੇਂਟ ਕੀਤੇ ਅਤੇ ਗਿਆਨੀ ਜੀ ਨੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾਂ ਜੀਵਨ ਸਫਲਾ ਕਰਨ।ਇਸ ਮੌਕੇ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨੀ ਮੋਰਚੇ ਦਾ ਸਮਰਥਨ ਕਰਦਿਆਂ ਕਿਹਾ ਕਿ ਸਾਨੂੰ ਸਿੱਖ ਕੌਮ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨੀ ਨੂੰ ਲੀਹਾਂ ਉਤੇ ਲਿਆਉਣ ਲਈ ਹਮੇਸ਼ਾਂ ਤੱਤਪਰ ਰਹਿਣਾਂ ਚਾਹੀਦਾ ਹੈ।
ਕਿਸਾਨੀ ਸੰਘਰਸ਼ ਦੀਆਂ ਸੇਵਾਵਾਂ ਦੇ ਚਲਦੇ ਜਥੇਦਾਰ ਗਿਆਨੀ ਰਣਧੀਰ ਸਿੰਘ ਜੀ ਨੇ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ।ਇਸ ਮੌਕੇ ਭੋਜਰਾਜ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਬੁਰਾਈ ਤੇ ਪਤਿਪੁਣੇ ਨੂੰ ਰੋਕਣ ਲਈ ਸਾਰਥਿਕ ਯਤਨ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਭਾਰਤ ਦੇ ਲੋਕਾਂ ਨੂੰ ਸੁਨੇਹਾਂ ਦਿੰਦੇ ਹੋਏ ਕਿਹਾ ਕਿ ਛੋਟੇ ਕਾਰੋਬਾਰੀਆਂ,ਕਿਸਾਨਾਂ,ਮਜ਼ਦੂਰਾਂ, ਆਦਿ ਵਾਸੀਆਂ ਅਤੇ ਸਮੂਹ ਕਿਰਤੀਆਂ ਨੂੰ ਕੇਂਦਰ ਸਰਕਾਰ ਤੋਂ ਆਪਣੇ ਬਣਦੇ ਹੱਕ ਲੈਣ ਵਾਸਤੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਮੌਕੇ ਗੁਰਦੇਵ ਸਿੰਘ ਭੰਡਾਲ,ਰਜਿੰਦਰ ਸਿੰਘ ਕਾਜਿਪੁਰ,ਸਰਬਜੀਤ ਸਿੰਘ ਨਾਨੋਹਾਰਣੀ,ਰਾਜਵਿੰਦਰ ਸਿੰਘ ਸਰਾਂ,ਗੁਰਜੀਤ ਸਿੰਘ ਵਡਾਲਾ ਬਾਂਗਰ,ਰਣਧੀਰ ਸਿੰਘ,ਰਣਜੀਤ ਸਿੰਘ,ਅਜਾਇਬ ਸਿੰਘ,ਸਰਬਜੀਤ ਸਿੰਘ ਸਾਬੂ, ਆਦਿ ਕਿਸਾਨ ਹਾਜ਼ਿਰ ਸਨ।


