ਨਸ਼ੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲਾ ਪਰਮਿੰਦਰ ਸਿੰਘ ਝੋਟਾ ਰਿਹਾਅ, ਪਰਚਾ ਰੱਦ

ਬਠਿੰਡਾ-ਮਾਨਸਾ

ਝੋਟੇ ਨੂੰ ਲਿਆਉਂਣ ਲਈ ਐਂਟੀ ਟਾਸਕ ਫੋਰਸ ਤੇ ਸਾਂਝੀ ਐਕਸ਼ਨ ਕਮੇਟੀ ਦੇ ਆਗੂ ਮੁਕਤਸਰ ਵੱਲ ਰਵਾਨਾ
ਪੁਲਸ ਨਹੀਂ ਦੇ ਸਕੀ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਦੇ ਸਵਾਲਾਂ ਦੇ ਜਵਾਬ

ਮਾਨਸਾ, ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ)– ਭਾਰੀ ਦਬਾਅ ਹੇਠ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਮਾਨਸਾ ਪੁਲੀਸ ਪ੍ਰਸਾਸ਼ਨ ਨੇ ਸਾਰੀਆਂ ਕਾਨੂੰਨੀ ਅੜਚਨਾਂ ਦੂਰ ਕਰਦਿਆਂ ਪਰਮਿੰਦਰ ਸਿੰਘ ਝੋਟੇ ਦੀ ਰਿਹਾਈ ਦੇ ਸਾਰੇ ਰਸਤੇ ਖੋਲ੍ਹ ਦਿੱਤੇ ਹਨ। ਅਦਾਲਤੀ ਕਾਰਵਾਈਆਂ ਨੂੰ ਪੂਰਦਿਆਂ ਜਿਉਂ ਹੀ ਪੁਲੀਸ ਨੇ ਅਤੇ ਝੋਟੇ ਖਿਲਾਫ ਦਰਖਾਸਤ ਦੇਣ ਵਾਲਿਆਂ ਨੇ ਦਰਖਾਸਤ ਵਾਪਸ ਲੈਣ ਦੇ ਬਿਆਨ ਕਲਮਬੱਧ ਕਰਵਾਏ ਤਾਂ ਅਦਾਲਤ ਨੇ ਪਰਮਿੰਦਰ ਸਿੰਘ ਦੀ ਰਿਹਾਈ ਦੇ ਹੁਕਮ ਕਰ ਦਿੱਤੇੰ। ਜਿਉਂ ਹੀ ਪਰਮਿੰਦਰ ਦੀ ਬਿਨਾਂ ਸ਼ਰਤ ਰਿਹਾਈ ਦੀ ਖਬਰ ਪੱਕੇ ਮੋਰਚੇ ਵਾਲੀ ਥਾਂ ਪੁੱਜੀ ਤਾਂ ਉੱਥੇ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪਰਮਿੰਦਰ ਸਿੰਘ ਝੋਟਾ ਜਿੰਦਾਬਾਦ ਦੇ ਨਾਅਰੇ ਗੂੰਜਣ ਲੱਗੇ। ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਅਤੇ ਪਰਮਿੰਦਰ ਸਿੰਘ ਝੋਟੇ ਦੇ ਪਿਤਾ ਸਾਬਕਾ ਸੈਨਿਕ ਭੀਮ ਸਿੰਘ ਨੇ ਪਰਮਿੰਦਰ ਝੋਟੇ ਦੀ ਰਿਹਾਈ ਲੋਕ ਏਕੇ ਦੀ ਵੱਡੀ ਜਿੱਤ ਦੱਸਿਆ।

ਉਨ੍ਹਾਂ ਕਿਹਾ ਪਰਮਿੰਦਰ ਝੋਟੇ ਦੇ ਬਾਹਰ ਆਉਂਣ ਨਲ ਨਸ਼ਾ ਰੋਕੂ ਮੁਹਿੰਮ ਨੂੰ ਹੋਰ ਬਲ ਮਿਲੇਗਾ ਅਤੇ ਨਸ਼ਾ ਬੰਦੀ ਲਈ ਰਾਤ ਦਿਨ ਇੱਕ ਕਰਕੇ ਚੇਲ ਰਹੇ ਨੌਜਵਾਨ ਵਰਗ ਅਤੇ ਨਸ਼ਾ ਰੋਕੂ ਕਮੇਟੀਆਂ ਨੂੰ ਹੋਰ ਮਜਬੂਤੀ ਤੇ ਹੌਸਲਾ ਮਿਲੇਗਾ।ਉਨ੍ਹਾਂ ਕਿਹਾ ਸਰਕਾਰ ਕੁੱਝ ਕਰੇ ਚਾਹੇ ਨਾ ਕਰੇ ਪਰ ਪਰਮਿੰਦਰ ਝੋਟੇ ਦੀ ਟੀਮ ਪੰਜਾਬ ਵਿੱਚੋਂ ਨਸ਼ਾ ਮੁਕਤੀ ਜਰੂਰ ਕਰਕੇ ਰੁਕੇਗੀ। ਪਰਮਿੰਦਰ ਸਿੰਘ ਝੋਟੇ ਦੀ ਮਾਤਾ ਅਮਰਜੀਤ ਕੌਰ ਨੇ ਕਿਹਾ ਭਾਵੇਂ ਪੁੱਤਰ ਦੇ ਜੇਲ੍ਹ ਜਾਣ ਬਾਅਦ ਘਰ ਦੀ ਰੌਣਕ ਗੁੰਮ ਹੋ ਗਈ ਸੀ ਪਰ ਉਸਦੇ ਮਨੋਰਥ ਨੇ ਜਿਹੜਾ ਮਾਨ ਤੇ ਸਤਿਕਾਰ ਸਾਡੇ ਪਰਿਵਾਰ ਨੂੰ ਦਿਵਾਇਆ ਹੈ ਉਹ ਵੱਡੀ ਪ੍ਰਾਪਤੀ ਹੈ।ਉਨ੍ਹਾਂ ਦੱਸਿਆ ਪਰਮਿੰਦਰ ਦੀ ਰਿਹਾਈ ਤੇ ਨਸ਼ਾ ਬੰਦੀ ਲਈ ਚੱਲਦੇ ਪੱਕੇ ਧਰਨੇ ਵਿੱਚ ਜੋ ਵੀ ਸ਼ਾਮਿਲ ਹੁੰਦਾ ਰਿਹਾ ਹੈ ਉਹ ਸਾਨੂੰ ਸਾਡਾ ਪੁੱਤਰ ਹੀ ਲੱਗਦਾ ਸੀ। ਉਨ੍ਹਾਂ ਕਿਹਾ ਪੰਜਾਬ ਦਾ ਹਰ ਧੀ ਪੁੱਤ ਹੀ ਸਾਡਾ ਆਪਣਾ ਹੈ ਤੇ ਹਰ ਨੌਜਵਾਨ ਜਵਾਨੀਆਂ ਮਾਣੇ। ਉਨ੍ਹਾਂ ਕਿਹਾ ਨਸ਼ਾ ਵਿਰੋਧੀ ਸੰਘਰਸ਼ ਪਹਿਲਾਂ ਤੋਂ ਵੀ ਤਿੱਖਾ ਹੋਵੇਗਾ। ਗੁਰਸੇਵਕ ਸਿੰਘ ਜਵਾਹਰਕੇ, ਬੋਘ ਸਿੰਘ, ਅਮਨ ਪਟਵਾਰੀ ਤੇ ਗਗਨ ਸ਼ਰਮਾ ਨੇ ਕਿਹਾ ਇਹ ਜਿੱਤ ਪੂਰੇ ਪੰਜਾਬ ਦੀ ਜਿੱਤ ਹੈੰ। ਇਸਨੇ ਦੱਸ ਦਿੱਤਾ ਹੈ ਪੰਜਾਬੀਆਂ ਨੂੰ ਨਸ਼ਾ ਨਹੀਂ ਰੋਜਗਾਰ ਚਾਹੀਦਾ ਹੈ। ਲੋਕ ਸਮਗਲਰਾਂ ਨੂੰ ਘੇਰਨ ਵੀ ਜਾਣਦੇ ਹਨ ਤੇ ਸੁੱਤੀਆਂ ਸਰਕਾਰਾਂ ਦੀ ਨੀਂਦ ਖੋਲ੍ਹਣਾ ਵੀ। ਦੂਸਰੇ ਪਾਸੇ ਸਾਂਝ ਐਕਸ਼ਨ। ਕਮੇਟੀ ਤੇ ਐਂਟੀ ਟਾਸਕ ਫੋਰਸ ਦੀ ਟੀਮ ਮੁਕਤਸਰ ਵੱਲ ਨੂੰ ਰਵਾਨਾ ਹੋ ਗਈ ਹੈ ਤਾਂ ਜੋ ਰਿਹਾਈ ਤੋਂ ਬਾਅਦ ਪਰਮਿੰਦਰ ਸਿੰਘ ਝੋਟੇ ਦਾ ਭਰਵਾਂ ਸਵਾਗਤ ਕੀਤਾ ਜਾ ਸਕੇ। ਜਾਣਕਾਰੀ ਮੁਤਾਬਿਕ ਝੋਟੇ ਦੀ ਰਿਹਾਈ ਦੇ ਹੁਕਮ ਹੋ ਚੁੱਕੇ ਹਨ ਪਰ ਈ ਮੇਲ ਵਿੱਚ ਤਕਨੀਕੀ ਖਰਾਬੀ। ਕਾਰਨ ਦਸਤੀ ਭੇਜਣ ਵਿੱਚ ਕੁੱਝ ਦੇਰੀ ਹੋ ਸਕਦੀ ਹੈ।

ਵਰਣਯੋਗ ਹੈ ਕਿ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਜਦੋਂ ਐਸ.ਪੀ ਹੈਡ ਕੁਆਟਰ ਨੂੰ ਸਵਾਲੀਆ ਚਿੰਨ੍ਹ ਖੜੇ ਕੀਤੇ ਗਏ ਪਰਮਿੰਦਰ ਸਿੰਘ ਝੋਟੇ ਦੀ ਗ੍ਰਿਫਤਾਰੀ ਤਤਕਾਲ ਕਿਉਂ ਕੀਤੀ ਗਈ ਹੈ, ਜਦੋਂ ਕਿ ਉਸਦੇ ਬਣਾਏ ਗਏ 307 ਦੇ ਝੂਠੇ ਕੇਸ ਨੂੰ ਮਾਨਯੋਗ ਕੋਰਟ ਨੇ ਰੱਦ ਕਰ ਦਿੱਤਾ ਹੈ। ਜਦੋਂ ਇੱਕ ਹੋਰ ਪੁਲਸ ਵੱਲੋਂ ਕੇਸ ਬਣਾਇਆ ਗਿਆ ਹੈ, ਇੱਥੇ ਲੜਕੀ ਨਾਲ ਛੇੜਛਾੜ ਕੀਤੀ ਹੈ ਤਾਂ ਪੁਲਸ ਦੇ ਸਾਹ੍ਹਮਣੇ ਉਸ ਲੜਕੀ ਨੇ ਸਪੱਸ਼ਟ ਕੀਤਾ ਹੈ ਕਿ ਮੇਰੇ ਤੇ 2 ਦਿਨ੍ਹ ਪਹਿਲਾਂ ਪੁਲਸ ਵੱਲੋਂ ਦਬਾਅ ਪਾ ਕੇ ਇਹ ਕਹਾਇਆ ਗਿਆ ਸੀ ਕਿ ਤੂੰ ਇਹ ਬਿਆਨ ਦੇ ਕੇ ਝੋਟੇ ਤੇਰੇ ਨਾਲ ਜਬਰਦਸਤੀ ਕੀਤੀ ਹੈ। ਇਸਦੇ ਸੰਤਰਭ ਵਿੱਚ ਜਦੋਂ ਐਸ.ਪੀ ਹੈਡ ਕੁਆਟਰ ਨੂੰ ਕੋਈ ਜਵਾਬ ਨਹੀਂ ਆਇਆ ਤਾਂ ਪਰਮਿੰਦਰ ਸਿੰਘ ਝੋਟੇ ਖਿਲਾਫ ਕੋਈ ਯੋਗ ਕਾਰਵਾਈ ਪੁਲਸ ਨਹੀਂ ਬਣਾ ਸਕਦੀ। ਜਿਸਦੀ ਅੱਜ ਲੋਕਾਂ ਦੇ 60 ਜੱਥੇਬੰਦੀਆਂ ਤੋਂ ਵੱਧ ਇੱਕਤਰਤਾ ਨੇ ਪਰਮਿੰਦਰ ਸਿੰਘ ਨੂੰ ਰਿਹਾਅ ਕਰਵਾ ਕੇ ਇਹ ਦੱਸ ਦਿੱਤਾ ਹੈ ਕਿ ਅਸੀ ਨਸ਼ੇ ਦੇ ਖਿਲਾਫ ਇੱਕਜੁਟ ਹਾਂ ਅਤੇ ਪੁਲਸ ਵੱਲੋਂ ਬਣਾਏ ਗਏ ਝੂਠੇ ਕੇਸਾਂ ਦਾ ਵੀ ਵਿਰੋਧ ਕਰਦੇ ਰਹਾਂਗੇ।

Leave a Reply

Your email address will not be published. Required fields are marked *