ਲਿਬਰੇਸ਼ਨ ਤੇ ਹੋਰ ਸੰਗਠਨਾਂ ਨੇ ਕੀਤਾ ਸ਼ਹੀਦ ਠੀਕਰੀਵਾਲਾ ਦੇ ਬੁੱਤ ਦੀ ਸਫਾਈ ਤੇ ਸਤਿਕਾਰ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 20 ਜਨਵਰੀ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਫਰੀਡਮ ਫਾਈਟਰ ਉਤਰਾ ਅਧਿਕਾਰੀ ਜਥੇਬੰਦੀ ਨੇ ਅੱਜ ਇਥੇ ਮਹਾਨ ਆਜ਼ਾਦੀ ਘੁਲਾਟੀਏ ਤੇ ਰਿਆਸਤੀ ਪਰਜਾ ਮੰਡਲ ਦੇ ਆਗੂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਤੋਂ ਪਹਿਲਾਂ ਉਨ੍ਹਾਂ ਦੇ ਬੁੱਤ ਦੀ ਸਾਫ ਸਫਾਈ ਕੀਤੀ ਅਤੇ ਬੁੱਤ ਉਤੇ ਫੁੱਲਾਂ ਦੇ ਹਾਰ ਪਾ ਕੇ ਸ਼ਹੀਦ ਦਾ ਸਤਿਕਾਰ ਕੀਤਾ ਗਿਆ। ਇਸ ਮੌਕੇ ਕੇਂਦਰੀ ਕਮੇਟੀ ਮੈਂਬਰ-ਕਮ- ਲਿਬਰੇਸ਼ਨ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਾਬਾ ਬੂਝਾ ਸਿੰਘ ਟਰੱਸਟ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ ਨੇ ਦਸਿਆ ਕਿ ਹੁਣ ਤੱਕ ਸ਼ਹੀਦ ਦੀ ਬਰਸੀ ਤੋਂ ਪਹਿਲਾਂ ਮਾਨਸਾ ਵਿਚ ਲੱਗੇ ਉਨਾਂ ਦੇ ਬੁੱਤ ਦੀ ਸਾਫ ਸਫਾਈ ਅਕਸਰ ਉਨਾਂ ਦੇ ਪਿੰਡੋਂ ਆਉਣ ਵਾਲੇ ਵਲੰਟੀਅਰ ਸੱਜਣ ਹੀ ਕਰਦੇ ਸਨ। ਇਸ ਨੂੰ ਆਪਣੀ ਨਾਲਾਇਕੀ ਸਮਝਦੇ ਹੋਏ ਇਸ ਵਾਰ ਮਾਨਸਾ ਦੇ ਦੇਸ਼ਭਗਤ ਤੇ ਇਨਕਲਾਬੀ ਸੰਗਠਨਾਂ ਨੇ ਇਹ ਜ਼ਿੰਮੇਵਾਰੀ ਖੁਦ ਨਿਭਾਉਣ ਦਾ ਫੈਸਲਾ ਕੀਤਾ ਸੀ। ਅੱਜ ਇਸ ਕਾਰਜ ਵਿਚ ਭਾਗ ਲੈਣ ਵਾਲਿਆਂ ਵਿਚ ਕਾਮਰੇਡ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਗੁਰਸੇਵਕ ਸਿੰਘ ਮਾਨ, ਜਥੇਦਾਰ ਜਸਵੰਤ ਸਿੰਘ ਜਵਾਹਰਕੇ, ਬਲਜੀਤ ਸਿੰਘ ਸੇਠੀ, ਅਵਤਾਰ ਸਿੰਘ ਐਡਵੋਕੇਟ, ਹਰਬੰਸ ਸਿੰਘ ਨਿਧੱੜਕ, ਗਿਆਨੀ ਦਰਸ਼ਨ ਸਿੰਘ ਕੋਟਫੱਤਾ, ਬਲਵੰਤ ਸਿੰਘ ਫ਼ਕਰ, ਗਗਨਦੀਪ ਸਿਰਸੀਵਾਲਾ, ਭੀਮ ਸਿੰਘ ਫੌਜੀ, ਗੁਰਪ੍ਰਣਾਮ ਦਾਸ ਅਤੇ ਬਾਬਾ ਭਾਈ ਗੁਰਦਾਸ ਕੰਸਟ੍ਰਕਸ਼ਨ ਵਰਕਰ ਯੂਨੀਅਨ ਦੇ ਆਗੂ ਸੋਨੂੰ ਸਿੰਘ ਤੇ ਹਰਭਜਨ ਸਿੰਘ ਰੱਲੀ ਸਮੇਤ ਹੋਰ ਵਰਕਰ ਹਾਜ਼ਰ ਸਨ।
ਸੇਵਾ ਕਰਨ ਵਾਲੇ ਆਗੂਆਂ ਤੇ ਵਰਕਰਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹੀਦ ਦੇ ਬੁੱਤ ਦੇ ਦੁਆਲੇ ਲਾਏ ਜਾਂਦੇ ਬੈਨਰਾਂ ਆਦਿ ਉਤੇ ਸਖ਼ਤੀ ਨਾਲ ਰੋਕ ਲਾਈ ਜਾਵੇ, ਸਫਾਈ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਅਤੇ ਬੁੱਤ ਦੁਆਲੇ ਲੱਗੇ ਫੁਹਾਰੇ ਚਾਲੂ ਕਰਵਾਏ

Leave a Reply

Your email address will not be published. Required fields are marked *