ਸਿਵਲ ਹਸਪਤਾਲ ਮਾਨਸਾ ਨੇੜਲੀ ਨਗਰ ਕੌਂਸਲ ਦੀ ਥਾਂ ਛੁਡਵਾਏ ਜਾਣ ਲਈ ਨਗਰ ਕੌਂਸਲ ਮਾਨਸਾ ਦੀ ਮੀਟਿੰਗ ਦੌਰਾਨ ਕੀਤੀ ਨਾਅਰੇਬਾਜ਼ੀ ਤੇ ਘਿਰਾਓ

ਬਠਿੰਡਾ-ਮਾਨਸਾ

ਸ਼ਹਿਰ ਦੇ ਲੋਕਾਂ ਅਤੇ ਸਿਵਲ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਜਾਮ ਲੱਗਣ ਕਾਰਨ ਬਹੁਤ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ-ਕਾਮਰੇਡ ਰਾਜਵਿੰਦਰ ਸਿੰਘ ਰਾਣਾ

ਮਾਨਸਾ, ਗੁਰਦਾਸਪੁਰ 3 ਫਰਵਰੀ (ਸਰਬਜੀਤ ਸਿੰਘ)– ਸਿਵਲ ਹਸਪਤਾਲ ਨੇੜੇ ਨਗਰ ਕੌਂਸਲ ਦੀ ਥਾਂ ਦੀ ਮਿਣਤੀ ਨਾ ਕਰਵਾਏ ਜਾਣ ਦਾ ਮਤਾ ਰੱਦ ਕਰਵਾਏ ਜਾਣ ਤੇ ਨਗਰ ਕੌਂਸਲ ਦੀ ਥਾਂ ਦੀ ਮਿਣਤੀ ਕਰਵਾ ਕੇ ਨਜ਼ਾਇਜ਼ ਕਬਜ਼ੇ ਹਟਵਾਏ ਜਾਣ ਦੀ ਮੰਗ ਨੂੰ ਲੈਕੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ,ਸੀ ਪੀ ਆਈ,ਆਰ ਐਮ ਪੀ ਆਈ ਆਦਿ ਖੱਬੇ ਪੱਖੀ ਪਾਰਟੀਆਂ ਦੀ ਅਗਵਾਈ ਹੇਠ ਸੰਤ ਹਰਚੰਦ ਸਿੰਘ ਲੌਂਗੋਵਾਲ ਯਾਦਗਾਰੀ ਲਾਇਬਰੇਰੀ ਵਿੱਚ ਹੋ ਰਹੀ ਨਗਰ ਕੌਂਸਲ ਦੀ ਮੀਟਿੰਗ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕਾਮਰੇਡ ਕ੍ਰਿਸ਼ਨ ਚੌਹਾਨ ਅਤੇ ਕਾਮਰੇਡ ਮੇਜਰ ਸਿੰਘ ਦੂਲੋਵਾਲ ਸਾਬਕਾ ਪ੍ਰਧਾਨ ਮਨਦੀਪ ਗੋਰਾ , ਲਿਬਰੇਸ਼ਨ ਦੇ ਸ਼ਹਿਰੀ ਸੱਕਤਰ ਕਾਮਰੇਡ ਸੁਰਿੰਦਰਪਾਲ ਸਿੰਘ ,ਸਾਬਕਾ ਪ੍ਰਧਾਨ ਗੁਰਮੇਲ ਸਿੰਘ ਇੰਨਕਲਾਬੀ ਨੌਜਵਾਨ ਸਭਾ ਦੇ ਹਰਮਨ ਸਿੰਘ ਹਿੰਮਤਪੁਰਾ, ਐਂਟੀ ਡਰੱਗ ਫੋਰਸ ਦੇ ਗਗਨ ਸਿੰਘ , ਜੁਗਰਾਜ ਰੱਲਾ ਨੇ ਕਿਹਾ ਕਿ ਮਾਨਸਾ ਸਿਵਲ ਹਸਪਤਾਲ ਦੇ ਸਾਹਮਣੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਅਤੇ ਸਿਵਲ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਜਾਮ ਲੱਗਣ ਕਾਰਨ ਬਹੁਤ ਪਰੇਸਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ ਸਕੂਲ ਇਸ ਸੜਕ ਤੇ ਹੋਣ ਕਾਰਨ ਸਕੂਲ ਵਾਲੇ ਬੱਚੇ ੳਤੇ ਐਂਬੂਲੈਂਸਾਂ ਵੀ ਜਾਮ ਵਿਚ ਫਸ ਜਾਂਦੀਆਂ ਹਨ । ਹਾਈਕੋਰਟ ਵੱਲੋਂ ਨਜਾਇਜ਼ ਕਬਜ਼ਾ ਧਾਰਕਾਂ ਵੱਲੋਂ ਲੲਈ ਸਟੇਟ ਖਤਮ ਕਰਕੇ ਨਗਰ ਪਾਲਿਕਾ ਤੇ ਛੱਡ ਦਿੱਤਾ ਗਿਆ ਹੈ ਕਿ ਉਹ ਜ਼ਮੀਨ ਦੀ ਮਿਣਤੀ ਕਰਵਾ ਕੇ ਨਜਾਇਜ਼ ਕਬਜ਼ੇ ਛੁਡਵਾ ਕੇ ਰਸਤਾ ਚੌੜਾ ਕਰਵੲਏ ਇਸ ਨਜਾਇਜ਼ ਕਬਜ਼ੇ ਵਾਲੀ ਥਾਂ ਤੇ ਮੌਜੂਦ ਐਮ ਐਲ ਏ ਦੀ ਵੀ ਦੁਕਾਨ ਹੈ ਨਗਰ ਕੌਂਸਲ ਸੱਤਾਧਾਰੀ ਧਿਰ ਦੇ ਵਿਧਾਇਕ ਵਿਜੈ ਸਿੰਗਲਾ ਦੇ ਦਬਾਅ ਹੇਠ ਨਗਰ ਕੌਂਸਲ ਦੀ ਜ਼ਮੀਨ ਤੋਂ ਦਾਅਵਾ ਛੱਡ ਰਹੀ ਹੈ। ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਵਿਜੈ ਸਿੰਗਲਾ ਨੇ ਨਗਰ ਕੌਂਸਲ ਦੀ ਥਾਂ ਦੀ ਮਿਣਤੀ ਕਰਵਾ ਕੇ ਨਜ਼ਾਇਜ਼ ਕਬਜ਼ੇ ਹਟਵਾਏ ਜਾਣ ਲਈ ਮਤਾ ਪਾਏ ਜਾਣ ਦਾ ਵਿਸ਼ਵਾਸ ਦੁਆਇਆ।ਇਸ ਮੌਕੇ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਜੇਕਰ ਉਕਤ ਸੁਆਲਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

Leave a Reply

Your email address will not be published. Required fields are marked *