ਪ੍ਰਸ਼ਾਸਨ ਵਲੋਂ ਚਿੱਟੇ ਕਾਰਨ ਮਰੇ ਨੌਜਵਾਨ ਦੇ ਪਰਿਵਾਰ ਨੂੰ ਮੁਆਵਜ਼ੇ , ਮ੍ਰਿਤਕ ਦੀ ਮਾਂ ਨੂੰ ਨੌਕਰੀ ਅਤੇ ਨਸ਼ਾ ਤਸਕਰਾਂ ਦੀ ਫੌਰੀ ਗ੍ਰਿਫਤਾਰੀ ਦੇ ਭਰੋਸੇ ਪਿਛੋਂ ਮ੍ਰਿਤਕ ਦਾ ਅੰਤਿਮ ਸੰਸਕਾਰ

ਬਠਿੰਡਾ-ਮਾਨਸਾ

ਮਾਨਸਾ ਦੀ ਪੁਲਸ ਤੇ ਲੋਕ ਖੜ੍ਹੇ ਕਰ ਰਹੇ ਹਨ ਸਵਾਲੀਆ ਚਿੰਨ੍ਹ, ਅੱਜ ਕੁਲਦੀਪ ਕੁਮਾਰ ਕਿਉਂ ਨਸ਼ੇ ਦੀ ਓਵਰ ਡੋਜ਼ ਨਾਲ ਮਰਿਆ

ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ ਨੇ ਪੂਰੇ ਪੰਜਾਬ ਦੀਆਂ ਔਰਤਾਂ ਨੂੰ ਨਸ਼ੇ ਦੇ ਖਿਲਾਫ ਲਾਮਬੰਦ ਹੋਣ ਲਈ ਦਿੱਤਾ ਸੱਦਾ

ਨਸ਼ਾ ਨਹੀਂ, ਰੁਜ਼ਗਾਰ ਦਿਓ ਅੰਦੋਲਨ ਤੇ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਲਈ ਮੋਰਚਾ ਜਾਰੀ ਰਹੇਗਾ

ਮਾਨਸਾ,. ਗੁਰਦਾਸਪੁਰ 25 ਜੁਲਾਈ (ਸਰਬਜੀਤ ਸਿੰਘ)– ਨਸ਼ਿਆਂ ਦੀ ਰੋਕਥਾਮ ਲਈ ਜ਼ਿਲ੍ਹਾ ਕਚਹਿਰੀ ਵਿਖੇ ਚੱਲ ਰਿਹਾ ਧਰਨਾ ਅੱਜ 10 ਨੇਂ ਦਿਨ ਵੀ ਜਾਰੀ ਰਿਹਾ। ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਕਿ ਨੌਜਵਾਨ ਕੁਲਦੀਪ ਕੁਮਾਰ ਦੀ ਪਰਸੋਂ ਨਸ਼ੇ ਦੀ ਉਵਰ ਡੋਜ ਨਾਲ ਮੌਤ ਹੋ ਗਈ ਸੀ, ਉਹਦੇ ਸੰਬੰਧੀ ਪ੍ਰਸ਼ਾਸਨ ਨੇ ਐਕਸ਼ਨ ਕਮੇਟੀ ਵੱਲੋਂ ਰੱਖੀਆਂ ਮੰਗਾਂ ਮੰਨਦੇ ਹੋਏ ਪਰਿਵਾਰ ਨੂੰ ਪੰਜ ਲੱਖ ਰੁਪਏ ਮੁਆਵਜ਼ਾ, ਮ੍ਰਿਤਕ ਦੀ ਮਾਂ ਸ਼ਿਮਲਾ ਦੇਵੀ ਨੂੰ ਸੁਵਿਧਾ ਕੇਂਦਰ ਵਿਚ ਸੇਵਾਦਾਰ ਦੀ ਨੌਕਰੀ ਦੇਣ ਦਾ ਭਰੋਸਾ ਦੇਣ ਉਪਰੰਤ ਮ੍ਰਿਤਕ ਦਾ ਸੰਸਕਾਰ ਕਰਨ ਦਾ ਫੈਸਲਾ ਕੀਤਾ ਗਿਆ। ਪੁਲਸ ਨੇ ਦਸਿਆ ਕਿ ਮ੍ਰਿਤਕ ਦੀ ਮਾਂ ਨੇ ਜਿਹਨਾਂ ਨਸ਼ਾ ਤਸਕਰਾਂ ਬੋਨੀ ਤੇ ਰਣਜੀਤ ਸਿੰਘ ਦੇ ਦੋਸ਼ੀਆਂ ਵਜੋਂ ਨਾਂ ਰੱਖੇ ਸਨ , ਉਨ੍ਹਾਂ ਖਿਲਾਫ ਦਰਜ ਕੇਸ ਦੇ ਅਧਾਰ ‘ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।

ਬੁਲਾਰਿਆਂ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਮੰਗ ਕਰ ਰਹੇ ਹਾਂ ਕਿ ਚਿੱਟੇ ਦੇ ਤਸਕਰਾਂ, ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਕੈਮਿਸਟਾਂ ਅਤੇ ਇਹਨਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪ੍ਰੰਤੂ ਪੁਲੀਸ ਪ੍ਰਸ਼ਾਸਨ ਅਜਿਹਾ ਕਰਨ ਦੀ ਬਜਾਏ ਉਲਟਾ ਨਸ਼ੇ ਦੀ ਵਿਕਰੀ ਰੋਕਣ ਵਾਲੇ ਨੌਜਵਾਨਾਂ ਉੱਤੇ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਹੀ ਜੇਲੀਂ ਡੱਕਣ ਦੇ ਰਾਹ ਪਿਆ ਹੋਇਆ ਹੈ। ਪਰਵਿੰਦਰ ਸਿੰਘ ਦੇ ਵਕੀਲ ਲਖਵਿੰਦਰ ਸਿੰਘ ਲੱਖਣਪਾਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਨਸ਼ਾ ਤਸਕਰਾਂ ਨੂੰ ਮਾਨਸਾ ਤੋਂ ਬਾਹਰ ਕਿਸੇ ਜੇਲ੍ਹ ਵਿੱਚ ਭੇਜਿਆ ਜਾਵੇ, ਕਿਉਂਕਿ ਜੇਕਰ ਇਹਨਾਂ ਨੂੰ ਮਾਨਸਾ ਜੇਲ੍ਹ ਵਿੱਚ ਰਖਿਆ ਗਿਆ ਤਾਂ ਉਥੇ ਹੀ ਝੋਟੇ ਦੇ ਬੰਦ ਹੋਣ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਅੱਜ ਧਰਨੇ ਨੂੰ ਜਸਬੀਰ ਕੌਰ ਨੱਤ , ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਅਮਨ ਪਟਵਾਰੀ, ਕੁਲਵਿੰਦਰ ਸੁੱਖੀ, ਸੰਦੀਪ, ਬਲਜਿੰਦਰ, ਸੁਰਿੰਦਰ, ਪਰਮਜੀਤ ਸਿੰਘ ਗਾਗੋਵਾਲ ਬੀਕੇਯੂ ਕਾਦੀਆਂ, ਹਰਦੇਵ ਸਿੰਘ ਬੀਕੇਯੂ ਡਕੌਂਦਾ, ਘਨੀਸਾਮ ਨਿੱਕੂ , ਸਵਰਨਜੀਤ ਸਿੰਘ ਦਲਿਉਂ ਕੁਲ ਹਿੰਦ ਕਿਸਾਨ ਸਭਾ, ਸੁਖਵਿੰਦਰ ਸਿੰਘ ਬੀਕੇਯੂ ਡਕੌਂਦਾ, ਮਾਸਟਰ ਸੁਖਦੇਵ ਸਿੰਘ ਅਤਲਾ ਜਮਹੂਰੀ ਕਿਸਾਨ ਸਭਾ, ਹਰਪ੍ਰੀਤ ਕੌਰ ਧੂਰੀ ਸੂਬਾ ਪ੍ਰਧਾਨ ਨਾਰੀ ਏਕਤਾ ਜਬਰ ਵਿਰੋਧੀ ਫਰੰਟ, ਹਰਜਿੰਦਰ ਸਿੰਘ ਮਾਨਸ਼ਾਹੀਆ ਪੰਜਾਬ ਕਿਸਾਨ ਯੂਨੀਅਨ, ਗੁਰਮੇਲ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕੁਲਵਿੰਦਰ ਸਿੰਘ ਉੱਡਤ , ਕ੍ਰਿਸ਼ਨ ਚੌਹਾਨ ਕੁਲ ਹਿੰਦ ਕਿਸਾਨ ਸਭਾ ਅਜੇ ਭਵਨ, ਜਗਦੇਵ ਸਿੰਘ ਭੁਪਾਲ ਲੋਕ ਸੰਗਰਾਮ ਮੋਰਚਾ, ਜਥੇਦਾਰ ਗੁਰਸੇਵਕ ਸਿੰਘ ਜਵਾਹਰਕੇ, ਸੁਖਵਿੰਦਰ ਸਿੰਘ ਭਾਊ ਐਮ ਸੀ, ਮਹਿੰਦਰ ਸਿੰਘ ਬੀਕੇਯੂ ਡਕੌਂਦਾ, ਨਿਰਮਲ ਸਿੰਘ ਝੰਡੂਕੇ ਬੀਕੇਯੂ ਲੱਖੋਵਾਲ, ਮਨਿੰਦਰ ਸਿੰਘ, ਜਗਮੇਲ ਸਿੰਘ ਬਿਜਲੀ ਮੁਲਾਜ਼ਮ ਆਗੂ, ਜਸਵਿੰਦਰ ਸਿੰਘ ਤਾਮਕੋਟ, ਡਾ ਧੰਨਾ ਮੱਲ ਗੋਇਲ, ਡਾ ਮਨਜੀਤ ਸਿੰਘ ਰਾਣਾ, ਮਨਜੀਤ ਸਿੰਘ ਮੀਹਾਂ, ਇਕਬਾਲ ਸਿੰਘ ਫਫੜੇ, ਕਿਸ਼ਨਾ ਕੌਰ ਆਗੂ ਮਜ਼ਦੂਰ ਮੁਕਤੀ ਮੋਰਚਾ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਐਂਟੀ ਡਰੱਗ ਟਾਸਕ ਫੋਰਸ ਦੇ ਨੌਜਵਾਨ ਗਗਨ ਸਿੰਘ ਤੇ ਕੁਲਵਿੰਦਰ ਕਾਲੀ ਵਲੋਂ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ ਨੇ ਪੂਰੇ ਪੰਜਾਬ ਦੀਆਂ ਔਰਤਾਂ ਨੂੰ ਨਸ਼ੇ ਦੇ ਖਿਲਾਫ ਲਾਮਬੰਦ ਹੋਣ ਲਈ ਦਿੱਤਾ ਸੱਦਾ ।

Leave a Reply

Your email address will not be published. Required fields are marked *