ਦੇਸ ਦੀ ਅਵਾਮ ਦੀ ਮਿਹਨਤ ਦਾ ਮੁੱਲ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਿਆ- ਸੰਯੁਕਤ ਕਿਸਾਨ ਮੋਰਚਾ

ਬਠਿੰਡਾ-ਮਾਨਸਾ

ਦੇਸ ਵਿਆਪੀ ਸੱਦੇ ਦੇ ਤਹਿਤ ਅੱਜ ਕਸਬਾ ਝੁਨੀਰ ਮੁਕੰਮਲ ਰੂਪ ਵਿੱਚ ਬੰਦ ਰਿਹਾ

ਮਾਨਸਾ, ਗੁਰਦਾਸਪੁਰ, 17 ਫਰਵਰੀ (ਸਰਬਜੀਤ ਸਿੰਘ)– ਮਾਨਸਾ ਮੋਦੀ ਹਕੂਮਤ ਨੇ ਆਪਣੇ ਪਿਛਲੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਪਿਛਲੀਆਂ ਸਰਕਾਰਾ ਨਾਲੋ ਹਜਾਰ ਗੁਣਾ ਜਿਆਦਾ ਤੇਜੀ ਤੇ ਧੱਕੇ ਨਾਲ ਨਵੳਦਾਰਵਾਦੀ ਨੀਤੀਆਂ ਨੂੰ ਲਾਗੂ ਕਰਕੇ ਪਬਲਿਕ ਅਦਾਰਿਆਂ , ਕੁਦਰਤੀ ਖਣਿਜ ਪਦਾਰਥਾਂ ਤੇ ਵਸੀਲਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤਾ ਤੇ ਹੁਣ ਖੇਤੀ ਨੂੰ ਮੁਕੰਮਲ ਰੂਪ ਵਿੱਚ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਤੇ ਤੁਲੀ ਹੋਈ ਹੈ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਝੁਨੀਰ ਸਹਿਰ ਬੰਦ ਕਰਵਾਉਣ ਉਪਰੰਤ ਬੱਸ ਸਟੈਡ ਕੋਲ ਜਾਮ ਨੂੰ ਸੰਬੋਧਨ ਕਰਦਿਆ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਮਨਜੀਤ ਸਿੰਘ ਉੱਲਕ , ਤਰਸੇਮ ਸਿੰਘ ਹੀਰਕੇ ‌, ਜੁਗਰਾਜ ਸਿੰਘ ਹੀਰਕੇ ਹਰਦੇਵ ਸਿੰਘ ਕੋਟਧਰਮੂ , ਸਾਧੂ ਸਿੰਘ ਰਾਮਾਨੰਦੀ , ਬਲਜਿੰਦਰ ਚਾਹਿਲਾਵਾਲੀ , ਸੁਖਦਰਸ਼ਨ ਨੱਤ , ਅਮਰੀਕ ਸਿੰਘ ਕੋਟਧਰਮੂ ਨੇ ਕਿਹਾ ਕਿ ਪੰਜਾਬ ਦੇਸ ਦੀ ਅਵਾਮ ਦੀ ਮਿਹਨਤ ਦਾ ਮੁੱਲ ਕਾਰਪੋਰੇਟ ਘਰਾਣਿਆਂ ਦੀ ਝੋਲੀ ਵਿੱਚ ਪੈ ਰਿਹਾ ਹੈ ਤੇ ਕਿਸਾਨਾ ਮਜਦੂਰਾ ਖੁਦਕੁਸ਼ੀ ਦੇ ਰਸਤੇ ਪੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ ।


ਆਗੂਆਂ ਨੇ ਸਮੂਹ ਮਿਹਨਤਕਸ ਲੋਕਾ ਦਾ ਖਾਸਕਰ ਦੁਕਾਨਦਾਰ ਵੀਰਾ ਦਾ ਅਤਿ ਧੰਨਵਾਦ ਕੀਤਾ , ਸਹਿਰ ਮੁਕੰਮਲ ਰੂਪ ਵਿੱਚ ਬੰਦ ਕਰਕੇ ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਯੂਨੀਅਨਾਂ ਦੇ ਦੇਸ ਵਿਆਪੀ ਸੱਦੇ ਨੂੰ ਭਰਭੂਰ ਹੁੰਗਾਰਾ ਦਿੱਤਾ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਬਲਵਿੰਦਰ ਸਿੰਘ ਕੋਟਧਰਮੂ , ਗੁਰਪਿਆਰ ਸਿੰਘ ਫੱਤਾ , ਗੁਰਜੰਟ ਸਿੰਘ ਝੁਨੀਰ , ਹਾਕਮ ਸਿੰਘ ਝੁਨੀਰ , ਲਾਭ ਭੰਮੇ , ਜਗਤਾਰ ਸਿੰਘ ਮਾਖਾ , ਦਰਸਨ ਸਿੰਘ ਮੋਫਰ , ਜਗਸੀਰ ਝੁਨੀਰ , ਗੁਰਮੀਤ ਸਿੰਘ ਨੰਦਗੜ , ਰਾਜ ਸਿੰਘ ਮੋਫਰ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

Leave a Reply

Your email address will not be published. Required fields are marked *