ਰਾਮਪੁਰਾ ਫੂਲ ਬਠਿੰਡਾ ਵਿਖੇ ਚੱਲ ਰਹੇ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਦੇ ਦੂਜੇ ਗੇੜ’ਚ ਅਜ ਪੰਜ ਪਿਆਰਿਆਂ ਦੀ ਅਗਵਾਈ ਚ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ- ਬਾਬਾ ਸੁਖਪਾਲ ਸਿੰਘ ਫੂਲ

ਬਠਿੰਡਾ-ਮਾਨਸਾ

ਬਠਿੰਡਾ, ਗੁਰਦਾਸਪੁਰ, 3 ਫਰਵਰੀ (ਸਰਬਜੀਤ ਸਿੰਘ)– ਗੁਰਦੁਆਰਾ ਵਿਵੇਕਸਰ ਸਾਹਿਬ ਛਾਉਣੀ ਨਿਹੰਗ ਸਿੰਘਾਂ ਭਾਈ ਰੂਪਾ ਰੋੜ ਰਾਮਪੁਰਾ ਫੂਲ ਬਠਿੰਡਾ ਵਿਖੇ ਚੱਲ ਰਹੇ ਸਲਾਨਾ ਤਿੰਨ ਰੋਜ਼ਾ ਗੁਰਮਤਿ ਸਮਾਗਮ ਜੋੜ ਮੇਲੇ ਦੇ ਦੂਜੇ ਗੇੜ’ਚ ਅਜ ਪੰਜ ਪਿਆਰਿਆਂ ਦੀ ਅਗਵਾਈ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ,ਪੰਜ ਪਿਆਰੇ ਹੱਥ’ਚ ਨੰਗੀਆਂ ਕ੍ਰਿਪਾਨਾਂ ਲੈ ਖਾਲਸਾ ਰੰਗ’ਚ ਰੰਗੇ ਹੋਏ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ ਜਿਨ੍ਹਾਂ ਦੇ ਅੱਗੇ ਨਿਹੰਗ ਸਿੰਘਾਂ ਦੀਆਂ ਤਿਆਰ ਬਰ ਤਿਆਰ ਫੌਜਾਂ ਗਤਕੇ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਸਿਖੇ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜ ਰਹੀਆਂ ਸਨ , ਨਗਰ ਕੀਰਤਨ ਫੂਲ,ਰਾਮਪੁਰਾ ਪਿੰਡ ਤੇ ਰਾਮਪੁਰਾ ਮੰਡੀ ਦੇ ਗੁਰੂ ਘਰਾਂ ਵਿੱਚ ਨਕਮਸਤਕ ਹੁੰਦਾ ਹੋਇਆ ਵਾਪਸ ਗੁਰਦੁਆਰਾ ਵਿਵੇਕਸਰ ਸਾਹਿਬ ਭਾਈ ਰੂਪਾ ਰੋੜ ਫੂਲ ਬਠਿੰਡਾ ਵਿਖੇ ਪਹੁੰਚਿਆ, ਜਿਥੇ ਸਮਾਪਤੀ ਸਮੇਂ ਸਤਿਗੁਰੂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੁਕਰਾਨੇ ਵਜੋਂ ਮੁੱਖ ਪ੍ਰਬੰਧਕ ਬਾਬਾ ਸੁਖਪਾਲ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਤੇ ਸਮੂਹ ਸੇਵਾਦਾਰਾਂ ਨੂੰ ਮਾਲਵਾ ਤਰਨਦਲ ਦੇ ਮੁਖੀ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਵੱਲੋਂ ਸਨਮਾਨ ਕੀਤਾ ਗਿਆ ਨਗਰ ਦੀ ਸਥਾਨਕ ਸੰਗਤਾਂ ਵੱਲੋਂ ਪੂਰੀ ਸ਼ਰਧਾ ਨਾਲ ਹਰ ਤਰ੍ਹਾਂ ਦੀ ਸੇਵਾ ਕੀਤੀ ਗਈ

ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਸੁਖਪਾਲ ਸਿੰਘ ਨਾਲ਼ ਗਲਬਾਤ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦਸਿਆ ਸਵੇਰੇ ਮੌਸਮ ਨੇ ਵੱਡੀ ਰਾਹਤ ਮਹਿਸੂਸ ਕਰਵਾਈ ਜਿਸ ਦੇ ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਚਾਵਾਂ ਨਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ, ਨਗਰ ਕੀਰਤਨ ਨੇ ਟੋਟਲ 12 ਪੜਾਵਾਂ ਤੇ ਉਤਾਰਾਂ ਕੀਤਾ, ਜਿਥੇ ਸਥਾਨਕ ਸੰਗਤਾਂ ਵੱਲੋਂ ਜਿਥੇ ਗੁਰੂ ਸਾਹਿਬ ਜੀ ਨੂੰ ਸ਼ਰਧਾ ਭਾਵਨਾਵਾਂ ਨਾਲ ਰੁਮਾਲੇ ਸਾਹਿਬ ਭੇਂਟ ਕੀਤੇ ਗਏ, ਉਥੇ ਨਗਰ ਕੀਰਤਨ’ਚ ਸ਼ਾਮਲ ਸੰਗਤਾਂ ਨੂੰ ਚਾਹ ਪਕੌੜੇ ਬਿਸਕੁਟ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਲੰਗਰ ਛਕਾ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ ਅਤੇ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਵੱਲੋਂ ਰੁਮਾਲੇ ਸਾਹਿਬ ਭੇਂਟ ਕਰਨ ਤੇ ਲੰਗਰ ਲਾਉਣ ਵਾਲਿਆਂ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨ ਕੀਤਾ ਗਿਆ, ਨਗਰ ਕੀਰਤਨ’ਚ ਜਿਥੇ ਸਮੂਹ ਸੰਗਤਾਂ ਸ਼ਬਦ ਗੁਰਬਾਣੀ ਦੇ ਜਾਪ ਕਰ ਰਹੀਆਂ ਸਨ, ਉਥੇ ਭਾਈ ਬਲਬੀਰ ਸਿੰਘ ਰਕਬਾ ਦੇ ਢਾਡੀ ਜਥੇ ਤੋਂ ਇਲਾਵਾ ਕਵੀਸ਼ਰੀ ਤੇ ਕੀਰਤਨੀ ਜਥਿਆਂ ਨੇ ਨਗਰ ਕੀਰਤਨ’ਚ ਹਾਜਰੀ ਲਵਾਈ, ਨਗਰ ਕੀਰਤਨ ਦੀ ਸਮਾਪਤੀ ਅਰਦਾਸ ਤੋਂ ਉਪਰੰਤ ਜਿਥੇ ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਨੇ ਨਗਰ ਕੀਰਤਨ’ਚ ਹਾਜ਼ਰੀਆਂ ਭਰਨ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਕੱਲ ਨੂੰ ਸਮਾਗਮ ਦੇ ਵੱਡੇ ਧਾਰਮਿਕ ਦੀਵਾਨ’ਚ ਹਾਜ਼ਰੀਆ ਭਰਨ ਦੀ ਬੇਨਤੀ ਕੀਤੀ, ਉਥੇ ਨਗਰ ਕੀਰਤਨ’ਚ ਸ਼ਾਮਲ ਧਾਰਮਿਕ ਬੁਲਾਰਿਆਂ ਤੇ ਸੇਵਾ ਕਰਨ ਵਾਲਿਆਂ ਨੂੰ ਸਿਰਪਾਓ ਬਖਸ਼ਿਸ਼ ਕੀਤੇ ਤੇ ਸਭਨਾਂ ਨੇ ਗੁਰੂ ਕੀ ਪੰਗਤ ਵਿੱਚ ਬੈਠ ਕੇ ਗੁਰ ਮਰਯਾਦਾ ਅਨੁਸਾਰ ਲੰਗਰ ਛਕਿਆ ,ਨਗਰ ਕੀਰਤਨ ਵਿੱਚ ਸੈਂਕੜੇ ਸਿਆਸੀ ਧਾਰਮਿਕ ਤੇ ਸਮਾਜਿਕ ਆਗੂਆਂ ਸਮੇਤ ਕਈ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਵੱਲੋਂ ਹਾਜ਼ਰੀ ਲਵਾਈ ਗਈ ।

Leave a Reply

Your email address will not be published. Required fields are marked *