ਤਨਖਾਹਾ ਰੋਕਣ ਦੇ ਵਿਰੋਧ ਵਿੱਚ ਬਿਜਲੀ ਮੁਲਾਜਮਾਂ ਵੱਲੋਂ ਕੀਤੀ ਰੋਸ਼ ਰੈਲੀ

ਗੁਰਦਾਸਪੁਰ

ਜੇਕਰ ਮੈਨੇਜਮੈਂਟ ਵੱਲੋਂ ਜਲਦ ਹੀ ਤਨਖਾਹ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ-ਬਲਵਿੰਦਰ ਸਿੰਘ ਉਦੀਪੁਰ

ਗੁਰਦਾਸਪੁਰ, 2 ਫਰਵਰੀ (ਸਰਬਜੀਤ ਸਿੰਘ)— ਪੀ.ਐਸ.ਈ.ਬੀ ਇੰਪਲਾਈਜ ਜੁਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਤੇ ਸ਼ਹਿਰੀ ਉਪ ਮੰਡਲ ਗੁਰਦਾਸਪੁਰ ਦੇ ਮੁਲਾਜ਼ਮਾਂ ਵੱਲੋਂ ਤਨਖਾਹਾ ਰੋਕਣ ਦੇ ਵਿਰੋਧ ਵਿੱਚ ਨਹਿਰੂ ਪਾਰਕ ਵਿੱਚ ਰੋਸ਼ ਰੈਲੀ ਕੀਤੀ ਗਈ। ਜਿਸਦੀ ਪ੍ਰਧਾਨਗੀ ਮੁਕੇਸ਼ ਵਸ਼ਿਸ਼ਟ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ, ਪ੍ਰਕਾਸ਼ ਚੰਦ ਘੁੱਲਾ ਪ੍ਰਧਾਨ ਕਰਮਚਾਰੀ ਦਲ, ਅਨਿਲ ਕੁਮਾਰ ਪ੍ਰਧਾਨ ਏਟਕ ਫੈਡਰੈਕਸ਼ਨ ਨੇ ਸੰਯੁਕਤ ਤੌਰ ਤੇ ਕੀਤੀ। ਰੈਲੀ ਵਿੱਚ ਬਲਵਿੰਦਰ ਸਿੰਘ ਉਦੀਪੁਰ ਮੀਤ ਪ੍ਰਧਾਨ ਏਟਕ ਫੈਡਰੈਕਸ਼ਨ ਪੰਜਾਬ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।

ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮ ਆਪਣੀ ਜਾਨ ਖਤਰੇ ਵਿੱਚ ਪਾ ਕੇ ਦਿਨ ਰਾਤ ਸੇਵਾ ਨਿਭਾਉਂਦੇ ਹਨ, ਪਰ ਸਰਕਾਰਾਂ ਅਤੇ ਮੈਨੇਜਮੈਂਟ ਸਮੇਂ ਸਮੇਂ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਕੇ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ। ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੈਨੇਜਮੈਂਟ ਪਹਿਲੇ ਹੀ ਮੁਲਾਜ਼ਮਾਂ ਦੀਆਂ ਕਾਫੀ ਲੰਬੇ ਸਮੇਂ ਤੋਂ ਜਾਇਜ਼ ਹੱਕੀ ਮੰਗਾਂ ਤੋਂ ਵੀ ਟਾਲਮਟੋਲ ਰਵੱਈਆ ਅਪਣਾ ਰਹੀ ਹੈ ਅਤੇ ਹੁਣ ਤਨਖਾਹਾਂ ਵੀ ਰੋਕ ਦਿੱਤੀਆਂ ਗਈਆਂ ਹਨ। ਇਸ ਮੌਕੇ ਤੇ ਗੌਰਵ ਪ੍ਰੀਆ, ਬਲਕਾਰ ਸਿੰਘ, ਬਲਵਿੰਦਰ ਸਿੰਘ, ਕੰਸਰਾਜ, ਸੁਖਵੰਤ ਸਿੰਘ, ਗੁਰਪਿੰਦਰ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਨੀਲਮ, ਦੀਪਕ, ਦਲਜੀਤ ਕੌਰ ਆਦਿ ਸ਼ਾਮਿਲ ਸਨ। ਬੁਲਾਰਿਆਂ ਨੇ ਕਹਾ ਕਿ ਜੇਕਰ ਮੈਨੇਜਮੈਂਟ ਵੱਲੋਂ ਜਲਦ ਹੀ ਤਨਖਾਹ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।

Leave a Reply

Your email address will not be published. Required fields are marked *