15 ਵਾਰ ਭਾਰਤੀ ਟੀਮ’ਚ ਖੇਡ ਚੁੱਕੇ ਪਰਮਜੀਤ ਕੁਮਾਰ ਫਰੀਦਕੋਟ ਹਾਕੀ ਖਿਡਾਰੀ ਨੂੰ ਸਰਕਾਰੀ ਨੌਕਰੀ ਦੇਣਾ ਸ਼ਲਾਘਾਯੋਗ ਫ਼ੈਸਲਾ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 4 ਫਰਵਰੀ (ਸਰਬਜੀਤ ਸਿੰਘ)–15 ਵਾਰ ਭਾਰਤੀ ਹਾਕੀ ਟੀਮ’ਚ ਦੇਸ਼ ਦਾ ਮਾਣ ਸਨਮਾਨ ਵਧਾਉਣ ਵਾਲੇ ਫਰੀਦਕੋਟ ਦੇ ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਕੁਮਾਰ ਦੀ ਪੱਲੇ ਦਾਰੀ ਕਰਦੇ ਦੀ ਵੀਡੀਓ ਵਾਇਰਲ ਹੋਣ ਤੋਂ ਉਪਰੰਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਮੇਤ ਕਈ ਸਿਆਸੀ ਤੇ ਸਮਾਜਿਕ ਆਗੂਆਂ ਨੇ ਜਿਥੇ ਸਰਕਾਰਾਂ ਨੂੰ ਲਾਹਨਤਾਂ ਪਾਈਆਂ ਤੇ ਉਥੇ ਮੰਗ ਕੀਤੀ ਸੀ ਕਿ (ਸਰਕਾਰ )ਹਾਕੀ ਖਿਡਾਰੀ ਪਰਮਜੀਤ ਕੁਮਾਰ ਫਿਰੀਦਕੋਟ ਨੂੰ ਸਰਕਾਰੀ ਨੌਕਰੀ ਦੇਵੇ ਜਿਸ ਦੇ ਸਿੱਟੇ ਵਜੋਂ ਅੱਜ ਸਰਕਾਰ ਦੇ ਮੁੱਖ ਮੰਤਰੀ ਨੇ ਇਸ ਮੰਗ ਤੇ ਅਮਲ ਕਰਦਿਆਂ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਫਿਰੀਦਕੋਟ ਜ਼ਿਲ੍ਹਾ ਕੋਚ ਦੀ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦੇ ਦਿੱਤਾ ਹੈ ਅਤੇ ਸਰਕਾਰ ਨੇ ਬਹੁਤ ਹੀ ਸ਼ਲਾਘਾਯੋਗ ਤੇ ਲੋਕਾਂ ਦੀ ਮੰਗ ਵਾਲਾਂ ਵਧੀਆ ਸਮੇਂ ਦੀ ਲੋੜ ਵਾਲਾਂ ਫ਼ੈਸਲਾ ਲਿਆ ਹੈ ਅਤੇ ਇਸ ਫੈਸਲੇ ਦੀ ਸਾਰੇ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਇਸ ਨਾਲ ਨੌਜਵਾਨਾਂ ਨੂੰ ਦੇਸ਼ ਲਈ ਉੱਚ ਖੇਡਾਂ ਖੇਡਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ ਜਾ ਸਕੇਗਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ 15 ਵਾਰ ਭਾਰਤੀ ਹਾਕੀ ਟੀਮ’ਚ ਖੇਡ ਚੁੱਕੇ ਅਤੇ ਪੱਲੇ ਦਾਰੀ ਕਰਨ ਲਈ ਮਜਬੂਰ ਪਰਮਜੀਤ ਕੁਮਾਰ ਫਿਰੀਦਕੋਟ ਨੂੰ ਜ਼ਿਲ੍ਹਾ ਕੋਚ ਫਿਰੀਦਕੋਟ ਦੀ ਸਰਕਾਰੀ ਨੌਕਰੀ ਦੇਣ ਵਾਲੇ ਫੈਸਲੇ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਉਹ ਇਸੇ ਹੀ ਤਰਜ਼ ਤੇ ਹੋਰ ਵੀ ਉਚ ਪੱਧਰੀ ਬੇਰੋਜ਼ਗਾਰ ਉੱਚ ਪੱਧਰੀ ਖਿਡਾਰੀਆਂ ਨੂੰ ਵੀ ਸਰਕਾਰੀ ਨੌਕਰੀਆਂ ਦੇਣ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਦੇਸ਼ ਵਿੱਚ ਨੌਜਵਾਨਾਂ ਨੂੰ ਦੇਸ਼ ਲਈ ਉੱਚ ਪੱਧਰੀ ਖੇਡਾਂ ਖੇਡਣ ਲਈ ਉਤਸ਼ਾਹ ਕੀਤਾ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵਲੋਂ ਫਿਰੀਦਕੋਟ ਦੇ ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਕੁਮਾਰ ਜੋਂ ਪੱਲੇ ਦਾਰੀ ਕਰਨ ਲਈ ਮਜਬੂਰ ਸੀ, ਨੂੰ ਜ਼ਿਲ੍ਹਾ ਕੋਚ ਦੀ ਸਰਕਾਰੀ ਨੌਕਰੀ ਦੇਣ ਵਾਲੇ ਫੈਸਲੇ ਦੀ ਸ਼ਲਾਘਾ ਅਤੇ ਹੋਰਨਾਂ ਬੇਰੋਜ਼ਗਾਰ ਕੌਮੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਉਹਨਾਂ ( ਭਾਈ ਖਾਲਸਾ) ਨੇ ਕਿਹਾ ਪਰਮਜੀਤ ਕੁਮਾਰ ਨੂੰ ਸਰਕਾਰੀ ਨੌਕਰੀ ਮਿਲਣੀ ਸੋਸ਼ਲ ਤੇ ਪ੍ਰਿੰਟ ਮੀਡੀਆ ਦੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਭਾਈ ਖਾਲਸਾ ਨੇ ਸਪਸ਼ਟ ਕੀਤਾ ,ਜਦੋਂ ਮਜਬੂਰੀ ਵੱਸ ਪੱਲੇਦਾਰੀ ਕਰਦੇ ਕੌਮੀ ਹਾਕੀ ਖਿਡਾਰੀ ਪਰਮਜੀਤ ਕੁਮਾਰ ਫਿਰੀਦਕੋਟ ਦੀ ਵੀਡੀਓ ਸੋਸ਼ਿਲ ਮੀਡੀਆ ਤੇ ਵਾਇਰਲ ਹੋਈ ਅਤੇ ਪਰਮਜੀਤ ਕੁਮਾਰ ਵਲੋਂ ਦੱਸਿਆ ਜਾ ਰਿਹਾ ਸੀ ਕਿ ਮੇਰੇ ਸਾਥ ਵਾਲੇ ਸਾਰੇ ਕੌਮੀ ਹਾਕੀ ਖਿਡਾਰੀ ਸਰਕਾਰੀ ਨੌਕਰੀਆਂ ਕਰ ਰਹੇ ਹਨ ਤੇ ਮੈਂ ਮਜ਼ਬੂਰੀ ਵੱਸ ਪੱਲੇਦਾਰੀ ਕਰ ਰਿਹਾ ਹਾਂ, ਭਾਈ ਖਾਲਸਾ ਨੇ ਸਪਸ਼ਟ ਕੀਤਾ,ਬੱਸ ਇਸ ਤੋਂ ਉਪਰੰਤ ਪਰਮਜੀਤ ਕੁਮਾਰ ਦੇ ਹੱਕ’ਚ ਸਰਕਾਰਾਂ ਦੀ ਉੱਚ ਖਿਡਾਰੀਆਂ ਲਈ ਅਣਦੇਖੀ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਮੇਤ ਬਹੁਤ ਸਾਰੇ ਰਾਜਨੀਤਿਕ ਨੇਤਾਵਾਂ ਸਮੇਤ ਕਈ ਆਗੂਆਂ ਨੇ ਅਵਾਜ ਬੁਲੰਦ ਕੀਤੀ ਅਤੇ ਪਰਮਜੀਤ ਕੁਮਾਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ’ ਜਿਸ ਦੇ ਸਿੱਟੇ ਵਜੋਂ ਅੱਜ ਸਰਕਾਰ ਨੇ ਪਰਮਜੀਤ ਕੁਮਾਰ ਨਾਲ ਹੋਈ ਅਣਦੇਖੀ ਵਾਲੀ ਸਰਕਾਰੀ ਭੁੱਲ ਨੂੰ ਦਰੁਸਤ ਕਰਦਿਆਂ ਉਨ੍ਹਾਂ ਨੂੰ ( ਪਰਮਜੀਤ ਕੁਮਾਰ ) ਤੁਰੰਤ ਜ਼ਿਲ੍ਹਾ ਕੋਚ ਫ਼ਰੀਦਕੋਟ ਲਈ ਸਰਕਾਰੀ ਨਿਯੁਕਤੀ ਕਰਕੇ, ਜਿਥੇ ਉੱਚ ਖੇਡਾਂ ਖੇਡਣ ਵਾਲੇ ਖਿਡਾਰੀਆਂ ਦਾ ਮਾਨ ਸਨਮਾਨ ਵਧਾਇਆ ਹੈ ,ਉਥੇ ਦੇਸ਼ ਕੌਮ ਦੇ ਉਜਲੇ ਭਵਿੱਖ ਨੌਜਵਾਨ ਪੀੜ੍ਹੀ ਨੂੰ ਉਚ ਖੇਡਾਂ ਖੇਡਣ ਲਈ ਉਤਸ਼ਾਹਿਤ ਵੀ ਕੀਤਾ ਹੈ । ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵਲੋਂ 15 ਵਾਰ ਭਾਰਤੀ ਹਾਕੀ ਟੀਮ ਵਿਚ ਹਾਕੀ ਖੇਡ ਕੇ ਦੇਸ਼ ਦਾ ਨਾਂ ਉੱਚਾ ਚੁੱਕਣ ਵਾਲੇ ਤੇ ਪੱਲੇਦਾਰੀ ਲਈ ਮਜਬੂਰ ਪਰਮਜੀਤ ਕੁਮਾਰ ਨੂੰ ਫਿਰੋਦਕੋਟ ਜ਼ਿਲ੍ਹਾ ਕੋਚ ਅਫਸਰ ਦੀ ਸਰਕਾਰੀ ਨੌਕਰੀ ਦੇਣ ਵਾਲੇ ਫੈਸਲੇ ਦੀ ਸ਼ਲਾਘਾ ਕਰਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਹੋਰ ਵੀ ਉਚ ਪੱਧਰੀ ਕੌਮੀ ਖਿਡਾਰੀਆ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ, ਜੋਂ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ, ਤਾਂ ਕਿ ਭਵਿੱਖ ਵਿਚ ਦੇਸ਼ ਕੌਮ ਦਾ ਭਵਿੱਖ ਨੌਜਵਾਨਾਂ ਨੂੰ ਦੇਸ਼ ਲਈ ਉੱਚ ਖੇਡਾਂ ਖੇਡਣ ਲਈ ਆਕਰਸ਼ਿਤ ਤੇ ਪ੍ਰੇਰਿਤ ਕੀਤਾ ਜਾ ਸਕੇ । ਇਸ ਮੌਕੇ ਭਾਈ ਖਾਲਸਾ ਨਾਲ ਹੋਰਨਾਂ ਤੋਂ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਭਾਈ ਕੇਵਲ ਸਿੰਘ ਬਾਬਾ ਬਕਾਲਾ ਬਾਬਾ ਸ਼ਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਸੁਖਦੇਵ ਸਿੰਘ ਮੱਖੂ ਅਤੇ ਠੇਕੇਦਾਰ ਗਰਮੀਤ ਸਿੰਘ ਮੱਖੂ ਆਦਿ ਆਗੂ ਹਾਜਰ ਸਨ

Leave a Reply

Your email address will not be published. Required fields are marked *