ਗੁਰਦਾਸਪੁਰ, 14 ਨਵੰਬਰ (ਸਰਬਜੀਤ ਸਿੰਘ)—ਸਿਖਾਂ ਨਾਲ ਬਾਹਰਲੇ ਸੂਬਿਆਂ’ਚ ਹੋ ਰਹੇ ਜੁਲਮ ਦੀਆਂ ਵਾਰਦਾਤਾਂ’ਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ ਅਤੇ ਤਾਜਾ ਵਾਰਦਾਤ ਕਲਕੱਤਾ ਦੀ ਚਾਦਨੀ ਚੌਕ ਮਾਰਕੀਟ’ਚ ਸਿੱਖ ਪਤਰਕਾਰ ਕਿਰਨਜੀਤ ਸਿੰਘ ਦੀ ਪੈਨਡਰਾਇਵ ਦੀ ਕਵਾਲਟੀ ਪੁਛਣ ਤੇ ਪਿਓ ਪੁੱਤ ਦੁਕਾਨਦਾਰਾ ਵਲੋਂ ਪਗੜੀ ਪੈਰਾਂ’ਚ ਰੋਲਣ ਅਤੇ ਬੇਤਹਾਸ਼ਾ ਕੁੱਟ ਮਾਰ ਕਰਨ ਵਾਲੀ ਸਹਾਮਣੇ ਆਈ ਹੈਂ ਅਤੇ ਇਸ ਦੁਖਦਾਈ ਘਟਨਾ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਜਿਥੇ ਸਰਕਾਰ ਤੋਂ ਮੰਗ ਕੀਤੀ ਕਿ ਕੁੱਟ ਮਾਰ ਕਰਨ ਵਾਲੀਆਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਇਸ ਘਟਨਾ ਦੀ ਪੂਰੀ ਪੈਰਵਾਈ ਕਰੇ ਅਤੇ ਸਿੱਖ ਪਤਰਕਾਰ ਕਿਰਨਜੀਤ ਸਿੰਘ ਨੂੰ ਇਨਸਾਫ ਦੁਵਾਉਣ ਲਈ ਕਲਕੱਤਾ ਪੁਲਿਸ ਪ੍ਰਸ਼ਾਸ਼ਨ ਨਾਲ ਗਲਬਾਤ ਕਰਕੇ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰੇ, ਤਾਂ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ’ਚ ਵਸ ਰਹੇ ਸਿੱਖਾਂ ਨੂੰ ਅਹਿਸਾਸ ਤੇ ਯਕੀਨ ਕਰਵਾਇਆ ਜਾ ਸਕੇ ,ਕਿ ਸਿੱਖ ਕੌਮ ਹਰ ਮੁਸੀਬਤ ਸਮੇਂ ਉਹਨਾਂ ਦੇ ਨਾਲ ਖੜੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਲਕੱਤਾ ਦੀ ਚਾਦਨੀ ਚੌਕ ਮਾਰਕੀਟ’ਚ ਸਿੱਖ ਪਤਰਕਾਰ ਕਿਰਨਜੀਤ ਸਿੰਘ ਦੀ ਕੀਤੀ ਗਈ ਬੇਤਹਾਸ਼ਾ ਕੁੱਟ ਮਾਰ ਦੀ ਨਿੰਦਾ,ਸਰਕਾਰ ਤੋਂ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਪਰਧਾਨ ਸਮੇਤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸ ਸਬੰਧੀ ਪੁਲਿਸ ਪ੍ਰਸ਼ਾਸ਼ਨ ਕਲਕੱਤਾ ਨਾਲ ਗਲਬਾਤ ਕਰਨ ਦੀ ਬੇਨਤੀ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਫੈਡਰੇਸ਼ਨ ਪ੍ਰਧਾਨ ਭਾਈ ਖਾਲਸਾ ਨੇ ਸ਼ਪਸ਼ਟ ਕੀਤਾ ਭਾਵੇਂ ਕਿ ਸਥਾਨਕ ਪੁਲਿਸ ਵਲੋ ਇਸ ਮਾਮਲੇ’ਚ ਸਬੰਧਤ ਕੁੱਟ ਮਾਰ ਕਰਨ ਵਾਲੇ ਪਿਓ ਪੁੱਤ ਦੁਕਾਨਦਾਰਾ ਵਿਰੁੱਧ 195 ਅਤੇ 23/24 ਤਹਿਤ ਪਰਚਾ ਦਰਜ ਕਰਕੇ ਪੀੜਤ ਪਤਰਕਾਰ ਦਾ ਸਰਕਾਰੀ ਹਸਪਤਾਲ ਤੋਂ ਮਲਾਜਾ ਕਰਵਾਕੇ ਦੋਸ਼ੀਆਂ ਨੂੰ ਹਵਾਲਾਤ’ਚ ਬੰਦ ਕਰ ਦਿੱਤਾ ਗਿਆ ਉਹਨਾਂ ਕਿਹਾ ਪੁਲਿਸ ਨੂੰ ਇਹਨਾਂ ਧਰਾਵਾਂ ਵਿੱਚ ਵਾਧਾ ਕਰਕੇ 307 ਧਾਰਾ ਤਹਿਤ ਪਰਚਾ ਦਰਜ ਕਰਨਾ ਚਾਹੀਦਾ ਹੈ ਕਿਉਂਕਿ ਪੀੜਤ ਦੇ ਲੋਹੇ ਦੀ ਕੁਰਸੀ ਨਾਲ ਸਿਰ’ਚ ਕਈ ਵਾਰ ਕਰਨ ਨਾਲ ਗਹਿਰੀਆਂ ਚੋਟਾਂ ਲਗੀਆਂ ਹਨ, ਉਥੇ ਕਮਰ’ਚ ਲੱਗੀਆਂ ਗਹਿਰੀਆਂ ਚੋਟਾਂ ਕਰਕੇ ਉਹ ਆਪ ਚਲ ਫਿਰ ਵੀ ਨਹੀਂ ਸਕਦਾ ਅਤੇ ਨਾਂ ਹੀ ਆਪਣੇ ਸਹਾਰੇ ਉਠ ਸਕਦਾ ਹੈ ਇਸ ਕਰਕੇ ਇਹਨਾਂ ਧਰਾਵਾਂ’ਚ ਵਾਧਾ ਹੋਣਾ ਚਾਹੀਦਾ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ,ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਬਿਨਾਂ ਵਜ੍ਹਾ ਪਤਰਕਾਰ ਕਿਰਨਜੀਤ ਸਿੰਘ ਜੋ ਅਕਾਲ ਚਾਇਨਲ ਦਾ ਵੀ ਪਤਰਕਾਰ ਹੈ ਦੀ ਪਗੜੀ ਪੈਰਾਂ’ਚ ਰੋਲਣ ਤੇ ਜਾਨਲੇਵਾ ਹਮਲਾ ਕਰਕੇ ਜਖਮੀ ਕਰਨ ਵਾਲੇ ਦੁਕਾਨਦਾਰ ਪਿਓ ਪੁੱਤ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਦੀ ਹੈ ਉਹ ਇਸ ਘਟਨਾ ਸਬੰਧੀ ਕਲਕੱਤਾ ਪੁਲਿਸ ਪ੍ਰਸ਼ਾਸ਼ਨ ਨਾਲ ਗਲਬਾਤ ਕਰਕੇ ਦੋਸ਼ੀਆਂ ਵਿਰੁੱਧ 107 ਧਾਰਾ ਤਹਿਤ ਮਾਮਲਾ ਦਰਜ ਕਰਵਾਉਣ ਦੀ ਲੋੜ ਤੇ ਜੋਰ ਦੇਣ, ਤਾਂ ਕਿ ਸਿੱਖਾਂ ਨਾਲ ਬਾਹਰਲੇ ਸੂਬਿਆਂ’ਚ ਹੋ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ ਦੇ ਨਾਲ ਨਾਲ ਇਹਨਾਂ ਸੂਬਿਆਂ’ਚ ਵਸ ਰਹੇ ਸਿੱਖ ਭਾਈਚਾਰੇ ਨੂੰ ਅਹਿਸਾਸ’ ਤੇ ਯਕੀਨ ਕਰਵਾਇਆ ਜਾ ਸਕੇ ,ਕਿ ਸਿੱਖ ਕੌਮ ਹਰ ਮੁਸੀਬਤ ਸਮੇਂ ਉਹਨਾਂ ਦੇ ਨਾਲ ਖੜੀ ਹੈ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਕਨੇਡਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਭਾਈ ਜੋਗਿੰਦਰ ਸਿੰਘ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਵਰਨ ਜੀਤ ਮਾਨੋਕੇ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਆਦਿ ਆਗੂ ਹਾਜਰ ਸਨ ।