ਪੰਜਾਬ ਸਰਕਾਰ ਨੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ 66 ਕੇ.ਵੀ. ਬਿਜਲੀ-ਘਰ ਦੇ ਰੂਪ ਵਿੱਚ ਵੱਡਾ ਤੋਹਫ਼ਾ ਦਿੱਤਾ

ਗੁਰਦਾਸਪੁਰ

ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ 66 ਕੇ.ਵੀ. ਬਿਜਲੀ-ਘਰ, ਪਿੰਡ ਕੋਟ ਧੰਦਲ ਨੂੰ ਲੋਕ ਅਰਪਣ ਕੀਤਾ

ਰਾਜ ਸਰਕਾਰ ਨੇ 66 ਕੇ.ਵੀ. ਬਿਜਲੀ-ਘਰ, ਪਿੰਡ ਕੋਟ ਧੰਦਲ ਨੂੰ ਬਣਾਉਣ ਉੱਪਰ 5.80 ਕਰੋੜ ਰੁਪਏ ਖ਼ਰਚ ਕੀਤੇ

ਕੋਟ ਧੰਦਲ/ਗੁਰਦਾਸਪੁਰ, 04 ਜੂਨ (ਸਰਬਜੀਤ ਸਿੰਘ) – ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ 66 ਕੇ.ਵੀ. ਬਿਜਲੀ-ਘਰ ਦੇ ਰੂਪ ਵਿੱਚ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 5.80 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ 66 ਕੇ.ਵੀ. ਬਿਜਲੀ-ਘਰ, ਪਿੰਡ ਕੋਟ ਧੰਦਲ ਨੂੰ ਅੱਜ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ  ਜਗਰੂਪ ਸਿੰਘ ਸੇਖਵਾਂ ਵੱਲੋਂ ਲੋਕ ਅਰਪਣ ਕੀਤਾ ਗਿਆ।

66 ਕੇ.ਵੀ. ਬਿਜਲੀ-ਘਰ, ਪਿੰਡ ਕੋਟ ਧੰਦਲ ਦਾ ਉਦਘਾਟਨ ਕਰਦਿਆਂ ਚੇਅਰਮੈਨ  ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਬਿਜਲੀ-ਘਰ ਨੂੰ ਬਣਾਉਣ ਉੱਪਰ 5.80 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਬਿਜਲੀ-ਘਰ ਬਣਨ ਨਾਲ ਪਿੰਡ ਕੋਟ ਧੰਦਲ ਦੇ ਆਸ-ਪਾਸ ਦੇ ਪਿੰਡਾਂ ਦੀ 24 ਘੰਟੇ ਵਾਲੀ ਬਿਜਲੀ ਸਪਲਾਈ ਵਿੱਚ ਸੁਧਾਰ ਆਵੇਗਾ ਉੱਥੇ ਝੋਨੇ ਦੇ ਸੀਜ਼ਨ ਦੌਰਾਨ ਖਪਤਕਾਰਾਂ ਦੇ ਟਿਊਬਵੈੱਲ ਕੁਨੈਕਸ਼ਨਾਂ ਨੂੰ ਮਿਲਣ ਵਾਲੀ ਬਿਜਲੀ ਵੀ ਸਪਲਾਈ ਨਿਰਵਿਘਨ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਬਿਜਲੀ-ਘਰ ਦੇ ਬਣਨ ਅਤੇ ਚਾਲੂ ਹੋਣ ਨਾਲ 66 ਕੇ.ਵੀ ਸਬ ਸਟੇਸ਼ਨ ਕਾਹਨੂੰਵਾਨ, 66 ਕੇ.ਵੀ ਸਬ ਸਟੇਸ਼ਨ ਤੁਗਲਵਾਲ ਅਤੇ 66 ਕੇ.ਵੀ ਸਬ ਸਟੇਸ਼ਨ ਕਾਦੀਆਂ ਦਾ ਭਾਰ ਘੱਟ ਹੋਵੇਗਾ ਅਤੇ ਇਨ੍ਹਾਂ ਸਬ ਸਟੇਸ਼ਨਾਂ ਤੋਂ ਚੱਲਦੇ ਫੀਡਰਾਂ ਅਧੀਨ ਪੈਂਦੇ ਖਪਤਕਾਰਾਂ ਨੂੰ ਵੀ ਵਧੀਆ ਬਿਜਲੀ ਸਪਲਾਈ ਮਿਲੇਗੀ।

ਚੇਅਰਮੈਨ  ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਇਹ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਉਨ੍ਹਾਂ ਦਾ ਹੱਲ ਕਰਨ ਵਿੱਚ ਯਕੀਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਕੋਟ ਧੰਦਲ ਵਿੱਚ ਇਹ 66 ਕੇ.ਵੀ ਸਬ ਸਟੇਸ਼ਨ ਬਣਨ ਨਾਲ ਪੂਰੇ ਇਲਾਕੇ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ ਓਥੇ ਸੂਬਾ ਵਾਸੀਆਂ ਨੂੰ 600 ਯੂਨਿਟ ਮੁਫ਼ਤ ਬਿਜਲੀ ਸਹੂਲਤ ਵੀ ਨਿਰਵਿਘਨ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਟਿਊਬਵੈੱਲਾਂ ਲਈ ਮੁਫ਼ਤ ਬਿਜਲੀ ਸਹੂਲਤ ਦੇ ਕੇ ਮਾਨ ਸਰਕਾਰ ਨੇ ਕਿਸਾਨੀ ਦਾ ਵੱਡਾ ਫ਼ਾਇਦਾ ਕੀਤਾ ਹੈ।  ਇਸ ਮੌਕੇ ਤੇ ਇੰਜ: ਜਗਜੋਤ ਸਿੰਘ ਬਾਜਵਾ, ਵਧੀਕ ਨਿਗਰਾਨ ਇੰਜੀ:/ਸੰਚਾ, ਮੰਡਲ ਕਾਦੀਆਂ, ਇੰਜ: ਤੀਰਥ ਰਾਜ, ਉਪ ਮੰਡਲ ਅਫ਼ਸਰ ਕਾਹਨੂੰਵਾਨ, ਇੰਜ: ਜੱਸਾ ਸਿੰਘ, ਉਪ ਮੰਡਲ ਅਫ਼ਸਰ ਕਾਦੀਆਂ, ਜੇ.ਈਜ਼ ਅਤੇ ਹੋਰ ਬਿਜਲੀ ਮੁਲਾਜ਼ਮਾਂ ਦੇ ਨਾਲ ਨਾਲ ਆਪ ਆਗੂ ਹਰਜੀਤ ਸਿੰਘ ਟਿੱਕਾ, ਸੋਹਣ ਸਿੰਘ ਨੈਨੇਕੋਟ, ਚੇਅਰਮੈਨ ਮਾਰਕੀਟ ਕਮੇਟੀ ਜਸਪਾਲ ਸਿੰਘ ਪੰਧੇਰ, ਚੇਅਰਮੈਨ ਮੋਹਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਸ ਪਾਸ ਦੇ ਪਿੰਡਾਂ ਦੇ ਪੰਚ-ਸਰਪੰਚ ਅਤੇ ਇਲਾਕਾ ਨਿਵਾਸੀ ਮੌਜੂਦ ਸਨ। ਇਲਾਕੇ ਦੇ ਲੋਕਾਂ  ਵੱਲੋਂ 66ਕੇਵੀ ਸ/ਸ ਕੋਟ ਧੰਦਲ ਚਾਲੂ ਕਰਨ ਲਈ ਪੰਜਾਬ ਸਰਕਾਰ ਅਤੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਦਾ ਉਚੇਚਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *