ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਮੂਹ ਗੁਰਦੁਆਰਿਆਂ ਦੀਆਂ ਕਮੇਟੀਆਂ ਤੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਿੰਘਾਂ ਨੂੰ ਬੇਨਤੀ ਕੀਤੀ ਕਿ ਸਿੱਖੀ ਸਿਧਾਂਤਾਂ ਤੇ ਗੁਰ ਮਰਯਾਦਾ ਅਨੁਸਾਰ ਅਨੰਦ ਕਾਰਜ ਦੀ ਰਸਮ 12 ਵਜੋਂ ਤੋਂ ਪਹਿਲਾਂ ਪਹਿਲਾਂ ਕਰ ਲੈਣੀ ਚਾਹੀਦੀ ਹੈ ਕਿਉਂਕਿ ਲੜਕੀ ਵਾਲਿਆਂ ਦੀਆਂ ਬਹੁਤ ਜ਼ੁਮੇਵਾਰੀਆਂ ਹੁੰਦੀਆਂ ਹਨ ਅਤੇ ਅਗਰ ਬਰਾਤ ਹੀ ਤਿੰਨ ਵਜੇ ਆਵੇਗੀ ਤਾਂ ਅਨੰਦਕਾਰਜ ਆਪੇ ਹੀ ਚਾਰ ਵਜੇ ਤੋਂ ਬਾਅਦ ਹੀ ਹੋਣਗੇ ,ਅਜਿਹੀ ਸਥਿਤੀ ਵਿੱਚ ਲੜਕੀ ਵਾਲਿਆਂ ਨੂੰ ਬਹੁਤ ਮੁਸ਼ਕਲਾ ਦਾ ਸਹਾਮਣਾ ਕਰਨਾ ਪੈਂਦਾ ਹੈ, ਇਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਾਲੇ ਸਮੂਹ ਪ੍ਰਵਾਰਾਂ ਨੂੰ ਹਦਾਇਤ ਜਾਰੀ ਕਰਿਆ ਕਰਨ ਕਿ ਅਨੰਦਕਾਰਜ ਦੀ ਰਸਮ 12 ਵਜੋਂ ਤੋਂ ਪਹਿਲਾਂ ਪਹਿਲਾਂ ਕਰ ਲਈ ਜਾਵੇਗੀ ,ਅਤੇ ਬਰਾਤ ਲੇਟ ਲਿਆਉਣ ਵਾਲੀਆਂ ਬਰਾਤਾਂ ਨੂੰ ਲੇਟ ਆਉਣ ਦਾ ਭਾਰੀ ਜੁਰਮਾਨਾ ਕੀਤਾ ਜਾਵੇ ਤਾਂ ਹੀ ਇਸ ਮਾਮਲੇ ਨੂੰ ਸਿੱਖੀ ਸਿਧਾਂਤਾਂ ਤੇ ਗੁਰ ਮਰਯਾਦਾ ਅਨੁਸਾਰ ਨਿਪਟਾਇਆ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਦਾਰਨੀ ਕੁਲਦੀਪ ਕੌਰ ਅਤੇ ਸ ਇਕਬਾਲ ਸਿੰਘ ਦੀ ਪੁੱਤਰੀ ਪੂਜਾ ਕੌਰ ਵਾਸੀ ਮਾਣਕੋ ਗਿੱਲ ਮੋਗਾ ਦਾ ਅਨੰਦ ਕਾਰਜ ਅਵਤਾਰ ਸਿੰਘ ਸਪੁੱਤਰ ਸਰਦਾਰਨੀ ਸਤਵਿੰਦਰ ਕੌਰ ਅਤੇ ਸ੍ਰ ਲਖਵੀਰ ਸਿੰਘ ਨਿਵਾਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਦੇ ਅਨੰਦ ਕਾਰਜ 4 ਵਜੇ ਹੋਣ ਵਾਲੀ ਗੈਰ ਸਿਧਾਂਤਕ ਮਰਯਾਦਾ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਸਾਦੀ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਫੈਡਰੇਸ਼ਨ ਆਗੂ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਨੇ ਦੱਸਿਆ ਕਿ ਲੜਕੀ ਵਾਲਿਆਂ ਤੇ ਸਮੂਹ ਸਾਕ ਸਬੰਧੀਆਂ ਨੂੰ ਅਨੰਦਕਾਰਜ 11 ਵਜੇ ਹੋਣ ਦਾ ਸੱਦਾ ਦਿੱਤਾ ਗਿਆ ਸੀ ਅਤੇ ਇਸ ਸਬੰਧੀ ਕਾਰਡਾਂ ਵਿੱਚ ਲਿਖਿਆ ਹੋਇਆ ਸੀ,ਭਾਈ ਖਾਲਸਾ ਨੇ ਦੱਸਿਆ ਬਰਾਤ ਦੇ ਲੇਟ ਪਹੁੰਚਣ ਕਰਕੇ ਅਨੰਦਕਾਰਜ 4 ਵਜੇ ਕੀਤੇ ਗਏ ,ਜਿਸ ਕਰਕੇ ਸਾਕ ਸਬੰਧੀਆਂ ਤੇ ਭੈਣ ਭਰਾਵਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ, ਉਥੇ ਲੜਕੀ ਵਾਲਿਆਂ ਦੇ ਪ੍ਰਵਾਰ ਨੂੰ ਬਰਾਤ ਦੀ ਸੇਵਾ ਸੰਭਾਲ ਲਈ ਵੱਡੀ ਚੁਣੌਤੀ ਦਾ ਸਹਾਮਣਾ ਕਰਨਾ ਪਿਆ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਮੂਹ ਪਿੰਡਾਂ ਅਤੇ ਸ਼ਹਿਰਾਂ ਦੇ ਪ੍ਰਬੰਧਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਅਨੰਦਕਾਰਜ ਕਰਵਾਉਣ ਵਾਲੇ ਪ੍ਰਵਾਰਾਂ ਨੂੰ ਹਦਾਇਤਾਂ ਜਾਰੀ ਕਰਿਆ ਕਰਨ ਕਿ ਅਨੰਦਕਾਰਜ ਦੀ ਰਸਮ ਸਿੱਖੀ ਸਿਧਾਂਤਾਂ ਤੇ ਗੁਰਮਰਯਾਦਾ ਅਨੁਸਾਰ 12 ਵਜੋਂ ਤੋਂ ਪਹਿਲਾਂ ਪਹਿਲਾਂ ਹੋ ਜਾਂਣੀ ਚਾਹੀਦੀ ਹੈ ਅਤੇ ਪਿੰਡਾਂ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਬਰਾਤ ਲੇਟ ਲਿਆਉਣ ਵਾਲਿਆਂ ਤੋਂ ਭਾਰੀ ਜੁਰਮਾਨਾ ਵਸੂਲਿਆ ਕਰਨ, ਤਾਂ ਹੀ ਲੇਟ ਬਰਾਤਾਂ ਲਿਆਉਣ ਵਾਲਿਆਂ ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ ਅਤੇ ਅਨੰਦਕਾਰਜ ਵੀ ਸਿੱਖ ਸਿਧਾਂਤਾਂ ਮੁਤਾਬਿਕ ਨੇਪਰੇ ਚਾੜੇ ਜਾ ਸਕਦੇ ਹਨ ।


