ਲੰਮੇ ਸਮੇਂ ਤੋਂ ਜੇਲ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲਕੇ ਖੇਡਦੇ ਨੇ ਦੋਗਲੀ ਨੀਤੀ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 11 ਮਈ ( ਸਰਬਜੀਤ ਸਿੰਘ)–ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਸਬੰਧ ਵਿੱਚ ਇੱਕ ਪੰਥਕ ਇਕੱਤਰਤਾ ਸੱਦੀ ਹੈ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਮੰਗ ਕਰਦੀ ਹੈ ਕਿ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਸਮੇਤ ਹੋਰਾਂ ਨੂੰ ਜੇਲ੍ਹਾਂ ‘ਚ ਅਜ਼ਾਦ ਕਰਵਾਉਣਾ ਸਿੱਖ ਕੌਮ ਲਈ ਵੱਡਾ ਮਸਲਾ ਤੇ ਚੁਣੌਤੀ ਬਣ ਚੁੱਕਾ ਹੈ ਜਦੋਂ ਕਿ ਕਿ ਸਮੇਂ ਦੀਆਂ ਸਰਕਾਰਾਂ ਦੇ ਨਾਲ ਨਾਲ ਅਕਾਲੀ ਦਲ ਬਾਦਲਕੇ ਕਰ ਰਹੇ ਨੇ ਇਸ ਤੇ ਦੋਗਲੀ ਰਾਜ ਨੀਤੀ ,ਕਿਉਂਕਿ ਸਿੱਖ ਧਰਮ ਦੀ ਸਰਗਰਮ ਸਿਆਸਤ ਤੋਂ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਬਾਦਲਕੇ ਆਪਣੀ ਅਸਮਾਨੋ ਫਰਸ ਤੇ ਆਈ ਸਿਆਸਤ ਨੂੰ ਚਮਕਾਉਣ ਦੀ ਵਿਉਂਤਬੰਦੀ ਬਣਾਉਦੇ ਰਹਿੰਦੇ ਹਨ ਅਤੇ ਇਸੇ ਨੀਤੀ ਤਹਿਤ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਪਾਈ ਪਟੀਸ਼ਨ ਸਬੰਧੀ ਲੋਕਾਂ ਨੂੰ ਗੁੰਮਰਾਹ ਕਰਨ’ਚ ਲੱਗੇ ਹੋਏ ਹਨ, ਕਿਉਂਕਿ ਅਗਰ ਉਹ ਜੇਲ’ਚ ਬੰਦ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ ਸਮੇਤ ਹੋਰਾਂ ਨੂੰ ਰਿਹਾਅ ਕਰਵਾਉਣਾ ਚਾਹੁੰਦੇ ਤਾਂ ਅਕਾਲੀ ਦਲ ਦੀ ਕੇਦਰ ਦੀ ਭਾਜਪਾ ਸਰਕਾਰ ਨਾਲ 10 ਸਾਲ ਸਾਂਝ ਭਿਆਲੀ ਰਹੀ, ਉਸ ਵਕਤ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾ ਦਾ ਚੇਤਾ ਕਿਉਂ ਨਾਂ ਆਇਆ ਅਤੇ ਹੁਣ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਦੇ ਮਾਮਲੇ ਵਿੱਚ ਬਾਦਲਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਦੋਗਲੀ ਨੀਤੀ ਖੇਡ ਰਹੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘ ਦੇ ਮਾਮਲੇ ਵਿੱਚ ਸੱਦੀ ਇਕੱਤਰਤਾ ਦੀ ਹਮਾਇਤ ਅਤੇ ਇਸ ਮਾਮਲੇ ਵਿੱਚ ਸਮੁੱਚੀ ਪੰਥਕ ਇਕੱਤਰਤਾ ਬੁਲਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਵੀ ਚਾਹੁੰਦੀ ਹੈ ਕਿ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਸੜ ਰਹੇ ਸਿੱਖ ਨੌਜਵਾਨਾਂ ਨੂੰ ਅਜ਼ਾਦ ਕਰਵਾਇਆ ਜਾਵੇ ,ਪਰ ਅਕਾਲੀ ਦਲ ਬਾਦਲਕਿਆਂ ਦੀ ਦੋਗਲੀ ਨੀਤੀ ਹੀ ਇਨ੍ਹਾਂ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਵੱਡਾ ਇੜੱਕਾ ਬਣ ਰਹੀ ਹੈ, ਭਾਈ ਖਾਲਸਾ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਦੀ ਡਿੱਗੀ ਸਿੱਖ ਸਿਆਸਤ ਨੂੰ ਚਮਕਾਉਣ ਲਈ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ’ਚ ਇਕੱਠ ਸੱਦਣ ਲਈ ਤਰਲੋ ਮੱਛੀ ਹੋ ਰਹੇ ਹਨ ,ਭਾਈ ਖਾਲਸਾ ਨੇ ਕਿਹਾ ਬਾਦਲਕੇ ਅਗਰ ਸੱਚੇ ਮਨੋਂ ਭਾਈ ਬਲਵੰਤ ਸਿੰਘ ਦੀ ਰਿਹਾਈ ਲਈ ਚਿੰਤਤ ਹਨ ਤਾਂ ਭਾਈ ਰਾਜੋਆਣਾ ਦੀ ਭੈਣ ਪਟਿਆਲਾ ਤੋਂ ਇਲੈਕਸ਼ਨ ਲੜ ਰਹੀ ਸੀ ਤਾਂ ਉਸ ਵਕਤ ਬਾਦਲਾ ਨੇ ਉਹਦੇ ਵਿਰੁੱਧ ਆਪਣਾ ਉਮੀਦਵਾਰ ਖੜਾਂ ਕਰ ਦਿੱਤਾ ਹੈ, ਭਾਈ ਖਾਲਸਾ ਨੇ ਕਿਹਾ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਬਾਦਲਾਂ ਦੀ ਨੀਤੀ ਖੇਡ ਰਹੇ ਹਨ, ਭਾਈ ਖਾਲਸਾ ਨੇ ਦੱਸਿਆ ਅਕਾਲੀ ਦਲ ਦੀ ਕੇਦਰ ਦੀ ਭਾਜਪਾ ਸਰਕਾਰ ਨਾਲ 10 ਸਾਲ ਤਕ ਸਾਂਝ ਭਿਆਲੀ ਰਹੀ ਉਸ ਵਕਤ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਤੇ ਹੋਰਾਂ ਦੀ ਰਿਹਾਈ ਜਾ ਹੋਰ ਮਸਲਿਆਂ ਸਬੰਧੀ ਕਿਉਂ ਨਾ ਗੱਲ ਕੀਤੀ ਗਈ, ਭਾਈ ਖਾਲਸਾ ਨੇ ਦੱਸਿਆ ਹੁਣ ਬਾਦਲਕਿਆਂ ਨੂੰ ਜਦੋਂ ਸਿੱਖ ਪੰਥ ਨੇ ਨਿਕਾਰ ਦਿੱਤਾ ਤੇ ਚੋਣਾਂ ਵਿੱਚ ਬੁਰੀ ਤਰ੍ਹਾਂ ਹਰਾਇਆ ਹੈ ਤਾਂ ਬਾਦਲਕਿਆਂ ਦੀ ਸਿਆਸਤ ਨੂੰ ਚਮਕਾਉਣ ਦਾ ਜਤਨ ਕਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ , ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਮੇਟੀ ਨੂੰ ਬੇਨਤੀ ਕਰਦੀ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਕਹੇ ਰਹੇ ਹਨ ਕਿ ਕਮੇਟੀ ਆਪਣੀ ਪਾਈ ਪਟੀਸ਼ਨ ਵਾਪਸ ਲਵੇ ਤਾਂ ਉਹਨਾਂ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਪਟੀਸ਼ਨ ਵਾਪਸ ਲੈ ਲੈਂਣੀ ਚਾਹੀਦਾ ਹੈ ਅਤੇ ਸਮੂਹ ਸਿੰਘਾਂ ਦੀ ਰਿਹਾਈ ਲਈ ਸਮੁੱਚੇ ਪੰਥ ਦੀ ਇਕੱਤਰਤਾ ਸੱਦਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ।

Leave a Reply

Your email address will not be published. Required fields are marked *