ਡੇਰਾ ਬਾਬਾ ਨਾਨਕ ਵਿਖੇ ਬਲਾਕ ਪੱਧਰੀ ਖੇਡਾਂ ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ

ਗੁਰਦਾਸਪੁਰ

ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ, ਮੈਡਲ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ

ਗੁਰਦਾਸਪੁਰ, 8 ਸਤੰਬਰ ( ਸਰਬਜੀਤ ਸਿੰਘ) – ਸ਼ਹੀਦ ਭਗਤ ਸਿੰਘ ਸਟੇਡੀਅਮ, ਡੇਰਾ ਬਾਬਾ ਨਾਨਕ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਈਆਂ ਗਈਆਂ ਬਲਾਕ ਪੱਧਰੀ ਖੇਡਾਂ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਤਿੰਨ ਰੋਜ਼ਾ ਇਸ ਖੇਡ ਮੇਲੇ ਵਿੱਚ ਫੁੱਟਬਾਲ, ਅਥਲੈਟਿਕਸ, ਖੋ-ਖੋ, ਕਬੱਡੀ, ਵਾਲੀਬਾਲ, ਕਬੱਡੀ ਨੈਸ਼ਨਲ ਸਟਾਈਲ ਅਤੇ ਰੱਸਾ-ਕੱਸੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡਾਂ ਵਿੱਚ ਅੰਡਰ-14, 17, 21, 21-40, 41-50 ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।

ਦਰਸ਼ਕਾਂ ਨੇ ਵੱਡੀ ਗਿਣਤੀ ਵਿੱਚ ਤਿੰਨੇ ਦਿਨ ਸਟੇਡੀਅਮ ਵਿੱਚ ਹਾਜ਼ਰੀ ਭਰੀ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਖੇਡ ਮੇਲੇ ਦੌਰਾਨ ਸਭ ਤੋਂ ਵੱਧ ਦਿਲਚਸਪ ਰੱਸਾ-ਕੱਸੀ ਦੇ ਮੁਕਾਬਲੇ ਰਹੇ ਅਤੇ ਖਿਡਾਰੀਆਂ ਦੇ ਨਾਲ ਦਰਸ਼ਕਾਂ ਦਾ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਪੂਰਾ ਜ਼ੋਰ ਲੱਗਾ। ਇਸ ਤੋਂ ਇਲਾਵਾ ਕਬੱਡੀ, ਫੁੱਟਬਾਲ, ਵਾਲੀਬਾਲ, ਖੋ-ਖੋ ਦੇ ਮੁਕਾਬਲੇ ਵੀ ਦਰਸ਼ਕਾਂ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਰਹੇ। ਅਥਲੈਟਿਕਸ ਦੇ ਮੁਕਾਬਲੇ ਵੀ ਬੜੇ ਰੌਚਕ ਹੋਏ ਅਤੇ ਖਿਡਾਰੀਆਂ ਨੂੰ ਦਰਸ਼ਕਾਂ ਵੱਲੋਂ ਪੂਰੀ ਹੱਲਾਸ਼ੇਰੀ ਮਿਲੀ।ਟੂਰਨਾਮੈਂਟ ਪ੍ਰਬੰਧਕ ਕਮੇਟੀ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ, ਮੈਡਲ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।ਬਲਾਕ ਪੱਧਰੀ ਖੇਡ ਮੁਕਾਬਲੇ ਦੇ ਜੇਤੂ ਖਿਡਾਰੀ 12 ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ।  

ਇਸ ਮੌਕੇ ਤਹਿਸੀਲਦਾਰ ਡੇਰਾ ਬਾਬਾ ਨਾਨਕ ਸ੍ਰੀ ਜਗਤਾਰ ਸਿੰਘ, ਪ੍ਰਿੰਸੀਪਲ ਹਕੂਮਤ ਰਾਏ, ਨੋਡਲ ਬਲਾਕ ਅਫ਼ਸਰ ਖੇਡਾਂ, ਪ੍ਰਿੰਸੀਪਲ ਬਿਕਰਮਜੀਤ ਸਿੰਘ ਚਾਹਲ, ਪ੍ਰਿੰਸੀਪਲ ਰੁਪਿੰਦਰਜੀਤ ਧਾਲੀਵਾਲ, ਜੀ.ਓ.ਜੀ. ਇੰਚਾਰਜ ਕਰਨਲ ਗੁਰਵਿੰਦਰ ਸਿੰਘ, ਕੈਪਟਨ ਜਸਬੀਰ ਸਿੰਘ, ਰਾਜਵੰਤ ਕੌਰ ਨੈਸ਼ਨਲ ਬਾਕਸਿੰਗ ਖਿਡਾਰੀ, ਕੋਚ ਰਾਮ ਸਰੂਪ, ਗੁਰਪ੍ਰੀਤ ਸਿੰਘ ਡੀ.ਪੀ, ਅਨਿਲ ਕੁਮਰ, ਕਸ਼ਮੀਰ ਮਸੀਹ, ਬਚਿੱਤਰ ਸਿੰਘ, ਪਰਮਿੰਦਰ ਸਿੰਘ ਘਣੀਆ, ਰਾਜੇਸ਼ ਗੁਪਤਾ, ਹਰਜੀਤ ਸਿੰਘ ਠੇਠਰਕੇ, ਜੇ.ਈ. ਬਲਵਿੰਦਰ ਸਿੰਘ, ਡਾਕਟਰ ਮਨਮੋਹਨ ਸਿੰਘ ਭੱਟੀ, ਮੈਡਮ ਸੁੁਖਦੀਪ ਵਰਮਾ, ਮੈਡਮ ਸਰਿਤਾ, ਅਰੁਣ ਕੁਮਾਰ, ਰਮੇਸ਼ ਅਵਸਥੀ, ਮਨਪ੍ਰੀਤ ਸਿੰਘ ਬੰਦੇਸ਼ਾ, ਐਡਵੋਕੇਟ ਬਲਰਾਜ ਸਿੰਘ ਰੰਧਾਵਾ, ਮੈਡਮ ਗੁਰਮੀਤ ਕੌਰ, ਮਨਦੀਪ ਕੌਰ, ਪਰਮਜੀਤ ਕੌਰ ਅਤੇ ਸੁਖਜੀਤ ਕੌਰ ਸਮੇਤ ਹੋਰ ਵੀ ਮੋਹਤਬਰ ਹਾਜ਼ਰ ਸਨ।

Leave a Reply

Your email address will not be published. Required fields are marked *