ਸੁਰੱਖਿਆ ਦੇ ਮੱਦੇਨਜ਼ਰ ਗੁਰਦਾਸਪੁਰ ਸ਼ਹਿਰ 3 ਘੰਟੇ ਤੱਕ ਰਿਹਾ ਸੀਲ

ਗੁਰਦਾਸਪੁਰ

ਬਾਰਡਰ ਬੈਲਟ ਦੇ ਲੋਕਾਂ ਨੇ ਜਿਲ੍ਹੇ ਦੇ ਪੁਲਸ ਕਪਤਾਨ ਦਾ ਕੀਤਾ ਧੰਨਵਾਦ, ਕਿਹਾ ਹਰ ਰੋਜ਼ ਪੁਲਸ ਕਰਦੀ ਹੈ ਸਰਹੱਦੀ ਇਲਾਕਿਆ ਵਿੱਚ ਪੈਟਰੋਲਿੰਗ
ਗੁਰਦਾਸਪੁਰ, 5 ਦਸੰਬਰ (ਸਰਬਜੀਤ ਸਿੰਘ)- ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੋਰੀ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਸ਼ਹਿਰ 3 ਘੰਟੇ ਤੱਕ ਸੀਲ ਕਰ ਦਿੱਤਾ ਗਿਆ | ਡੀ.ਐਸ.ਪੀ ਸਿਟੀ ਰਿਪੁਤਪਨ ਸਿੰਘ ਦੀ ਅਗੁਵਾਈ ਹੇਠ ਲਗਾਏ ਗਏ ਨਾਕੇ ਦੌਰਾਨ ਪੁਲਸ ਕਰਮਚਾਰੀਆਂ ਵੱਲੋਂ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ |
ਐਸ.ਐਚ.ਓ ਥਾਣਾ ਸਿਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਜਗ੍ਹਾਂ ‘ਤੇ ਲਗਾਏ ਗਏ ਨਾਕੇ ਦੌਰਾਨ 72 ਗੱਡੀਆਂ ਦੀ ਚੈਕਿੰਗ ਕੀਤੀ ਗਈ | ਜਿਨ੍ਹਾਂ ਵਿੱਚੋਂ ਕਾਗਜਾਤ ਪੂਰੇ ਨਾ ਹੋਣ ਕਰਕੇ 5 ਵਹ੍ਹੀਕਲਾ ਦੇ ਚਾਲਾਨ ਕੀਤੇ ਗਏ | ਜਦੋਂ ਕਿ 1 ਬੁਲੇਟ ਮੋਟਰਸਾਇਕਲ ਬਾਉਂਡ ਕੀਤਾ ਗਿਆ | ਇਸ ਦੌਰਾਨ 20 ਸ਼ੱਕੀ ਵਿਅਕਤੀ ਨੂੰ ਪੁਲਸ ਥਾਣੇ ਬੁਲਾ ਕੇ ਉਨ੍ਹਾਂ ਦੀ ਹਾਜ਼ਰੀ ਲਗਾਈ ਗਈ ਅਤੇ ਹਫਤੇ ਬਾਅਦ ਫਿਰ ਥਾਣੇ ਵਿੱਚ ਆਉਣ ਲਈ ਕਿਹਾ ਗਿਆ ਹੈ | ਇਸਦੇ ਨਾਲ ਹੀ ਤਾੜਨਾ ਕੀਤੀ ਗਈ ਕਿ ਉਹ ਆਪਣੇ ਚਾਲ ਚੱਲਣ ਨੂੰ ਸਮਾਜ ਵਿੱਚ ਰਹਿਣ ਲਈ ਚੰਗੇ ਸੁਚੱਜੇ ਢੰਗ ਨਾਲ ਰੱਖਣ |


ਇੱਥੇ ਵਰਣਯੋਗ ਇਹ ਹੈ ਕਿ ਐਸ.ਐਸ.ਪੀ ਦੀਪਕ ਹਿਲੌਰੀ ਆਈ.ਪੀ.ਐਸ ਪਹਿਲਾਂ ਜ਼ਿਲ੍ਹਾ ਪਠਾਨਕੋਟ ਵਿਖੇ ਆਪਣੀ ਸੇਵਾ ਨਿਭਾ ਚੁੱਕੇ ਹਨ | ਉਹ ਭਲੀ ਭਾਂਤ ਜਾਣਦਾ ਹਨ ਕਿ ਨਸ਼ਾ ਤੱਸਕਰ ਕਿਸ ਬਿੰਦੂ ਤੋਂ ਹਿਮਾਚਲ, ਜੰਮੂ ਅਤੇ ਪਾਕ ਦੀ ਸਰਹੱਦ ਤੋਂ ਕਿਵੇਂ ਪੰਜਾਬ ਵਿੱਚ ਪ੍ਰਵੇਸ਼ ਹੁੰਦਾ ਹੈ | ਉਨ੍ਹਾਂ ਦਾ ਮੁੱਖ ਮਕਸਦ ਇਹ ਹੈ ਕਿ ਸੂਬੇ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੇ | ਕੋਈ ਵੀ ਸ਼ਰਾਰਤੀ ਅਨ੍ਹਸਰ ਗੁਰਦਾਸਪੁਰ ਵਿੱਚ ਪ੍ਰਵੇਸ਼ ਨਾ ਕਰ ਸਕਣ ਤਾਂ ਜੋ ਨਸ਼ੇ ਦੀ ਤੱਸਕਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ | ਜਿਸ ਕਰਕੇ ਉਹ ਕ੍ਰਮਵਾਰ ਅਜਿਹੇ ਨਾਕੇ ਪੁਲਸ ਪਾਸੋਂ ਲਗਾਉਂਦੇ ਰਹਿੰਦੇ ਹਨ | ਗੁਰਦਾਸਪੁਰ ਜਿਲ੍ਹਾ ਬਾਰਡਰ ਨਾਲ ਲੱਗਦਾ ਹੈ | ਕਲਾਨੌਰ ਦੇਖੇਤਰ ਵਿੱਚ ਕੁੱਝ ਅਜਿਹੇ ਪਿੰਡ ਹਨ, ਜੋ ਕਿ ਸਰਹੱਦ ਦੇ ਬਿਲਕੁੱਲ ਕਰੀਬ ਹਨ, ਉਨ੍ਹਾਂ ‘ਤੇ ਵੀ ਨਜਰ ਰੱਖੀ ਜਾ ਰਹੀ ਹੈ |

ਕੀ ਕਹਿੰਦੇ ਹਨ ਬਾਰਡਰ ਬੈਲਟ ਦੇ ਲੋਕ–
ਇੰਨ੍ਹਾਂ ਪਿੰਡਾਂ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਈ ਅਜਿਹਾ ਦਿਨ੍ਹ ਨਹੀਂ ਹੁੰਦਾ | ਜਿਸ ਦਿਨ੍ਹ ਪੁਲਸ ਰਾਤ ਪੈਟਰੋਲਿੰਗ ਕਰਦੀ ਹੈ |ਅਜਿਹੀ ਕਰੱਤਵ ਦਾ ਅਸੀ ਤਹਿ ਦਿਲੋਂ ਧੰਨਵਾਦੀ ਹਾਂ ਕਿ ਸਾਡੇ ਪੰਜਾਬ ਦੇ ਨੌਜਵਾਨ ਪੀੜ੍ਹੀ ਕਿੱਤੇ ਨਸ਼ੇ ਦੀ ਲੱਤ ਵਿੱਚ ਫੰਸ ਨਾ ਜਾਵੇ | ਜਿਸ ਕਰਕੇ ਪੂਰੇ ਬਾਰਡਰ ਬੈਲਟ ਜਿਲ੍ਹੇ ਦੇ ਕਪਤਾਨ ਸ੍ਰੀ ਦੀਪਕ ਹਿਲੋਰੀ ਦੀ ਧੰਨਵਾਦੀ ਹੈ | ਜੋ ਕਿ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਬਾਰਡਰ ਬੈਲਟ ਦੇ ਪੂਰੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ |

Leave a Reply

Your email address will not be published. Required fields are marked *