ਗੁਰਦਾਸਪੁਰ, 5 ਦਸੰਬਰ (ਸਰਬਜੀਤ ਸਿੰਘ)—ਬੀਤੇ ਦਿਨੀਂ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਮੰਤਰੀਆਂ ਅਤੇ ਵਿਧਾਇਕਾਂ ਦੇ ਫਾਇਵ ਸਟਾਰ ਹੋਟਲਾ’ਚ ਰਹਿਣ ਵਾਲੇ ਸਭਿਆਚਾਰ ਤੇ ਪਾਬੰਦੀ ਲਾਉਣ ਦੇ ਨਾਲ ਨਾਲ ਸਰਕਾਰੀ ਦੋਰੇ ਸਮੇਂ ਸਰਕਟ ਹਾਊਸਾਂ ਤੇ ਗੈਸਟ ਹਾਊਸਾਂ ਵਿਚ ਹੀ ਰਹਿਣ ਦੇ ਹੁਕਮ ਜਾਰੀ ਕੀਤੇ ਸਨ , ਅਤੇ ਅੱਜ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹਨਾਂ ਹੁਕਮਾਂ ਨੂੰ ਤੁਰੰਤ ਅਮਲ’ਚ ਲਿਆਉਂਦਿਆਂ ਸਮੂਹ ਜ਼ਿਲ੍ਹਾ ਡਿਪਟੀ ਕਮਿਸ਼ਨਰ ਸਾਹਿਬਾਨਾਂ ਨੂੰ ਸਰਕਾਰੀ ਲੈਟਰ ਜਾਰੀ ਕਰਕੇ ਇਹਨਾਂ ਹੁਕਮਾਂ ਨੂੰ ਤੁਰੰਤ ਅਮਲ’ਚ ਲਿਆਉਣ ਲਈ ਕਿਹਾ ਹੈ ਅਤੇ ਅਗੋਂ ਡੀ ਸੀ ਦਫਤਰ ਦੇ ਅਧਿਕਾਰੀਆਂ ਵਲੋਂ ਇਸ ਤੇ ਅਮਲ ਕਰਦਿਆਂ ਜਿਥੇ ਪ੍ਰਾਹੁਣਾਚਾਰੀ ਵਿਭਾਗ ਦੇ ਅਧਿਕਾਰੀਆਂ ਸਰਕਟ ਹਾਊਸਾਂ, ਗੈਸਟ ਹਾਊਸਾਂ ਤੇ ਅਰਾਮ ਘਰਾਂ ਅਧਿਕਾਰੀਆਂ ਨੂੰ ਇਹਨਾਂ ਰਿਹਾਇਸ਼ਾਂ ਨੂੰ ਵਧੀਆ ਢੰਗ ਨਾਲ ਤਿਆਰ ਕਰਨ ਸਮੇਤ ਸਮੂਹ ਮੰਤਰੀਆਂ ਵਿਧਾਇਕਾਂ ਨੂੰ ਵੀ ਲੈਟਰ ਭੇਜ ਦਿੱਤਾ ਹਨ, ਕਿ ਅਜ ਤੋਂ ਬਾਅਦ ਕਿਸੇ ਵੀ ਮੰਤਰੀ ਵਿਧਾਇਕ ਨੂੰ ਸਰਕਾਰੀ ਦੌਰੇ ਸਮੇਂ ਫਾਇਵ ਸਟਾਰ ਹੋਟਲਾ’ਚ ਰਹਿਣ ਦਾ ਸਰਕਾਰੀ ਖਰਚਾਂ ਨਹੀਂ ਦਿੱਤਾ ਜਾਵੇਗਾ ਅਤੇ ਅਗਰ ਕੋਈ ਅਜਿਹੇ ਹੋਟਲਾਂ’ਚ ਰਹਿੰਦਾ ਹੈ ,ਤਾਂ ਉਸ ਨੂੰ ਇਹ ਖਰਚਾ ਆਪਣੇ ਕੋਲੋਂ ਦੇਣਾ ਪਵੇਗਾ ,ਕਿਉਂਕਿ ਸਰਕਾਰ ਨੇ ਸਰਕਾਰੀ ਗੈਸਟ ਹਾਊਸਾਂ, ਸਰਕਟ ਹਾਊਸਾਂ ਅਤੇ ਅਰਾਮ ਘਰਾਂ ਵਿਚ ਰਹਿਣ ਦੀਆਂ ਹੀ ਹਦਾਇਤਾਂ ਜਾਰੀ ਕੀਤੀਆਂ ਹਨ। ਸਰਕਾਰ ਦੇ ਇਸ ਫੈਸਲੇ ਦੀ ਹਰਵਰਗ ਦੇ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਖਜ਼ਾਨੇ ਤੇ ਪੈਣ ਵਾਲੇ ਫਾਲਤੂ ਖਰਚਿਆਂ ਤੇ ਰੋਕ ਲਾਵੇਗੀ। ਇਸ ਤਰ੍ਹਾਂ ਕਰਕੇ ਭਗਵੰਤ ਸਿੰਘ ਮਾਨ ਸਰਕਾਰ ਨੇ ਜਿਥੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ, ਉਥੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ ਹਨ ਜੋਂ ਆਪਣੀਆਂ ਸਰਕਾਰਾਂ ਸਮੇਂ ਵੱਡੇ ਵੱਡੇ ਫਾਈਵ ਸਟਾਰ ਹੋਟਲਾ’ਚ ਰਹਿ ਕੇ ਸਰਕਾਰੀ ਖਜ਼ਾਨੇ ਤੇ ਫਾਲਤੂ ਬੋਝ ਪਾਉਂਦੇ ਰਹੇ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਦੇ ਇਸ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਤੇ ਹਮਾਇਤ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਆਮ ਲੋਕ ਜੋਂ ਸਰਕਾਰੀ ਕੰਮਾਂ ਲਈ ਜਾਂਦੇ ਹਨ ਉਨ੍ਹਾਂ ਨੂੰ ਹੋਟਲਾਂ ਦੇ ਕਿਰਾਇਆ ਬਚਾਉਣ ਲਈ ਲਈ ਬਣੇ ਰਹਿਣ ਬਸੇਰਿਆਂ ਤੇ ਧਰਮ ਸਲਾਵਾਂ ਦੀ ਪੂਰੀ ਤਰ੍ਹਾਂ ਮੁਰੰਮਤ ਕਰਕੇ ਸਹੀ ਤੇ ਵਧੀਆ ਰਹਾਇਸ਼ੀ ਸਹੂਲਤਾਂ ਨਾਲ ਲੈਸ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਆਮ ਲੋਕਾਂ ਨੂੰ ਵੀ ਸਰਕਾਰ ਦੇ ਬਦਲਾਅ ਦਾ ਕੁਝ ਫਾਇਦਾ ਹੋ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਵਲੋਂ ਸਮੂਹ ਡੀ ਸੀ ਸਾਹਿਬਾਨਾ ਨੂੰ ਲੈਟਰ ਜਾਰੀ ਕਰਕੇ ਮੰਤਰੀਆਂ ਵਿਧਾਇਕਾਂ ਦੇ ਫਾਈਵ ਸਟਾਰ ਹੋਟਲਾ’ਚ ਰਹਿਣ ਵਾਲੇ ਸਭਿਆਚਾਰ ਨੂੰ ਖਤਮ ਕਰਕੇ ਸਥਾਨਕ ਸਰਕਾਰੀ ਗੈਸਟਾ ਹਾਊਸਾਂ ਸਰਕਟ ਹਾਊਸਾਂ ਤੇ ਅਰਾਮ ਘਰਾਂ ਵਿੱਚ ਠਹਿਰਨ ਵਾਲੇ ਕੀਤੇ ਹੁਕਮਾਂ ਦੀ ਸ਼ਲਾਘਾ ਅਤੇ ਆਮ ਲੋਕਾਂ ਲਈ ਸ਼ਹਿਰਾਂ’ਚ ਬਣੇ ਰਹਿਣ ਬਸੇਰਿਆਂ ਤੇ ਧਰਮ ਸਲਾਵਾਂ ਨੂੰ ਵਧੀਆ ਢੰਗ ਨਾਲ ਤਿਆਰ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਕਿਹਾ ਮੁੱਖ ਮੰਤਰੀ ਦਾ ਇਹ ਫੈਸਲਾ ਸਮੇਂ ਦੀ ਲੋੜ ਵਾਲਾਂ ਵਧੀਆ ਤੇ ਸ਼ਲਾਘਾਯੋਗ ਸਮੇਂ ਦੀ ਲੋੜ ਵਾਲਾਂ ਫ਼ੈਸਲਾ ਉਪਰਾਲਾ ਹੈ ਅਤੇ ਇਸ ਫੈਸਲੇ ਦੀ ਹਰ ਵਰਗ ਦੇ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਕਿਉਂਕਿ ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਵਿਧਾਇਕਾਂ ਵਲੋਂ ਸਰਕਾਰੀ ਦੋਰੇ ਸਮੇਂ ਫਾਇਵ ਸਟਾਰ ਹੋਟਲਾ’ਚ ਰਹਿਣ ਵਾਲੇ ਸ਼ਾਹੀ ਸਭਿਆਚਾਰ ਰਾਹੀਂ ਸਰਕਾਰੀ ਖਜ਼ਾਨੇ ਤੇ ਕਰੌੜਾਂ ਰੁਪਏ ਦਾ ਵਾਧਾ ਬੋਝ ਪਾਇਆ ਜਾਂਦਾ ਸੀ । ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਸਿੰਘ ਮਾਨ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਅਤੇ ਹਮਾਇਤ ਕਰਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ, ਕਿ ਜਿਵੇਂ ਮੰਤਰੀਆਂ ਵਿਧਾਇਕਾਂ ਦੇ ਖਰਚਿਆਂ ਨੂੰ ਖਤਮ ਕਰਕੇ ਸਰਕਾਰ ਸਰਕਟਾਂ ਹਾਉਸਾ ਤੇ ਗੈਸਟ ਹਾਊਸਾਂ ਸਮੇਤ ਅਰਾਮ ਘਰਾਂ ਨੂੰ ਵਧੀਆ ਢੰਗ ਨਾਲ ਤਿਆਰ ਕਰ ਰਹੀ ਹੈ, ਉਸੇ ਅਧਾਰ ਤੇ ਆਮ ਲੋਕ ਜੋਂ ਸਰਕਾਰੀ ਕੰਮਾਂ ਲਈ ਸ਼ਹਿਰਾਂ ਵਿੱਚ ਜਾਂਦੇ ਹਨ, ਉਨ੍ਹਾਂ ਨੂੰ ਹੋਟਲਾਂ ਦੇ ਕਿਰਾਇਆ ਤੋਂ ਮੁਕਤ ਕਰਾਵਾਉਣ ਲਈ ਸ਼ਹਿਰਾਂ’ਚ ਬਣੇ ਰਹਿਣ ਬਸੇਰਿਆਂ ਤੇ ਧਰਮ ਸਲਾਵਾਂ ਨੂੰ ਵਧੀਆ ਢੰਗ ਨਾਲ ਤਿਆਰ ਕਰੇ, ਤਾਂ ਕਿ ਆਮ ਲੋਕਾਂ ਨੂੰ ਵੀ ਸਰਕਾਰ ਦੇ ਬਦਲਾਅ ਦਾ ਕੁਝ ਫਾਇਦਾ ਹੋ ਸਕੇ। ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨਾਲ ਜਨਰਲ ਸਕੱਤਰ ਭਾਈ ਜਗਰਾਜ ਸਿੰਘ ਰਾਜਪੁਰਾ, ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਭਾਈ ਸਵਰਨਜੀਤ ਸਿੰਘ ਮਾਨੋਕੇ ਭਾਈ ਕੇਵਲ ਸਿੰਘ ਬਾਬਾ ਬਕਾਲਾ ਭਾਈ ਅਰਸ਼ਦੀਪ ਸਿੰਘ ਆਦਿ ਆਗੂ ਹਾਜ਼ਰ ਸਨ।