ਕਾਮਰੇਡ ਬਲਵਿੰਦਰ ਕੌਰ ਖਾਰਾ ਨੂੰ ਦਿੱਤੀ ਵਿਦਾਇਗੀ ਪਾਰਟੀ

ਬਠਿੰਡਾ-ਮਾਨਸਾ



ਮਾਨਸਾ, ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ)– ਅੱਜ ਬਾਬਾ ਬੂਝਾ ਸਿੰਘ ਭਵਨ ਵਿਖੇ ਕਾਮਰੇਡ ਬਲਵਿੰਦਰ ਕੌਰ ਖਾਰਾ ਨੂੰ ਆਲ ਇੰਡੀਆ ਪੇਂਡੂ ਡਾਕ ਸੇਵਕ ਯੂਨੀਅਨ ਵੱਲੋਂ ਰਿਟਾਇਰਮੈਂਟ ਤੇ ਵਿਦਾਇਗੀ ਪਾਰਟੀ ਦਿੱਤੀ ਗਈ ਰਿਟਾਇਰਮੈਂਟ ਪਾਰਟੀ ਵਿੱਚ ਬੋਲਦਿਆਂ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਬਲਵਿੰਦਰ ਕੌਰ ਖਾਰਾ ਨੇ ਬੜੀ ਤਨਦੇਹੀ ਤੇ ਇਮਾਨਦਾਰੀ ਨਾਲ ਜਿੱਥੇ ਆਪਣੀ ਡਿਊਟੀ ਨਿਭਾਈ ਉਥੇ ਪਿਛਲੇ 12 ਸਾਲਾਂ ਤੋਂ ਆਪਣੀ ਯੂਨੀਅਨ ਦੀ ਡਿਵੀਜ਼ਨ ਸੈਕਟਰੀ ਦੇ ਅਹੁਦੇ ਤੇ ਕੰਮ ਕਰਦਿਆਂ ਪੇਂਡੂ ਡਾਕ ਸੇਵਕ ਦੇ ਹੱਕਾ ਲਈ ਦ੍ਰਿੜਤਾ ਨਾਲ ਅਵਾਜ਼ ਬੁਲੰਦ ਕੀਤੀ ,ਆਪਣੇ ਘਰ ਦੀਆਂ ਜੁੰਮੇਵਾਰੀਆਂ ਦੇ ਨਾਲ ਪ੍ਰਗਤੀਸ਼ੀਲ ਇਸਤਰੀ ਸਭਾ, ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਏਕਟੂ ਦੇ ਆਗੂ ਵਜੋਂ ਕੰਮ ਕਰਦਿਆਂ ਔਰਤਾਂ,ਮਜ਼ਦੂਰਾਂ ਕਿਸਾਨਾਂ ਦੇ ਅੰਦੋਲਨਾ ਵਿੱਚ ਸ਼ਮੂਲੀਅਤ ਕਰਦੇ ਆ ਰਹੇ ਹਨ , ਰਿਟਾਇਰਮੈਂਟ ਪਾਰਟੀ ਤੇ ਬਲਵਿੰਦਰ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਾਮਰੇਡ ਰਾਜਵਿੰਦਰ ਰਾਣਾ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਕਾਮਰੇਡ ਬਲਵਿੰਦਰ ਕੌਰ ਖਾਰਾ ਹੋਰ ਵੀ ਦ੍ਰਿੜਤਾ ਨਾਲ ਆਰਥਿਕ ਤੇ ਸਮਾਜਿਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਚੱਲ ਰਹੇ ਮਜ਼ਦੂਰਾਂ, ਮੁਲਾਜ਼ਮਾਂ ਤੇ ਕਿਸਾਨਾਂ ਦੇ ਅੰਦੋਲਨਾਂ ਵਿੱਚ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਡਾਕਟਰ ਜਗਨਨਾਥ ਨੇ ਸਰਕਾਰ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਡਾਕ ਵਿਭਾਗ ਵਿੱਚ ਸਾਰੀ ਉਮਰ ਤਨਦੇਹੀ ਨਾਲ ਕੰਮ ਕਰਨ ਵਾਲੇ ਕਾਮਿਆਂ ਨੂੰ ਪੈਨਸ਼ਨ ਨਾ ਦੇਣਾ ਬਹੁਤ ਹੀ ਬੇਇਨਸਾਫ਼ੀ ਹੈ ਉਨ੍ਹਾਂ ਮੰਗ ਕੀਤੀ ਕਿ ਪੇਂਡੂ ਡਾਕ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਪੇਡੂ ਡਾਕ ਕਰਮਚਾਰੀਆਂ ਨੂੰ ਪੈਨਸ਼ਨ ਦਿੱਤੀ ਜਾਵੇ ਅਤੇ ਵਿਭਾਗ ਵਿੱਚ ਖ਼ਾਲੀ ਪਈਆ ਅਸਾਮੀਆਂ ਤੇ ਰੈਗੂਲਰ ਭਰਤੀ ਕੀਤੀ ਜਾਵੇ। ਕਾਮਰੇਡ ਬਲਵਿੰਦਰ ਕੌਰ ਖਾਰਾ ਨੇ ਕਿਹਾ ਕਿ ਸਰਕਾਰੀ ਡਿਊਟੀ ਤੋਂ ਫਾਰਗ ਹੋ ਕੇ ਔਰਤਾਂ ਤੇ ਕਿਰਤੀ ਲੋਕਾਂ ਦੇ ਹੱਕਾਂ ਲਈ ਡੱਟ ਕੇ ਪਹਿਰਾ ਦੇਣਗੇ ।ਇਸ ਮੌਕੇ ਆਲ ਇੰਡੀਆ ਪੇਂਡੂ ਡਾਕ ਸੇਵਕ ਯੂਨੀਅਨ ਦੇ ਆਗੂਆਂ ਟੇਕ ਚੰਦ ਖਿਆਲਾਂ, ਨੱਛਤਰ ਸਿੰਘ ਖੇਮੂਆਣਾ, ਗਗਨਦੀਪ ਕੌਰ ਪਰਮਜੀਤ ਕੌਰ ਮਾਈਸਰਖਾਨਾ, ਵਿਜੇ ਕੁਮਾਰ, ਰਮਨ ਕੈਂਥ, ਗੁਰਦੇਵ ਸਿੰਘ ਮੂਸਾ ਅਤੇ ਲਿਬਰੇਸ਼ਨ ਪਾਰਟੀ ਦੇ ਆਗੂ ਸੁਰਿੰਦਰਪਾਲ ਸ਼ਰਮਾ ਨੇ ਸੰਬੋਧਨ ਕੀਤਾ।


Leave a Reply

Your email address will not be published. Required fields are marked *