ਸੰਗਰੂਰ ਚ ਮਜ਼ਦੂਰਾਂ ਦੀਆਂ ਗਿਰਫਤਾਰੀਆਂ ਦਾ ਡਟਵਾਂ ਵਿਰੋਧ
ਭੀਖੀ, ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)– ਸੰਗਰੂਰ ਚ ਚੱਲ ਰਹੇ ਜ਼ਮੀਨੀ ਸੰਘਰਸ਼ ਨੂੰ ਕੁਚਲਣ ਲਈ ਅੱਜ ਸਮੁਂਚੇ ਸੰਗਰੂਰ ਨੂੰ ਪੁਲਿਸ ਛਾਉਣੀ ਚ ਤਬਦੀਲ ਕਰਨ ਤੇ ਸੈਂਕੜੇ ਸੰਘਰਸ਼ਸੀਲ ਮਜ਼ਦੂਰਾਂ ਤੇ ਔਰਤਾਂ ਨੂੰ ਗਿ੍ਫਤਾਰ ਕਰਨ ਦੀ ਵੱਖ ਵੱਖ ਜਥੇਬੰਦੀਆਂ ਨੇ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਬਦਲਾਅ ਵਾਲੀ ਸਰਕਾਰ ਦਾ ਕੋਈ ਜਬਰ ਮਜ਼ਦੂਰ ਅੰਦੋਲਨ ਨੂੰ ਦਬਾਅ ਨਹੀਂ ਸਕਦਾ ਅੰਦੋਲਨਕਾਰੀ ਆਪਣਾ ਹੱਕ ਲੈ ਕੇ ਰਹਿਣਗੇ
ਸੰਗਰੂਰ ਚ ਮਜ਼ਦੂਰ ਸੰਘਰਸ਼ ਨੂੰ ਦਬਾਉਣ ਦੇ ਕੀਤੇ ਜਾ ਰਹੇ ਨਾਕਾਮ ਯਤਨਾਂ ਬਾਰੇ ਬੋਲਦਿਆ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਬੁਲਾਰੇ ਸੁਖਦਰਸ਼ਨ ਨੱਤ, ਸੂਬਾ ਆਗੂ ਹਰਭਗਵਾਨ ਭੀਖੀ, ਪੰਜਾਬ ਕਿਸਾਨ ਯੂਨੀਅਨ ਦੇ ਸਕੱਤਰ ਗੁਰਨਾਮ ਭੀਖੀ, ਮਜ਼ਦੂਰ ਮੁਕਤੀ ਮੋਰਚਾ ਦੇ ਸਕੱਤਰ ਗੁਰਪ੍ਰੀਤ ਰੁੜੇਕੇ ਨੇ ਕਿਹਾ ਕਿ 1972 ਚ ਬਣਿਆ ਲੈਂਡਸੀਲਿੰਗ ਐਕਟ ਨੂੰ ਪੰਜਾਬ ਸਰਕਾਰ ਲਾਗੂ ਕਰਨ ਚ ਬੁਰੀ ਤਰਾਂ ਨਾਕਾਮ ਹੋਈ ਹੈ ਤੇ ਪਿਛਲੀਆਂ ਸਰਕਾਰਾਂ ਵਾਂਗੂ ਏਹ ਵੀ ਪੇਂਡੂ ਧਨਾਡਾਂ ਤੇ ਪਹੁੰਚ ਵਾਲਿਆਂ ਦੇ ਤਲਵੇ ਚੱਟ ਰਹੀ ਹੈ ਤੇ ਲੈਂਡਸੀਲਿਓਗ ਦੇ ਕਨੂੰਨ ਚ ਆਵਾ਼ਜ਼ ਉਠਾਉਣ ਵਾਲਿਆਂ ਨੂੰ ਜੇਲ੍ਹ ਬੰਦ ਕਰ ਰਹੀ ਹੈ
ਉਨ੍ਹਾਂ ਕਿਹਾ ਬੇਚਿਰਾਗ ਪਿੰਡ ਚ ਚਿਰਾਗ਼ ਜਗਾਉਣ ਤੋਂ ਬਾਅਦ ਬੇਗਮਪੁਰਾ ਵਸਾਉਣ ਚੱਲੇ ਤੇ ਆਪਣਾ ਹਿੱਸਾ ਮੰਗਣ ਚੱਲੇ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਰਤੀਆਂ ਦੀ ਸਖਤ ਘੇਰਾਬੰਦੀ ਕਰਕੇ ਗਿਰਫਤਾਰੀ ਕਰਨੀ ਮਾਨ ਸਰਕਾਰ ਨੇ ਕਿਰਤੀ ਵਿਰਧੀ ਹੋਣ ਦਾ ਹੀ ਸਬੂਤ ਨੀ ਦਿੱਤਾ ਬਲਕਿ ਏਹ ਵੀ ਸਾਬਤ ਕੀਤਾ ਹੈ ਕਿ ਉਹ ਸ਼ਹੀਦ ਭਗਤ ਸਿੰਘ ਤੇ ਡਾਕਟਰ ਅੰਬੇਡਕਰ ਦੀ ਸੋਚ ਦਾ ਵੀ ਗਦਾਰ ਹੈ
ਉਨ੍ਹਾਂ ਕਿਹਾ ਕਿ ਸੰਗਰੂਰ ਦੀ ਧਰਤੀ ਦਾ ਏਹ ਅੰਦੋਲਨ ਲੈਂਡਸਿੰਗ ਐਕਟ ਆਉਣ ਵਾਲੇ ਦਿਨਾਂ ਚ ਆਪਣੇ ਕਲਾਵੇ ਚ ਲਵੇਗਾ


