ਮਜ਼ਦੂਰ ਮੁਕਤੀ ਮੋਰਚਾ ਦੀ 25 ਜਨਵਰੀ ਨੂੰ ਗੁਰਦਾਸਪੁਰ‌‌ ਵਿਖੇ ਹੋਵੇਗੀ ਰੈਲੀ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਫ਼ਤਿਹਗੜ੍ਹ ਚੂੜੀਆਂ, ਗੁਰਦਾਸਪੁਰ, 20 ਜਨਵਰੀ (ਸਰਬਜੀਤ ਸਿੰਘ)– ਫ਼ਤਿਹਗੜ੍ਹ ਚੂੜੀਆਂ ਦੀ ਦਾਣਾ ਮੰਡੀ ਵਿਖੇ ਮਜ਼ਦੂਰ ਮੁਕਤੀ ਮੋਰਚਾ ਦਾ ਤਹਿਸੀਲ ਡੈਲੀਗੇਟਾ ਇਜਲਾਸ ਕਰਕੇ ਮਾਈਕਰੋ ਫਾਈਨਾਂਸ ਕੰਪਨੀਆਂ ਵਿਰੁਧ 25 ਜਨਵਰੀ ਨੂੰ ਗੁਰਦਾਸਪੁਰ ਦੇ ਸ਼ਹਿਰ ਅੰਦਰਲੇ ਬੱਸ ਅੱਡੇ ਵਿਖੇ ਹੋਣ ਜਾ ਰਹੀ ਮਾਝੇ ਪਧਰੀ ਰੈਲੀ ਵਿਚ ‌ਸੈਕੜੇ ਗੱਡੀਆਂ ਸਮੇਤ ਪਹੁੰਚਣ ਦਾ ਫੈਸਲਾ ਲਿਆ।ਇਸ ਸਮੇਂ ਡੈਲੀਗੇਟਾ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦਲਬੀਰ ਭੋਲਾ ਮਲਕਵਾਲ, ਰਮਨਪ੍ਰੀਤ ਪਿਡੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਦੀ‌ ਲੁੱਟ ਵਿਰੁੱਧ ਅਤੇ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਦਿਤੀਆਂ ਗਰੰਟੀਆ ‌ਪੂਰੀਆ ਕਰਾਉਣ ਦੀ ਮੰਗ ਨੂੰ ਲੈਕੇ ਸੰਘਰਸ਼ ਨੂੰ ਤੇਜ਼ ਕਰਨ ਲਈ ਗੁਰਦਾਸਪੁਰ ਵਿਖੇ ਮਾਝੇ ਦੇ ਜ਼ਿਲਿਆਂ ਦੀ ਰੈਲੀ ਅਤੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਬੁਲਾਰਿਆਂ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਦੇ ਮੱਕੜਜਾਲ ਚੋਂ ਨਿਕਲਣ ਲਈ ਕਰਜ਼ੇ ਦੀਆਂ ਕਿਸ਼ਤਾਂ ਦਾ ਬਾਈਕਾਟ ਜਾਰੀ ਰਹੇਗਾ ਕਿਉਂਕਿ ਮਜ਼ਦੂਰ ਪਰਿਵਾਰ ਕਿਸ਼ਤਾਂ ਦੇਣ ਤੋਂ ਪੂਰੀ ਤਰ੍ਹਾਂ ਅਸਮਰਥ ਹਨ, ਉਨ੍ਹਾਂ ਕਿਹਾ ਕਿ ਮਾਨ ਸਰਕਾਰ ਚੋਣਾਂ ਦੌਰਾਨ ਕੀਤੀਆਂ ਗਰੰਟੀਆ ਅਧਾਰਿਤ ਗਰੀਬਾਂ ਦਾ ਕਰਜ਼ਾ ਆਪਣੇ ਜੁਮੇਂ ਲਵੇ, ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਗਰੰਟੀ ਮਾਰਚ 2022ਤੋ ਲਾਗੂ ਕੀਤੀ ਜਾਵੇ, ਲਾਲ ਲਕੀਰ ਦੇ ਅੰਦਰਲੇ ਘਰਾਂ ਨੂੰ ਮਾਲ ਮਹਿਕਮੇ ਵਿਚ ਦਰਜ ਕੀਤਾ ਜਾਵੇ। ਆਗੂਆਂ ਕਿਹਾ ਕਿ ਜੇਕਰ ਮਾਨ ਸਰਕਾਰ ਨੇ ਜਨਤਾ ਨੂੰ ਦਿਤੀਆਂ ਗਰੰਟੀਆ ਨੂੰ ਪੂਰਾ ਨਾ ਕੀਤਾ ਤਾਂ 25 ਜਨਵਰੀ ਨੂੰ ਪੰਜਾਬ ਪਧਰ ਤੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਇਸ ਸਮੇਂ ਰਜਵੰਤ ਕੌਰ ਬਦੋਵਾਲ, ਸੁਖਵਿੰਦਰ ਕੌਰ ਬਦੋਵਾਲ ਖੁਰਦ, ਸੁਖਵਿੰਦਰ ਕੌਰ ਮਹਿੰਦੀਪੁਰ, ਕਵਿਤਾ ਘਣੀਆਂ, ਬੂਟਾ ਸਿੰਘ ਤਲਵੰਡੀ ਨਾਹਰ ਸਮੇਤ ਦਰਜਨ ਪਿੰਡਾਂ ਦੇ ਪੁਜੇ ਡੈਲੀਗੇਟਾ ਨੇ ‌21 ਮੈਂਬਰੀ ਕਮੇਟੀ ਦੀ ਚੋਣ ਕੀਤੀ ਜਿਸ ਕਮੇਟੀ ਦੇ ਪ੍ਰਧਾਨ ਰਮਨਪ੍ਰੀਤ ਪਿਡੀ,ਮੀਤ ਪ੍ਰਧਾਨ ਰਜਵੰਤ ਕੌਰ ਬਦੋਵਾਲ, ਮਨਪ੍ਰੀਤ ਕੌਰ ਖੋਖਰ ਸੱਕਤਰ ਅਤੇ ਕਵਿਤਾ ਰਾਣੀ ਨੂੰ ਖ਼ਜ਼ਾਨਚੀ ਚੁਣਿਆ ਗਿਆ

Leave a Reply

Your email address will not be published. Required fields are marked *