ਗੜ੍ਹਦੀਵਾਲਾ, ਗੁਰਦਾਸਪੁਰ, 9 ਦੰਸਬਰ (ਸਰਬਜੀਤ ਸਿੰਘ)– ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਟਾਂਡਾ ਅਤੇ ਐਸ.ਡੀ.ਐਮ ਗਗਨਦੀਪ ਸਿੰਘ ਟਾਂਡਾ ਨੇ ਅੱਖਾਂ ਦਾਨ ਸਰੀਰ ਅੰਗ ਦਾਨ ਸਬੰਧੀ ਮੀਟਿੰਗ ਕੀਤੀ। ਐਸ.ਡੀ.ਐਮ ਗਗਨਦੀਪ ਸਿੰਘ ਟਾਂਡਾ ਨੇ ਕਿਹਾ ਕਿ ਸਾਨੂੰ ਮਰਨ ਉਪਰੰਤ ਅੱਖਾਂ ਦਾਨ, ਸਰੀਰ ਅੰਗਦਾਨ ਕਰਨੇ ਚਾਹੀਦੇ ਹਨ ਕਿਉਂਕਿ ਸਾਡੀਆਂ ਦਾਨ ਕੀਤੀਆਂ ਅੱਖਾਂ ਅਤੇ ਅੰਗ ਲੋੜਵੰਦਾਂ ਦੇ ਕੰਮ ਆ ਸਕਣ। ਉਨ੍ਹਾਂ ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਟਾਂਡਾ ਨੂੰ ਭਰੋਸਾ ਦਵਾਇਆ ਕਿ ਅਸੀਂ ਤੁਹਾਡੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਮਿਲਕੇ ਜਾਣਕਾਰੀ ਦੇਵਾਂਗੇ ਅਤੇ ਅੱਖਾਂ ਦਾਨ ਅਤੇ ਅੰਗ ਦਾਨ ਸਬੰਧੀ ਲੋਕਾਂ ਨੂੰ ਪ੍ਰੇਰਿਤ ਕਰਾਂਗੇ। ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਟਾਂਡਾ ਨੇ ਐਸ. ਡੀ. ਐਮ ਗਗਨਦੀਪ ਸਿੰਘ ਟਾਂਡਾ ਦਾ ਧੰਨਵਾਦ ਕੀਤਾ।