ਮੁੱਖ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ

ਬਠਿੰਡਾ-ਮਾਨਸਾ

ਬਠਿੰਡਾ, ਗੁਰਦਾਸਪੁਰ, 9 ਦਸੰਬਰ (ਸਰਬਜੀਤ ਸਿੰਘ)– ਏਮਜ਼ ਬਠਿੰਡਾ ਦੇ ਨਰਸਿੰਗ ਸਟਾਫ਼ ਨੇ 25 ਨਵੰਬਰ ਤੋਂ ਆਪਣੀਆਂ ਮੰਗਾਂ ਲਈ ਡਾਇਰੈਕਟਰ ਖਿਲਾਫ ਧਰਨਾ ਲਾਇਆ ਹੋਇਆ ਹੈ। ਭਾਰਤ ਦੀਆਂ ਸਾਰੀਆਂ ਏਮਜ ਵਿੱਚ ਪ੍ਰੋਵੇਸ਼ਨ ਸਮਾਂ ਦੋ ਸਾਲ ਹੈ ਪਰ ਬਠਿੰਡਾ ਏਮਜ ਵਿੱਚ ਤਿੰਨ ਤੋਂ ਚਾਰ ਸਾਲ ਕੰਮ ਕਰ ਚੁੱਕੇ ਮੁਲਾਜ਼ਮਾਂ ਨੂੰ ਵੀ ਪੱਕਾ ਨਹੀਂ ਕੀਤਾ ਜਾ ਰਿਹਾ। ਸੀਸੀਐੱਸ ਨਿਯਮਾਂ ਮੁਤਾਬਕ ਛੁੱਟੀਆਂ (ਸੀ ਐੱਲ,ਈਐੱਲ,ਸੀਸੀ ਐੱਲ ਮੈਟਰੀਨਿਟੀ ਛੁੱਟੀ) ਆਦਿ ਦਿੱਤੀਆਂ ਜਾਣ।ਮੁਲਾਜ਼ਮਾਂ ਨੂੰ ਬਣਦਾ ਪ੍ਰਮੋਸ਼ਨ ਦਿੱਤਾ ਜਾਵੇ। ਇਹ ਸਾਰੇ ਨਿਯਮ ਏਮਜ ਦਿੱਲੀ ਅਤੇ 23 ਹੋਰਨਾਂ ਵਿੱਚ ਲਾਗੂ ਹੁੰਦੇ ਹਨ ਪਰ ਏਮਜ਼ ਬਠਿੰਡਾ ਦੇ ਡਾਇਰੈਕਟਰ ਨੇ ਮੰਗਾਂ ਮੰਨਣ ਦੀ ਥਾਵੇਂ ਬੀਤੇ ਕੱਲ ਧਰਨੇ ਦੀ ਅਗਵਾਈ ਕਰ ਰਹੇ 9 ਆਗੂਆਂ ਨੂੰ ਨੋਟਿਸ ਭੇਜ ਹੜਤਾਲ ਖ਼ਤਮ ਕਰਨ ਦੀ ਚਿਤਾਵਨੀ ਦਿੱਤੀ ਹੈ ਅਤੇ ਸੰਘਰਸ਼ਸ਼ੀਲ ਮੁਲਾਜ਼ਮਾਂ ਦੀ ਥਾਵੇਂ ਨਰਸਿੰਗ ਦੇ ਵਿਦਿਆਰਥੀਆਂ ਤੋਂ ਕੰਮ ਲਿਆ ਜਾ ਰਿਹਾ ਹੈ। ਇਹ ਨੋਟਿਸ ਮਿਲਣ ਤੋਂ ਤੁਰੰਤ ਬਾਅਦ ਹੀ ਨਰਸਿੰਗ ਸਟਾਫ ਨੇ ਕੰਮ (ਐਮਰਜੈਂਸੀ ਸਹੂਲਤਾਂ ਅਤੇ ਆਈ ਸੀ ਯੂ ਨੂੰ ਛੱਡਕੇ) ਦਾ ਬਾਈਕਾਟ ਕਰ ਦਿੱਤਾ ਹੈ ਅਤੇ ਦਿਨ-ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ।

Leave a Reply

Your email address will not be published. Required fields are marked *