ਚੰਡੀਗੜ, ਗੁਰਦਾਸਪੁਰ, 9 ਦਸੰਬਰ (ਸਰਬਜੀਤ ਸਿੰਘ)—ਵਿਰੋਧੀ ਧਿਰ ਦੇ ਆਗੂ, ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੋਲੇ ਗਏ ਹਨ, ਉਸ ਵਿੱਚ ਕੋਈ ਵੀ ਮਨੁੱਖ ਨੂੰ ਤੰਦਰੁਸਤ ਕਰਨ ਵਾਲੀ ਸਹੂਲਤ ਉਪਲਬੱਧ ਨਹੀਂ ਹੈ। ਨਾ ਉਥੇ ਦਵਾਈਆਂ ਹਨ ਅਤੇ ਨਾ ਹੀ ਮਾਹਿਰ ਡਾਕਟਰ ਹਨ। ਜੇਕਰ ਉਥੇ ਇਹ ਸਹੂਲਤਾਂ ਹੁੰਦੀਆਂ ਤਾਂ ਮੌਜੂਦਾ ਪਾਰਟੀ ਦੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ/ਵਿਧਾਇਕ ਆਪਣਾ ਪ੍ਰਾਈਵੇਟ ਹਸਪਤਾਲਾਂ ਵਿੱਚ ਜੇਰੇ ਇਲਾਜ਼ ਲਈ ਨਾ ਜਾਂਦੇ। ਇਸ ਪਾਰਟੀ ਨੇ ਪਹਿਲਾਂ ਬਣਾਏ ਗਏ ਮੁੱਢਲਾ ਸਿਹਤ ਕੇਂਦਰ ਬੰਦ ਕਰ ਦਿੱਤੇ ਗਏ ਹਨ ਅਤੇ ਨਵੇਂ ਇਹ ਕਲੀਨਿਕ ਬਣਾਏ ਗਏ ਹਨ, ਜਿਸ ਨਾਲ ਸਰਕਾਰ ਦਾ ਕਰੋੜਾ ਰੂਪਏ ਵਿਅਰਥ ਗਿਆ ਹੈ। ਇਸ ਸਬੰਧੀ ਉਨ੍ਹਾਂ ਇੱਕਵੀਡੀਓ ਜਾਰੀ ਕੀਤੀ ਹੈ, ਜੋ ਕਿ ਆਮ ਆਦਮੀ ਕਲੀਨਿਕਾਂ ਦੀ ਪੋਲ ਖੋਲਦੀ ਹੈ।