ਕੇਂਦਰ ਸਰਕਾਰ ਕਿਸਾਨਾ ਦੀਆ ਮੰਗਾਂ ਮੰਨਣ ਦੀ ਬਜਾਏ ਲਗਾਤਾਰ ਲਾਰੇ ਲੱਪੇ ਦੀ ਨੀਤੀ ਅਪਣਾ ਰਹੀ-ਹਰਮੇਸ਼ ਸਿੰਘ

ਹੁਸ਼ਿਆਰਪੁਰ

ਹੁਸ਼ਿਆਰਪੁਰ, ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਵਲੋ 14 ਮਾਰਚ ਨੂੰ ਦਿੱਲੀ ਦੀ ਰਾਮ ਲੀਲਾ ਮੈਦਾਨ ਵਿੱਚ ਹੋ ਰਹੀ ਦੇਸ ਪੱਧਰੀ ਕਿਸਾਨ ਮਹਾਂ ਪੰਚਾਇਤ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਵਲੋ ਇਲਾਕੇ ਦੇ ਪਿੰਡ ਸਕੰਦਰਪੁਰ ਚਾਹਲਪੁਰ ਅਤੇ ਦੇਣੋਵਾਲ ਕਲਾਂ ਵਿੱਚ ਮੀਟਿੰਗਾ ਕੀਤੀਆ ਗਈਆ ਜਿਸ ਵਿੱਚ ਕਿਸਾਨਾ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਗਿਆ ਮੀਟਿੰਗਾ ਦੋਰਾਨ ਅੱਜਪੰਜਾਬ ਸਰਕਾਰ ਵਲੋ ਮਜਦੂਰ ਜਥੇਬੰਦੀਆ ਦੇ ਰੇਲ ਰੋਕੋ ਐਕਸਨ ਨੂੰ ਫੇਲ ਕਰਨ ਲਈ ਕਿਸਾਨ ਮਜਦੂਰ ਆਗੂਆ ਦੀ ਗ੍ਰਿਫਤਾਰੀਆ ਦੀ ਸਖਤ ਨਿਖੇਧੀ ਕੀਤੀ ਗਈ।

ਮੀਟਿੰਗਾ ਨੂੰ ਸਬੋਧਨ ਕਰਦਿਆ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਜਿਲਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕੇਦਰ ਸਰਕਾਰ ਕਿਸਾਨਾ ਦੀਆ ਮੰਗਾਂ ਮੰਨਣ ਦੀ ਬਜਾਏ ਲਗਾਤਾਰ ਲਾਰੇ ਲੱਪੇ ਦੀ ਨੀਤੀ ਅਪਣਾ ਰਹੀ ਹੈ ਸੰਘਰਸ ਕਰ ਰਹੇ ਕਿਸਾਨਾ ਮਜਦੂਰਾ ਤੇ ਸਰਕਾਰ ਜਬਰ ਦੀ ਨੀਤੀ ਅਪਣਾ ਰਹੀ ਹੈ ਅੱਜ ਦੀ ਮੀਟਿੰਗ ਵਿੱਚ ਤਹਿਸੀਲ ਪ੍ਧਾਨ ਰਾਮਜੀਤ ਸਿੰਘ ਦੇਣੋਵਾਲ ਕਲਾ ਲਖਵੀਰ ਸਿੰਘ ਸੰਦੀਪ ਸਿੰਘ ਮਿਟੂ ਕਰਤਾਰ ਸਿੰਘ ਸਕੰਦਰਪੁਰ ਹਰਜਿਦਰ ਸਿੰਘ ਆਦਿ ਕਿਸਾਨ ਹਾਜਰ ਸਨ

Leave a Reply

Your email address will not be published. Required fields are marked *