ਖਨੌਰੀ ਬਾਰਡਰ ਤੇ ਜਾਨ ਗਵਾਉਣ ਵਾਲੇ ਬਲਦੇਵ ਸਿੰਘ ਕਾਥਲੀ ਦੇ ਪਰਿਵਾਰ ਦੀ ਮਾਲੀ ਸਹਾਇਤਾ ਕਰੇ ਸਰਕਾਰ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)– ਖਨੌਰੀ ਬਾਰਡਰ ਤੇ ਇੱਕ ਹੋਰ ਕਿਸਾਨ ਸ਼ੰਗਰਸੀ਼ ਦੀ ਮੌਤ ਹੋ ਗਈ ਹੈ ਜੋ ਕ੍ਰਾਤੀਕਾਰੀ ਕਿਸਾਨ ਯੂਨੀਅਨ ਦਾ ਆਗੂ ਸੀ ਅਤੇ ਉਸ ਦੀ ਪਹਿਚਾਣ ਬਲਦੇਵ ਸਿੰਘ ਕਾਥਲਾ ਵਜੋਂ ਹੋਈ ਹੈ ਜਿਸ ਨੂੰ ਥੋੜੀ ਤਕਲੀਫ ਹੋਣ ਤੇ ਬਾਹਦ ਪਟਿਆਲਾਂ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆਂ ਗਿਆਂ, ਜਿਥੇ ਉਸ ਦੀ ਮੌਤ ਹੋ ਗਈ ਅਤੇ ਇਸ ਮੌਤ ਤੋਂ ਬਾਦ ਹੁਣ ਕਿਸਾਨ ਮੋਰਚੇ ਤੇ ਬੈਠੇ ਸੱਤ ਕਿਸਾਨ ਸੰਗਰਸੀ਼ਆਂ ਦੀ ਮੌਤ ਹੋ ਚੁਕੀ ਹੈ, ਪਰ ਕੇਂਦਰੀ ਦੀ ਵੱਖਵਾਦੀ ਤੇ ਕਿਸਾਨ ਵਿਰੋਧੀ ਭਾਜਪਾ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ, ਇਸ ਕਰਕੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਂਡਰੇਸ਼ਨ ਖਾਲਸਾ ਜਿਥੇ ਖਨੌਰੀ ਬਾਰਡਰ ਤੇ ਕਿਸਾਨੀ ਮੋਰਚੇ ਦੌਰਾਨ ਜਾਨ ਗੁਵਾਣ ਵਾਲੇ ਬਲਦੇਵ ਸਿੰਘ ਕਾਥਲੀ ਦੀ ਮੌਤ ਤੇ ਉਹਨਾਂ ਦੇ ਪਰਵਾਰ ਨਾਲ ਗਹਿਰੇ ਦੁੱਖ ਦਾ ਪਰਗਟਾਵਾਂ ਕਰਦੀ ਹੋਈ ਜਿਥੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਦੀ ਮਾਲੀ ਮਦਦ ਕਰਨ ਦੇ ਨਾਲ ਨਾਲ ਕਿਸਾਨ ਸੰਗਰਸੀ਼ਆਂ ਦੀਆਂ ਸਾਰੀਆਂ ਹੱਕੀ ਤੇ ਜਾਇਜ ਮੰਗਾਂ ਤੁਰੰਤ ਪਰਵਾਨ ਕਰਨ ਦੀ ਮੋਦੀ ਸਰਕਾਰ ਤੋਂ ਮੰਗ ਕਰਦੀ ਹੈ ਉਥੇ ਕਿਸਾਨਾਂ ਨੂੰ ਅਪੀਲ ਕਰਦੀ ਹੈ ਕੇ ਉਹ ਆਪਣਾ ਸਾਤਮਈ ਢੰਗ ਨਾਲ ਮੰਗਾ ਮੰਨਣ ਤਕ ਜਾਰੀ ਰੱਖਣ ਦੇ ਨਾਲ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾ ਪਰਵਾਨ ਕੀਤੀਆਂ ਜਾਣ ,ਤਾਂ ਜੋ ਕਿਸਾਨਾਂ ਨੂੰ ਅਜਿਹੇ ਮੋਰਚੇ ਲਾਉਣ ਤੋਂ ਮੁਕਤ ਕਰਵਾਇਆਂ ਜਾ ਸਕੇ, ਇਹਨਾਂ ਸਬਦਾ ਦਾ ਪਰਗਟਾਵਾਂ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਖਨੌਰੀ ਬਾਰਡਰ ਤੇ ਜਾਨ ਗੁਵਾਣ ਵਾਲੇ ਸਰ ਬਲਦੇਵ ਸਿੰਘ ਦੀ ਮੌਤ ਤੇ ਗਹਿਰੇ ਦੁੱਖ ਦਾ ਪਰਗਟਾਵਾਂ,ਦੁਖੀ ਪਰਵਾਰ ਦੀ ਮਾਲੀ ਮਦਦ ਕਰਨ ਦੇ ਨਾਲ ਨਾਲ ਕੇਂਦਰ ਸਰਕਾਰ ਤੋਂ ਕਿਸਾਨਾ ਦੀਆਂ ਜਾਇਜ ਮੰਗਾਂ ਪਰਵਾਨ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪਰੈਸ ਨੋਟ ਰਾਹੀ ਕੀਤਾ ,ਭਾਈ ਖਾਲਸਾ ਨੇ ਸ਼ਪੱਸਟ ਕੀਤਾਂ ਖਨੌਰੀ ਬਾਰਡਰ ਤੇ ਜਾਨ ਗੁਵਾਣ ਵਾਲੇ ਬਲਦੇਵ ਸਿੰਘ ਕਾਥਲੀ ਦੀ ਮੌਤ ਸਮੇਤ ਹੁਣ ਤਕ ਕਿਸਾਨ ਸੰਗਰਸੀ਼ਆਂ ਦੀਆਂ ਮੌਰਚੇ ਦਰਮਿਆਨ ਸੱਤ ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਮੋਦੀ ਦੀ ਕੇਂਦਰ ਸਰਕਾਰ ” ਮੈਂ ਨਾ ਮਾਨੂੰ” ਵਾਲਾ ਵਰਤਾਰਾ ਵਰਤ ਕਿ ਆਪਣਾ ਕਿਸਾਨ ਵਿਰੋਧੀ ਅਸਲੀ ਚੇਹਰਾ ਨੰਗਾ ਕਰ ਰਹੀ ਹੈ ,ਭਾਈ ਖਾਲਸਾ ਨੇ ਕਿਹਾ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਸਮੇਂ ਦਿੱਲੀ ਵਿਖੇ ਜੋ ਕਿਸਾਨਾ ਨਾਲ ਸਰਕਾਰ ਨੇ ਸਮਝੋਤਾ ਕੀਤਾ ਸੀ ਅਤੇ ਕਿਸਾਨੀ ਮੰਗਾਂ ਮੰਨੀਆਂ ਸਨ, ਉਹਨਾਂ ਸਾਰੀਆਂ ਮੰਗਾਂ ਨੂੰ ਦੇਣ ਤੋਂ ਸਾਫ ਮੁੱਕਰ ਚੁੱਕੀ ਹੈ ,ਜਿਸ ਕਰਕੇ ਕਿਸਾਨ ਸਯੁਕਤ ਮੋਰਚੇ ਦੇ ਆਗੂਆਂ ਨੂੰ ਇੰਨਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦੁਬਾਰਾ ਮੋਰਚਾ ਲਾਉਣਾ ਪਿਆਂ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਂਡਰੇਸਨ ਖਾਲਸਾ ਜਿਥੇ ਖਨੌਰੀ ਬਾਰਡਰ ਤੇ ਜਾਨ ਗੁਵਾਣ ਵਾਲੇ ਸਰ ਬਲਦੇਵ ਸਿੰਘ ਕਾਥਲੀ ਦੀ ਮੌਤ ਤੇ ਗਹਿਰੇ ਦੁੱਖ ਦਾ ਪਰਗਟਾਵਾਂ ਕਰਦੀ ਹੋਈ ਉਹਨਾਂ ਦੀ ਪਰਵਾਰ ਦੀ ਮਾਲੀ ਮਦਦ ਕਰਨ ਦੇ ਨਾਲ ਨਾਲ ਸਰਕਾਰ ਤੋਂ ਮੰਗ ਕਰਦੀ ਹੈ ਕੀ ਉਹ ਕਿਸਾਨਾਂ ਦੀਆਂ ਹੱਕੀ ਮੰਗਾਂ ਪਰਵਾਨ ਕਰਨ ਦੀ ਲੋੜ ਤੇ ਜੋਰ ਦੇਵੇ ਤਾਂ ਕਿ ਇਹਨਾਂ ਸੰਗਰਸੀ਼ ਕਿਸਾਨਾਂ ਨੂੰ ਮੋਰਚੇ ਲਾਉਣ ਤੋਂ ਮੁਕਤ ਕਰਵਾਇਆਂ ਜਾ ਸਕੇ‌। ਇਸ ਮੌਕੇ ਭਾਈ ਖਾਲਸਾ ਨਾਲ ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜਪੁਰ,ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਧਾਰੀਵਾਲ ਧਰਮਕੋਟ,ਭਾਈ ਅਵਤਾਰ ਸਿੰਘ ਅੰਮਿਰਤਸਰ,ਭਾਈ ਗੁਰਜਸਪਰੀਤ ਸਿੰਘ ਅੰਮਿਰਤਸਰ,ਭਾਈ ਰਛਪਾਲ ਸਿੰਘ ਤੇ ਭਾਈ ਮਨਜਿੰਦਰ ਸਿੰਘ ਕਮਾਲਕੇ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *