ਐਸ.ਐਸ.ਪੀ ਨੇ ਮੁਲਾਜ਼ਮਾਂ ਨੂੰ ਸੁਚੱਜੇ ਢੰਗ ਨਾਲ ਕੰਮ ਕਰਨ ਦੀ ਦਿੱਤੀ ਸਲਾਹ, ਨਹੀਂ ਤਾਂ ਹੋਵੇਗੀ ਵਿਭਾਗੀ ਕਾਰਵਾਈ
ਗੁਰਦਾਸਪੁਰ, 24 ਨਵੰਬਰ (ਸਰਬਜੀਤ ਸਿੰਘ)-ਸੀਨੀਅਰ ਸੁਪਰਡੰਟ ਆਫ ਪੁਲਸ ਗੁਰਦਾਸਪੁਰ ਦੀਪਕ ਹਿਲੋਰੀ ਆਈ.ਪੀ.ਐਸ ਨੇ ਜੋਸ਼ ਨਿਊਜ਼ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਜ਼ਿਲੇ ਅੰਦਰ ਕਰੀਬ 6 ਹਜਾਰ 690 ਲਾਇਸੰਸ ਹਥਿਆਰ ਹਨ। ਜਿਨਾ ਵਿੱਚੋਂ 571 ਲਾਇਸੰਸਾਂ ਦੀ ਜਾਂਚ ਕੀਤੀ ਗਈ ਹੈ। ਇੰਨਾਂ ਵਿੱਚੋਂ 13 ਲਾਇਸੰਸ ਰੱਦ ਕਰਨ ਵਾਸਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਭੇਜੇ ਗਏ ਹਨ।
ਐਸ.ਐਸ.ਪੀ ਗੁਰਦਾਸਪੁਰ ਹਿਲੋਰੀ ਨੇ ਦੱਸਿਆ ਕਿ ਇੰਨਾਂ ਵਿੱਚੋਂ ਲੋਕ ਕੁੱਝ ਕ੍ਰੀਮਿਨਲ ਰਿਕਾਰਡ ਵਾਲੇ ਹਨ ਅਤੇ ਕਈਆਂ ਦੀ ਮੌਤ ਹੋ ਚੁੱਕੀ ਹੈ। ਕੁੱਝ ਉਹ ਲੋਕ ਹਨ, ਜਿਨਾਂ ਆਪਣੇ ਲਾਇਸੰਸ ਰੀਨਿਊ ਨਹੀਂ ਕਰਵਾਏ। ਇਸ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਕ੍ਰਮਵਾਰ ਦੂਸਰੇ ਪੜਾਅ ਵਿੱਚ ਪੁਲਸ ਲਾਇਸੰਸ ਧਾਰਕਾਂ ਦਾ ਪਿਛੋਕੜ ਚੈਕ ਕਰਨ ਲਈ ਪਹੁੰਚ ਗਈ ਹੈ ਅਤੇ ਅਗਾਂਹ ਵੀ ਜੋ ਉਹ ਲੋਕ ਜਿਨਾਂ ਕੋਲ ਵੈਪਨ ਦੀ ਲੋੜ ਨਹੀਂ ਹੈ, ਉਨਾਂ ਦੇ ਲਾਇਸੰਸ ਵੀ ਯੋਗ ਵਿਧੀ ਅਪਣਾ ਕੇ ਰੱਦ ਕੀਤੇ ਜਾਣਗੇ।
ਐਸ.ਐਸ.ਪੀ ਨੇ ਹੋਰ ਜਾਣਕਾਰੀ ਦਿੰਦੇ ਹੋਇਆ ਕਿਹਾ ਕਿ ਜੋ ਅਧਿਕਾਰੀ/ਕਰਮਚਾਰੀ ਇਮਾਨਦਾਰੀ ਮਹਿਕਮੇ ਪ੍ਰਤੀ ਵਫਾਦਾਰੀ ਨਾਲ ਕੰਮ ਕਰੇਗਾ ਅਤੇ ਲੋਕਾਂ ਵਿੱਚ ਉਸਦੀ ਲੋਕਪਿ੍ਰਆ ਠੀਕ ਹੋਵੇਗੀ, ਉਸ ਨੂੰ ਸਨਮਾਨ ਮਿਲੇਗਾ। ਜੋ ਅਧਿਕਾਰੀ ਕਿੰਨਾਂ ਵੀ ਵੱਡਾ ਅਹੁੱਦੇ ’ਤੇ ਤੈਨਾਤ ਹੋਵੇ, ਜੇਕਰ ਉਸ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਉਸ ਖਿਲਾਫ ਬਣਦੀ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਲਈ ਹਰ ਅਧਿਕਾਰੀ/ਕਰਮਚਾਰੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਡਿਊਟੀ ਸੰਜੀਦਗੀ ਨਾਲ ਕਰਨ ਤਾਂ ਜੋ ਕੋਈ ਉਨਾਂ ਖਿਲਾਫ ਵਿਭਾਗੀ ਕਾਰਵਾਈ ਨਾ ਆਰੰਭੀ ਜਾਵੇ।


