ਨਹਿਰੂ ਯੁਵਾ ਕੇਂਦਰ ਵੱਲੋਂ ਬਾਬਾ ਆਇਆ ਸਿੰਘ ਰਿਆੜਕੀ ਕਾਲਜ ‘ਚ ਲਗਾਇਆ ਗਿਆ ਫਸਟ ਏਡ ਕੈਂਪ

ਗੁਰਦਾਸਪੁਰ

ਗੁਰਦਾਸਪੁਰ, 25 ਨਵੰਬਰ (ਸਰਬਜੀਤ ਸਿੰਘ) – ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਸੰਦੀਪ ਕੌਰ ਦੀ ਅਗਵਾਈ ਹੇਠ “ਫਸਟ ਏਡ ਕੈਂਪ” ਲਗਾਇਆ ਗਿਆ।

ਮੈਡਮ ਸੰਦੀਪ ਕੌਰ ਨੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਕਾਲਜ ਵਿੱਚ ਵਿਦਿਆਰਥਣਾਂ ਨੂੰ ਕਿਤਾਬੀ ਗਿਆਨ ਦੇ ਨਾਲ ਮੌਲਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ ਅਤੇ ਇਸ ਕਾਲਜ ਦੇ ਅਨੁਸ਼ਾਸਨ ਦੀ ਮਿਸਾਲ ਹਰ ਕਿਤੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਥੋਂ ਪੜ੍ਹ ਕੇ ਵਿਦਿਆਰਥਣਾਂ ਜਦੋਂ ਬਾਹਰ ਜਾਣਗੀਆਂ ਤਾਂ ਬਾਹਰਲੇ ਮਹੌਲ ਨੂੰ ਵੀ ਵਧੀਆ ਬਣਾਉਣਗੀਆਂ। ਉਹਨਾਂ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਨੌਜਵਾਨੀ ਲਈ ਸਭ ਤੋਂ ਵੱਡਾ ਪਲੇਟਫਾਰਮ ਹੈ ਜਿੱਥੇ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਿਆ ਜਾਂਦਾ ਹੈ।

ਇਸ ਮੌਕੇ ਰੈਡ ਕਰਾਸ ਸੈਕਟਰੀਂ ਰਾਜੀਵ ਚੌਧਰੀ ਨੇ ਵਿਦਿਆਰਥਣਾਂ ਨੂੰ ਫਸਟ ਏਡ ਦੀ ਸਿਖਲਾਈ ਦਿੱਤੀ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਦਿੱਤੀ ਮੁੱਢਲੀ ਸਹਾਇਤਾ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਮੁੱਢਲੀ ਸਹਾਇਤਾ ਕਰਨ ਦੇ ਤਰੀਕੇ ਦੱਸੇ ਅਤੇ ਨਾਲ ਸੜਕ ਦੁਰਘਟਨਾਵਾਂ ਚ ਦੁਰਘਟਨਾਗ੍ਰਸਤ ਹੋਏ ਵਿਅਕਤੀਆਂ ਦੀ  ਸਹਾਇਤਾ ਕਿਵੇਂ ਕਰਨੀ ਹੈ ਉਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵਿਦਿਆਰਥਣਾਂ ਨੂੰ ਫਸਟ ਏਡ ਦੀਆਂ ਡੈਮੋ ਕਰਕੇ ਵੀ ਦੱਸੀਆਂ।

ਇਸ ਮੌਕੇ ਪ੍ਰਿੰਸੀਪਲ ਸ. ਸਵਰਨ ਸਿੰਘ ਜੀ ਵਿਰਕ ਨੇ ਕਿਹਾ ਕਿ ਸਾਡੀ ਸੰਸਥਾ ਦੀ ਨਹਿਰੂ ਯੁਵਾ ਕੇਂਦਰ ਨਾਲ ਦਹਾਕਿਆਂ ਤੋਂ  ਸਾਂਝ ਹੈ ਅਤੇ ਰੈੱਡ ਕਰਾਸ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਸਾਡੀ ਨੌਜਵਾਨ ਪੀੜੀ ਵਿੱਚ ਕਿਸੇ ਦੀ ਮਦਦ ਕਰਨੀ ਅਤੇ ਹਮਦਰਦੀ ਆਦਿ ਦੀਆਂ ਭਾਵਨਾਵਾਂ ਪੈਦਾ ਕਰਨ ਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।ਉਹਨਾਂ ਕਿਹਾ ਕਿ ਕੋਈ ਵੀ ਕੰਮ ਅਸੰਭਵ ਨਹੀਂ ਹੈ ਸਿਰਫ਼ ਜ਼ਰੂਰਤ ਹੈ ਉਸੇ ਕੰਮ ਨੂੰ ਦਿਲੋਂ, ਮਨੋਂ ਤੇ ਸ਼ਿੱਦਤ ਨਾਲ਼ ਕਰਨ ਦੀ। ਇਸ ਦੌਰਾਨ ਪ੍ਰਿੰਸੀਪਲ ਸ. ਸਵਰਨ ਸਿੰਘ ਵਿਰਕ ਅਤੇ ਸਟੂਡੈਂਟ ਕਮੇਟੀ ਨੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਅਤੇ ਔਰਗੈਨਿਕ ਗੁੜ ਤੇ ਚੌਲ ਪ੍ਰਸ਼ਾਦ ਦੇ ਰੂਪ ਚ ਭੇਂਟ ਕੀਤਾ। ਇਸ ਮੌਕੇ ਮੈਡਮ ਮਨਪ੍ਰੀਤ ਕੌਰ, ਗਗਨਦੀਪ ਸਿੰਘ ਵਿਰਕ, ਵਲੰਟੀਅਰ ਹਰਕ੍ਰਿਸ਼ਨ ਸਿੰਘ, ਰਾਕੇਸ਼, ਸ਼ਿਵਮ ਅਤੇ ਨਿਖਿਲ  ਵੀ ਹਾਜਰ ਸਨ।

Leave a Reply

Your email address will not be published. Required fields are marked *