ਰੁੱਖਾਂ ਦੀ ਘਾਟ ਕਰਕੇ ਹੀ ਧਰਤੀ ਦਾ ਤਾਪਮਾਨ ਵੱਧ ਰਿਹਾ-ਰੰਧਾਵਾ

ਗੁਰਦਾਸਪੁਰ

ਗੁਰਦਾਸਪੁਰ, 9 ਜੁਲਾਈ (ਸਰਬਜੀਤ ਸਿੰਘ )– ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਥਾਨਿਕ ਬਟਾਲੀਅਨ ਹੈਡ ਕੁਆਟਰ, ਨੰ. 2, ਬਾਰਡਰ ਵਿੰਗ, ਪੰਜਾਬ ਹੋਮ ਗਾਰਡਜ਼ ਵਿਖੇ ਸਟਾਫ ਅਫ਼ਸਰ ਮਨਪ੍ਰੀਤ ਸਿੰਘ ਰੰਧਾਵਾ ਪ੍ਰੈਜ਼ੀਡੈਂਟ ਐਵਾਰਡੀ (2-ਵਾਰੀ) ਦੀ ਯੋਗ ਅਗਵਾਈ ਵਿਚ ਬੂਟੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੰਵਲਜੀਤ ਸਿੰਘ ਸਟੋਰ ਸੁਪਰਡੈਂਟ, ਮਨਜੀਤ ਸਿੰਘ ਪੀ/ਸੀ, ਹਰਬਖ਼ਸ਼ ਸਿੰਘ ਪੋਸਟ ਵਾਰਡਨ ਸਮੇਤ ਸਟਾਫ ਅਤੇ ਜਵਾਨ ਹਾਜ਼ਰ ਸਨ।
ਇਸ ਮੋਕੇ ਮਨਪ੍ਰੀਤ ਸਿੰਘ ਰੰਧਾਵਾ ਨੇ ਦਸਿਆ ਕਿ ਇਹ ਮੁਹਿਮ ਹਰ ਸਾਲ ਚਲਾਈ ਜਾਂਦੀ ਹੈ । ਬੂਟੇ ਲਾ ਕੇ ਇਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਕੀਤੀ ਜਾਂਦੀ ਹੈ । ਰੁੱਖਾਂ ਦੀ ਘਾਟ ਕਰਕੇ ਹੀ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਜਿਸ ਕਾਰਣ ਵਾਤਾਵਰਨ ਵਿਚ ਵਿਗਾੜ ਪੈਦਾ ਹੋ ਰਿਹਾ ਹੈ। ਕਈ ਤਰ੍ਹਾਂ ਦੀਆਂ ਨਵੀਆਂ ਬਿਮਾਰੀਆਂ ਪਨਪ ਰਹੀਆਂ ਹਨ, ਇਸ ਦਾ ਹੱਲ ਸਿਰਫ਼ ਰੁੱਖ ਹੀ ਹਨ। ਰੁੱਖ ਲਗਾਉਣ ਨਾਲ ਇਨ੍ਹਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਹੋਣੀ ਚਾਹੀਦੀ ਹੈ ਜੋ ਕਿ ਅਤਿ ਜ਼ਰੂਰੀ ਹੈ। ਉਹਨਾਂ ਅਗੇ ਦਸਿਆ ਕਿ ਪੰਛੀਆਂ ਦਾ ਖ਼ਿਆਲ ਰੱਖਦੇ ਹੋਏ ਫਲਦਾਰ ਬੂਟੇ ਜ਼ਿਆਦਾ ਤੋਂ ਜ਼ਿਆਦਾ ਲਗਾਏ ਜਾਣ। ਹਰੇਕ ਨਾਗਰਿਕ ਇਕ ਰੁੱਖ ਜਰੂਰ ਲਗਾ ਕੇ ਪਾਲੇ।
ਇਸ ਮੌਕੇ ਹਰਬਖਸ਼ ਸਿੰਘ ਨੇ ਦਸਿਆ ਕਿ ਜੰਗਲਾਂ ਦੀ ਘਾਟ ਕਾਰਣ ਵਾਤਾਵਰਨ ਬਦਲਾਵ ਹੋਣ ਕਰਕੇ ਗਰਮੀਆਂ ਅਤੇ ਸਰਦੀਆਂ ਦੇ ਮਹੀਨਿਆਂ ਵਿੱਚ ਅੱਤ ਦੀ ਗਰਮੀ ਅਤੇ ਠੰਡ, ਤੂਫਾਨਾਂ ਤੇ ਫਲੈਸ਼ ਫਲੱਡ ਆ ਰਹੇ ਹਨ। ਇਹਨਾਂ ਤੋ ਬਚਾਅ ਲਈ ਵੱਧ ਤੋਂ ਵੱਧ ਰੁੱਖ ਲਗਾਉ ਤੇ ਪਾਲੋ, ਜੋ ਅਜੋਕੇ ਸਮੇਂ ਦੀ ਲੋੜ ਹੈ।

Leave a Reply

Your email address will not be published. Required fields are marked *