ਗੁਰਦਾਸਪੁਰ, 5 ਦਸੰਬਰ (ਸਰਬਜੀਤ ਸਿੰਘ)– ਦਿੱਲੀ ਜਾਣ ਲਈ ਕਿਸਾਨਾ ਨੇ ਸ਼ੰਭੂ ਬਾਰਡਰ ਤੋਂ 100 ਕਿਸਾਨ ਦਾ ਪਹਿਲਾ ਮਰਜੀਵੜਾ ਜੱਥਾ ਰਵਾਨਾ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਹਰਿਆਣਾ ਸਰਕਾਰ ਕਹੇ ਰਹੀ ਹੈ ਕਿ ਪਹਿਲਾਂ ਦਿੱਲੀ ਜਾਣ ਦਾ ਪਰਮਿਸਨ ਵੇਖਾਓ,ਜੇ ਮਰਮਿਸਨ ਨਹੀਂ? ਤਾਂ ਕੂਚ ਮਾਰਚ ਕੈਂਸਲ ਕਰੋ, ਇਥੇ ਹੀ ਬਸ ਨਹੀਂ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਵਾਟਰ ਕੈਨਲ ਤੇ ਹੋਰ ਕਈ ਤਰ੍ਹਾਂ ਦੇ ਪ੍ਰਬੰਧ ਕਰ ਲਏ ਹਨ ਅਤੇ ਦੂਜੇ ਪਾਸੇ ਕਿਸਾਨ ਆਗੂ ਆਪਣੀ ਜ਼ਿੱਦ ਵਿਚ ਦਿੱਲੀ ਜਾਣ ਲਈ 100 ਕਿਸਾਨਾ ਦਾ ਮਰਜੀਵੜਾ ਜਥਾ ਰਵਾਨਾ ਕਰਨ ਲਈ ਤਿਆਰ ਬੈਠੇ ਹਨ। ਇਸ ਸਬੰਧੀ ਪੰਜਾਬ ਦੇ ਸੀਨੀਅਰ ਅਫ਼ਸਰ ਦੀ ਕਿਸਾਨ ਆਗੂਆਂ ਦੀ ਗੱਲਬਾਤ ਹੋਈ ਜਿਸ ਵਿਚ ਕਿਸਾਨਾ ਨੇ ਕਿਹਾ ਉਹ ਇਸ ਵਾਰ ਕਿਸੇ ਟਰੈਕਟਰ ਟਰਾਲੀ ਜਾ ਹੋਰ ਟਕਰਾਓ ਵਾਲੀ ਨੀਤੀ ਨਹੀਂ ਅਪਨਾਉਣਗੇ ਅਤੇ ਉਨ੍ਹਾਂ ਦਾ ਮਾਰਚ ਪੀਸ ਫੁੱਲ ਹੋਵੇਗਾ, ਜੇਹੜੇ ਕਿਸਾਨਾ ਦਾ ਲਿਸਟ ਵਿੱਚ ਨਾਮ ਹੋਵੇਗਾ ਉਹ ਕਿਸਾਨ ਅੱਗੇ ਵਧਣਗੇ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਿਸਾਨਾ ਨੂੰ ਇਸ ਮਾਰਚ ਸਬੰਧੀ ਕਾਨੂੰਨ ਦੇ ਦਾਇਰੇ ਤੇ ਪੀਸ ਫੁੱਲ ਮਾਰਚ ਕਰਨ ਦੀ ਅਪੀਲ ਕਰਦੀ ਹੈ ਕਿ ਟਕਰਾਓ ਵਾਲੀ ਸਥਿਤੀ ਵਿਚ ਬਿੱਲਕੁਲ ਨਾਂ ਆਇਆ ਜਾਵੇ ਕਿਉਂਕਿ ਕੱਲ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਅਤੇ ਸੰਗਤਾਂ ਦਿੱਲੀ ਦੇ ਸੀਸ ਗੰਜ ਗੁਰਦੁਆਰਾ ਸਾਹਿਬ ਦੇ ਧਾਰਮਿਕ ਸਮਾਗਮਾ’ਚ ਪਹੁੰਚ ਰਹੇ ਹਨ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਿਸਾਨੀ ਵਲੋਂ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨ ਵਾਲੇ ਫੈਸਲੇ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਉਹਨਾਂ ਭਾਈ ਖਾਲਸਾ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿਸਾਨਾਂ ਨੂੰ ਅਜੇ ਤੱਕ ਦਿੱਲੀ ਜਾਣ ਦੀ ਕੋਈ ਮਨਜ਼ੂਰੀ ਨਹੀਂ ਮਿਲੀ ? ਅਤੇ ਹਰਿਆਣਾ ਸਰਕਾਰ ਕਹੇ ਰਹੀ ਹੈ ਕਿ ਦਿੱਲੀ ਜਾਣ ਦੀ ਪਰਮਿਸਨ ਤੋਂ ਬਗੈਰ ਅਸੀਂ ਅੱਗੇ ਨਹੀਂ ਜਾਣ ਦੇਣਾ ਅਤੇ ਇਸ ਸਬੰਧੀ ਉਨ੍ਹਾਂ ਆਪਣੀਆਂ ਫੋਰਸਾਂ ਤੇ ਵਾਟਰ ਕੈਨਲ ਆਦਿ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ, ਜਿਸ ਨਾਲ ਕਦੇ ਵੀ ਕੋਈ ਅਣਸੁਖਾਵੀਂ ਘਟਨਾਵਾਂ ਪੈਂਦਾ ਹੋ ਸਕਦੀ ਹੈ, ਇਸ ਕਰਕੇ ਕਿਸਾਨਾਂ ਨੂੰ ਪਰਮਿਸਨ ਤੋਂ ਬਗੈਰ ਅੱਗੇ ਨਹੀਂ ਵਧਣਾ ਚਾਹੀਦਾ, ਭਾਈ ਖਾਲਸਾ ਕਿਹਾ ਵੈਸੇ ਤਾਂ ਭਾਰਤ ਦੇ ਹਰ ਨਾਗਰਿਕ ਨੂੰ ਦੇਸ਼ ਦੇ ਕਿਸੇ ਹਿੱਸੇ ਵਿੱਚ ਜਾਣ ਦੀ ਕੋਈ ਮਨਜ਼ੂਰੀ ਨਹੀਂ ਲੈਣੀ ਪੈਂਦੀ,ਪਰ ਕਿਸਾਨ ਇੱਕ ਸੰਘਰਸ਼ ਨੂੰ ਲੈਕੇ ਸਰਕਾਰ ਦਾ ਪ੍ਰੋਟੈਕਸ਼ਨ ਕਰਨਾ ਚਾਹੁੰਦੇ ਹਨ, ਭਾਈ ਖਾਲਸਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਵੀ ਹਰ ਹਲਾਤ ਵਿੱਚ ਕੱਲ੍ਹ 6 ਦਸੰਬਰ ਨੂੰ ਦਿੱਲੀ ਕੂਚ ਕਰਨ ਲਈ ਪਹਿਲੇ ਮਰਜੀਵਦੇ ਜਥਾ ਰਵਾਨਾ ਕਰਨ ਦਾ ਐਲਾਨ ਕਰ ਦਿੱਤਾ ਹੈ ਜੋਂ ਸਮੇਂ ਦਾ ਭਵਿੱਖ ਸਹਾਮਣੇ ਲਿਆਵੇਗਾ ਕੇ ਕਿਸਾਨ ਆਪਣੇ ਦਿੱਤੇ ਪ੍ਰੋਗਰਾਮ ਵਿੱਚ ਕਿੰਨੇ ਕੂ ਸਫ਼ਲ ਹੁੰਦੇ ਨੇ, ਭਾਈ ਖਾਲਸਾ ਨੇ ਦੱਸਿਆ ਅਗਰ ਕਿਸਾਨ ਆਗੂ ਆਪਣੀ ਅੜੇ ਰਹੇ ਅਤੇ ਬਿਨਾਂ ਪਰਮਿਸਨ ਤੋ ਹਰਿਆਣਾ ਵੱਲ ਕੂਚ ਮਾਰਚ ਕਰਦੇ ਹਨ, ਤਾਂ ਕਦੇ ਵੀ ਕੋਈ ਅਣਸੁਖਾਵੀਂ ਘਟਨਾਵਾਂ ਹੋਣ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਭਾਈ ਖਾਲਸਾ ਨੇ ਦੱਸਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਿਸਾਨਾ ਦੀਆਂ ਮੰਗਾਂ ਦੀ ਹਮਾਇਤ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਵੀ ਕਰਦੀ ਹੈ ਕਿ ਕਿਸਾਨਾਂ ਦੀਆਂ ਵਾਜਬ ਮੰਗਾਂ ਮੰਨ ਲਈਆਂ ਜਾਣ ਤਾਂ ਕਿਸਾਨਾਂ ਨੂੰ ਸਰਕਾਰ ਵਿਰੁੱਧ ਸੰਘਰਸ਼ ਕਰਨ ਦੀ ਲੋੜ ਹੀ ਨਾ ਪਵੇ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਕਰਦੀ ਹੈ ਕਿ ਅਗਰ ਉਨ੍ਹਾਂ ਕੋਲ ਦਿੱਲੀ ਜਾਣ ਦਾ ਪਰਮਿਸਨ ਨਹੀਂ? ਤਾਂ ਕੱਲ 6 ਦਸੰਬਰ ਵਾਲੇ ਦਿੱਲੀ ਕੂਚ ਮਾਰਚ ਤੇ ਫਿਰ ਤੋਂ ਵਿਚਾਰ ਕਰ ਲਈ ਜਾਵੇ ਕਿਉਂਕਿ ਕੱਲ੍ਹ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਸ ਨੂੰ ਮੁੱਖ ਰੱਖਿਆ ਜਾਵੇ, ਇਸ ਮੌਕੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਤੇ ਭਾਈ ਸੁਰਜੀਤ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਤੇ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ।