ਏਆਈਐਸਐਸਐਫ ਖਾਲਸਾ ਨੇ ਗੁਰੂ ਨਾਨਕ ਦਲ ਮੜੀਆਂ ਵਾਲਿਆਂ ਦੇ ਨਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜਗਜੀਤ ਸਿੰਘ ਜੀ ਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ’ਚ ਨਿਯੁਕਤੀ ਕਰਨੀ ਸ਼ਲਾਘਾਯੋਗ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 18 ਅਪ੍ਰੈਲ (ਸਰਬਜੀਤ ਸਿੰਘ)– ਬੀਤੇ ਦਿਨੀ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ ਮੁਖੀ ਗੁਰੂ ਨਾਨਕਦਲ ਮੜੀਆਂ ਵਾਲਿਆਂ ਦਾ ਪੂਰੇ ਰੀਤੀ ਰਿਵਾਜ ਤੇ ਦਲਪੰਥ ਦੀ ਮਰਯਾਦਾ ਅਨੁਸਾਰ ਅੰਤਿਮ ਸੰਸਕਾਰ ਕਰ ਦਿਤਾ ਗਿਆ ਅਤੇ ਉਹਨਾਂ ਦੀ ਅੰਤਿਮ ਅਰਦਾਸ ਸਬੰਧੀ 24 ਅਪਰੈਲ ਤੋ 26 ਅਪਰੈਲ ਨੂੰ ਪਾਏ ਜਾਣਗੇ ਜਦੋਂ ਕਿ ਨਵੇਂ ਦਲ ਦੇ ਮੁਖੀ ਵਜੋ ਸਿੰਘ ਸਾਹਿਬ ਜਥੇਦਾਰ ਬਾਬਾ ਜਗਜੀਤ ਸਿੰਘ ਜੀ ਨਵੇਂ ਜਥੇਦਾਰ ਦੀ ਨਯੁਕਤੀ ਗੁਰੂ ਗਰੰਥ ਸਾਹਿਬ ਦੀ ਹਜੂਰੀ’ਚ ਪੰਜ ਪਰਚੀਆਂ ਪਾਉਣ ਤੋਂ ਉਪਰੰਤ ਕਰ ਦਿਤੀ ਗਈ, ਇਸ ਨਿਯੁਕਤੀ ਦੀ ਸਮੂਹ ਸੰਗਤਾਂ ਵਲੋ ਸਲਾਘਾ ਕੀਤੀ ਜਾ ਰਹੀ ਹੈ ਇਸ ਕਰਕੇ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸਨ ਖਾਲਸਾ ਆਦਿ ਗੁਰੂ ਗਰੰਥ ਸਾਹਿਬ ਜੀ ਦੀ ਮਨਜੂਰੀ ਨਾਲ ਬਣਾਏ ਗਏ ਸਿੰਘ ਸਾਹਿਬ ਜਥੇਦਾਰ ਬਾਬਾ ਜਗਜੀਤ ਸਿੰਘ ਜੀ ਦੀ ਗੁਰੂ ਨਾਨਕਦਲ ਮੜੀਆਂ ਵਜੋਂ ਨਿਯੁਕਤੀ ਦੀ ਵਧਾਈ ਦੇਦੀ ਹੋਈ ਵਾਹਿਗੁਰੂ ਜੀ ਅਗੇ ਅਰਦਾਸ ਕਰਦੀ ਹੈ ਕਿ ਪਰਮਾਤਮਾ ਉਨਾ ਨੂੰ ਦਲ ਪੰਥ ਦੀ ਅਗਵਾਈ ਅਤੇ ਸਿਖੀ ਪਰਚਾਰ ਲਈ ਵਡਾ ਬਲ ਬਖਸਣ,ਇਸ ਸਬੰਧੀ ਪਰੈਸ ਨੂੰ ਜਾਣਕਾਰੀ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸਨ  ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦਲਪੰਥ ਦੇ ਸੀਨੀਅਰ ਜਥੇਦਾਰ ਬਾਬਾ ਸੁਖਾ ਸਿੰਘ ਨਾਲ ਨਵੇਂ ਜਥੇਦਾਰ ਦੀ ਨਿਯੁਕਤੀ ਸਬੰਧੀ ਜਾਣਕਾਰੀ ਪਰਾਪਤ ਕਰਨ ਤੋਂ ਉਪਰੰਤ ਇਕ ਲਿਖਤੀ ਪਰੈਸ ਬਿਆਨ ਰਾਹੀ ਦਿਤੀ ।

Leave a Reply

Your email address will not be published. Required fields are marked *